
ਸਟੇਟ ਕੰਜ਼ਿਊਮਰ ਕਮਿਸ਼ਨ ਨੇ ਖਰੜ ਦੇ ਨਰਿੰਦਰ ਸਿੰਘ ਬਿਲਡਰ ਗਰੁੱਪ ਖ਼ਿਲਾਫ਼ ਸੁਣਾਇਆ ਫੈਸਲਾ
ਚੰਡੀਗੜ੍ਹ: ਕੋਠੀ ਬਣਾਉਣ ਲਈ ਘਟੀਆ ਸਮੱਗਰੀ ਵਰਤਣ ’ਤੇ ਸਟੇਟ ਕੰਜ਼ਿਊਮਰ ਕਮਿਸ਼ਨ ਨੇ ਖਰੜ ਦੇ ਨਰਿੰਦਰ ਸਿੰਘ ਬਿਲਡਰ ਗਰੁੱਪ ਨੂੰ 35 ਲੱਖ ਰੁਪਏ ਹਰਜਾਨਾ ਲਗਾਇਆ ਹੈ। ਇਹਨਾਂ ਖ਼ਿਲਾਫ਼ ਪੀਜੀਆਈ ਕੈਂਪਸ ਦੇ ਨਿਵਾਸੀ ਰਣਦੀਪ ਸਿੰਘ ਨੇ ਕੰਜ਼ਿਊਮਰ ਕਮਿਸ਼ਨ ਵਿਚ ਕੇਸ ਦਾਇਰ ਕੀਤਾ ਸੀ। ਰਣਦੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੇ ਨਿਊ ਚੰਡੀਗੜ੍ਹ ਵਿਚ ਪਲਾਟ ਖਰੀਦਿਆ ਸੀ। ਇਸ ਦੇ ਲਈ ਨਰਿੰਦਰ ਸਿੰਘ ਬਿਲਡਰ ਨਾਲ ਸਮਝੌਤਾ ਹੋਇਆ ਸੀ।
ਇਹ ਵੀ ਪੜ੍ਹੋ: 26 ਜਨਵਰੀ ਨੂੰ 12.15 ਵਜੇ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ, ਨਰਿੰਦਰ ਲਾਲੀ ਨੇ ਕੀਤਾ ਦਾਅਵਾ
ਸਮਝੌਤੇ ਮੁਤਾਬਕ ਬਿਲਡਰ ਨੇ ਅਲਟਰਾ ਪ੍ਰੀਮੀਅਮ ਕਵਾਲਿਟੀ ਦੇ ਸਾਮਾਨ ਦੀ ਵਰਤੋਂ ਕਰਨੀ ਸੀ। ਬਿਲਡਰ ਨੇ 6 ਮਹੀਨਿਆਂ ਵਿਚ ਗਰਾਊਂਡ ਫਲੋਰ ਅਤੇ ਇਕ ਸਾਲ ਵਿਚ ਫਰਸਟ ਫਲੋਰ ਪੂਰਾ ਕਰ ਕੇ ਮਲਕੀਅਤ ਦੇਣੀ ਸੀ। ਇਸ ਦੇ ਲਈ ਦੋਵਾਂ ਪਾਰਟੀਆਂ ਵਿਚਾਲੇ 57 ਲੱਖ ਵਿਚ ਸਮਝੌਤਾ ਹੋਇਆ। ਰਣਦੀਪ ਨੇ ਇਲਜ਼ਾਮ ਲਗਾਇਆ ਕਿ ਬਿਲਡਰ ਨੇ ਘਟੀਆ ਸਮੱਗਰੀ ਦੀ ਵਰਤੋਂ ਕੀਤੀ, ਜਿਸ ਕਾਰਨ ਉਹਨਾਂ ਨੂੰ ਬਾਅਦ ਵਿਚ ਕਿਸੇ ਹੋਰ ਬਿਲਡਰ ਕੋਲੋਂ ਕੰਮ ਕਰਵਾਉਣਾ ਪਿਆ।
ਇਹ ਵੀ ਪੜ੍ਹੋ: ਐਡਵੋਕੇਟ ਸਿਮਰਨਜੀਤ ਕੌਰ ਗਿੱਲ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈਂਬਰ ਨਿਯੁਕਤ
ਉਧਰ ਬਿਲਡਰ ਨੇ ਕਮਿਸ਼ਨ ਵਿਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹਨਾਂ ਵਿਚਾਲੇ 22 ਜਨਵਰੀ 2021 ਨੂੰ ਸਮਝੌਤਾ ਹੋਇਆ ਸੀ। ਉਹਨਾਂ ਨੇ ਕੋਠੀ ਬਣਾਉਣ ਲਈ ਰਣਦੀਪ ਸਿੰਘ ਦੀ ਸਹਿਮਤੀ ਤੋਂ ਬਾਅਦ ਹੀ ਸਾਰੀ ਸਮੱਗਰੀ ਦੀ ਵਰਤੋਂ ਕੀਤੀ। ਉਹਨਾਂ ਨੇ ਕੰਮ ਲਗਭਗ ਪੂਰਾ ਕਰ ਦਿੱਤਾ ਸੀ ਪਰ ਰਣਦੀਪ ਨੇ 23.16 ਲੱਖ ਰੁਪਏ ਦਾ ਭੁਗਤਾਨ ਨਹੀਂ ਕੀਤਾ, ਇਸ ਦੇ ਉਲਟ ਕਿਸੇ ਹੋਰ ਬਿਲਡਰ ਨੂੰ ਕੋਠੀ ਦਾ ਕੰਮ ਸੌਂਪ ਦਿੱਤਾ। ਉਹਨਾਂ ਨੇ ਇਹ ਸ਼ਿਕਾਇਤ ਰੱਦ ਕਰਨ ਦੀ ਮੰਗ ਵੀ ਕੀਤੀ।