ਇਟਲੀ ’ਚ ਮਾਰੇ ਗਏ ਨੌਜਵਾਨ ਦੀ ਦੇਹ 15 ਮਹੀਨਿਆਂ ਬਾਅਦ ਪਹੁੰਚੀ ਪਿੰਡ, ਸਵਾ ਸਾਲਾ ਪੁੱਤ ਨੇ ਚਿਖਾ ਨੂੰ ਕੀਤਾ ਅਗਨ ਭੇਟ
Published : Jan 25, 2023, 12:55 pm IST
Updated : Jan 25, 2023, 12:55 pm IST
SHARE ARTICLE
Murdered in Italy, ludhiana youth given tearful adieu at native village
Murdered in Italy, ludhiana youth given tearful adieu at native village

ਜਦੋਂ ਡੇਢ ਸਾਲਾ ਸੁਖਮਨ ਸਿੰਘ ਅਤੇ ਪਿਤਾ ਅਜੈਬ ਸਿੰਘ ਨੇ ਜਗਸੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

 

ਰਾਏਕੋਟ:  ਪਿਛਲੇ ਸਾਲ 28 ਅਕਤੂਬਰ 2021 ਨੂੰ ਇਟਲੀ ਦੇ ਤਲੀਨਾ ਵਿਚ ਮਾਰੇ ਗਏ ਜਗਸੀਰ ਸਿੰਘ (29) ਦੀ ਦੇਹ 15 ਮਹੀਨਿਆਂ ਬਾਅਦ ਪਿੰਡ ਕਾਲਸਾਂ ਪਹੁੰਚੀ ਹੈ। ਦਰਅਸਲ ਜਗਸੀਰ ਸਿੰਘ ਨੇ ਆਪਣੇ ਬੇਟੇ ਦੇ ਜਨਮ ਦਾ ਜਸ਼ਨ ਮਨਾਉਣ ਲਈ ਪਾਰਟੀ ਰੱਖੀ ਸੀ। ਪਾਰਟੀ ਦੇ ਅੰਤ 'ਚ ਅਚਾਨਕ ਭਾਰਤੀ ਮੂਲ ਦੇ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਆਸ਼ੀਸ਼ ਮਿਸ਼ਰਾ ਨੂੰ ਮਿਲੀ 8 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ, ਯੂਪੀ ਜਾਂ ਦਿੱਲੀ ਵਿਚ ਰਹਿਣ ’ਤੇ ਰੋਕ

ਇਸ ਹਮਲੇ ਵਿਚ ਜਗਸੀਰ ਸਿੰਘ ਦੀ ਮੌਤ ਹੋ ਗਈ। ਜਦਕਿ ਕੁਝ ਹੋਰ ਨੌਜਵਾਨ ਵੀ ਜ਼ਖਮੀ ਹੋ ਗਏ। ਮ੍ਰਿਤਕ ਜਗਸੀਰ ਸਿੰਘ ਦੀ ਲਾਸ਼ ਕਰੀਬ 15 ਮਹੀਨਿਆਂ ਬਾਅਦ ਉਸ ਦੇ ਜੱਦੀ ਪਿੰਡ ਕਾਲਸਾਂ ਵਿਖੇ ਲਿਆਂਦੀ ਗਈ। ਇਸ ਮੌਕੇ ਜਦੋਂ ਉਸ ਦੇ ਡੇਢ ਸਾਲਾ ਬੇਟੇ ਸੁਖਮਨ ਸਿੰਘ ਅਤੇ ਪਿਤਾ ਅਜੈਬ ਸਿੰਘ ਨੇ ਜਗਸੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਇਹ ਵੀ ਪੜ੍ਹੋ: ਮਹਿਲਾ ਦਾ ਕਤਲ ਕਰਕੇ ਭਾਰਤ ਆਏ ਰਾਜਵਿੰਦਰ ਸਿੰਘ ਨੂੰ ਮੁੜ ਭੇਜਿਆ ਜਾਵੇਗਾ ਆਸਟ੍ਰੇਲੀਆ

ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਜਗਸੀਰ ਦੀ ਲਾਸ਼ ਨਹੀਂ ਭੇਜੀ ਗਈ ਸੀ ਪਰ ਹੁਣ ਇਟਲੀ ਪੁਲਿਸ ਨੇ ਮੁੱਖ ਮੁਲਜ਼ਮ ਜੀਵਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
 

 

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement