
ਮ੍ਰਿਤਕ ਦੇ ਦੋਸਤ ਨੂੰ ਵੀ ਗੱਡੀ ਵਿਚ ਲੈ ਗਏ ਮੁਲਜ਼ਮ
ਹਰਿਆਣਾ: ਬਹਾਦੁਰਗੜ੍ਹ ਵਿੱਚ ਅੱਜ ਦਿਨ ਦਿਹਾੜੇ ਬਾਈਕ ਉੱਤੇ ਆਏ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਗੋਲੀ ਮਾਰਨ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਅਤੇ ਉਸ ਦੇ ਦੋਸਤ ਨੂੰ ਵੀ ਕਾਰ ਵਿੱਚ ਲੈ ਕੇ ਭੱਜ ਗਏ। ਮ੍ਰਿਤਕ ਨੌਜਵਾਨ ਦੇ ਦੋਸਤ ਨੇ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਕੇ ਆਪਣੀ ਜਾਨ ਬਚਾਈ। ਇਸ ਵਾਰਦਾਤ ਨੂੰ 5-6 ਲੋਕਾਂ ਨੇ ਅੰਜਾਮ ਦਿੱਤਾ। ਗੱਡੀ ਦਾ ਤੇਲ ਹੋਣ ਕੇ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਇੱਕ ਦਿਨ ਪਹਿਲਾਂ ਐਮਆਈਈ ਇਲਾਕੇ ਵਿੱਚ ਲੜਾਈ ਹੋਈ ਸੀ।