
ਰਾਜਵਿੰਦਰ ਸਿੰਘ 2018 ਵਿਚ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ।
ਨਵੀਂ ਦਿੱਲੀ: ਆਸਟ੍ਰੇਲੀਆ ਵਿਚ ਇਕ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ 38 ਸਾਲਾ ਭਾਰਤੀ ਮੂਲ ਦੇ ਆਸਟ੍ਰੇਲੀਅਨ ਰਾਜਵਿੰਦਰ ਸਿੰਘ ਦੀ ਆਸਟ੍ਰੇਲੀਆ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸਵਾਤੀ ਸ਼ਰਮਾ ਨੇ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਇਹ ਹੁਕਮ ਜਾਰੀ ਕੀਤਾ। ਸੁਣਵਾਈ ਦੌਰਾਨ ਮੁਲਜ਼ਮ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ। ਮੁਲਜ਼ਮ ਫਿਲਹਾਲ ਤਿਹਾੜ ਜੇਲ 'ਚ ਬੰਦ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੂੰ ਆਸਟ੍ਰੇਲੀਆ ਹਵਾਲੇ ਕਰਨ ਲਈ ਕਰੀਬ ਤਿੰਨ ਹਫ਼ਤੇ ਲੱਗਣਗੇ। ਰਾਜਵਿੰਦਰ ਸਿੰਘ 2018 ਵਿਚ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ: ਦਿਲਰੋਜ਼ ਦੀ ਕਾਤਲ ਮਹਿਲਾ ਦਾ ਪਤੀ ਗ੍ਰਿਫ਼ਤਾਰ, ਨਸ਼ੇ ਲਈ ਦਿੰਦਾ ਸੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ
ਦਿੱਲੀ ਪੁਲਿਸ ਨੇ ਰਾਜਵਿੰਦਰ ਸਿੰਘ ਨੂੰ ਪਿਛਲੇ ਸਾਲ 25 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸਵਾਤੀ ਸ਼ਰਮਾ ਨੇ ਰਾਜਵਿੰਦਰ ਸਿੰਘ ਦੀ ਹਵਾਲਗੀ ਲਈ ਕੇਂਦਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਰਾਜਵਿੰਦਰ ਸਿੰਘ ਨੂੰ ਕਿਹਾ ਕਿ ਹਵਾਲਗੀ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਪੈਸ਼ਲ ਪਬਲਿਕ ਪ੍ਰੌਸੀਕਿਊਟਰ (ਐੱਸ. ਪੀ. ਪੀ.) ਤੋਂ ਪੁੱਛਿਆ ਕਿ ਉਸ ਦੀ ਹਵਾਲਗੀ 'ਚ ਕਿੰਨਾ ਸਮਾਂ ਲੱਗੇਗਾ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਨੂੰ ਲਾਗੂ ਕਰਨ ਲਈ 2 ਤੋਂ 3 ਹਫ਼ਤੇ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ: JNU 'ਚ BBC ਦੀ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ, ਬਿਜਲੀ ਬੰਦ ਹੋਣ 'ਤੇ ਕੱਢਿਆ ਗਿਆ ਮਾਰਚ
ਦੱਸ ਦੇਈਏ ਕਿ 2018 'ਚ ਆਸਟ੍ਰੇਲੀਆ 'ਚ ਇਕ ਔਰਤ ਦੇ ਕਤਲ ਦੇ ਦੋਸ਼ੀ ਰਾਜਵਿੰਦਰ ਸਿੰਘ ਨੇ 10 ਜਨਵਰੀ ਨੂੰ ਅਦਾਲਤ 'ਚ ਬਿਆਨ ਦਿੱਤਾ ਸੀ ਕਿ ਉਹ ਆਸਟ੍ਰੇਲੀਆ ਜਾ ਕੇ ਉਥੇ ਕੇਸ ਲੜਨ ਲਈ ਤਿਆਰ ਹੈ। ਮੁਲਜ਼ਮ ਦੇ ਬਿਆਨ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਦਰਜ ਕੀਤੇ ਗਏ। ਰਾਜਵਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਜੇਕਰ ਉਸ ਦੀ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਉਹ ਆਸਟ੍ਰੇਲੀਆ ਜਾ ਕੇ ਉਥੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ: ਗੁਜਰਾਤ ਦੰਗਿਆਂ ਦੌਰਾਨ ਕਤਲ ਕੇਸ ’ਚ ਸ਼ਾਮਲ 22 ਮੁਲਜ਼ਮ ਬਰੀ, 17 ਲੋਕਾਂ ਦੀ ਹੱਤਿਆ ਦੇ ਸਨ ਇਲਜ਼ਾਮ
ਰਾਜਵਿੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਸ ਨੇ ਔਰਤ ਦਾ ਕਤਲ ਨਹੀਂ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਆਸਟ੍ਰੇਲੀਅਨ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ। ਉਹ ਆਸਟ੍ਰੇਲੀਆ ਤੋਂ ਕਿਉਂ ਭੱਜਿਆ? ਇਸ 'ਤੇ ਉਹਨਾਂ ਕਿਹਾ ਕਿ ਉਹ ਆਸਟ੍ਰੇਲੀਆ ਦੀ ਅਦਾਲਤ ਦੇ ਸਾਹਮਣੇ ਸਭ ਕੁਝ ਦੱਸਣ ਲਈ ਤਿਆਰ ਹੈ। ਰਾਜਵਿੰਦਰ ਸਿੰਘ 'ਤੇ 2018 'ਚ ਕੁਈਨਜ਼ਲੈਂਡ 'ਚ ਇਕ ਔਰਤ ਦਾ ਕਤਲ ਕਰਨ ਦਾ ਦੋਸ਼ ਹੈ। ਆਸਟ੍ਰੇਲੀਆ ਪੁਲਿਸ ਨੇ ਉਸ ’ਤੇ 5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ।