
14 ਅਕਤੂਬਰ,2015 ਨੂੰ ਗੋਲੀਕਾਂਡ ਵਾਪਰਨ ਤੋਂ ਹਫਤਾ ਬਾਅਦ ਸਹੋਤਾ ਦੀ ਅਗਵਾਈ ਵਾਲੀ ਐਸਆਈਟੀ ਨੇ ਕਤਲ, ਇਰਾਦਾ ਕਤਲ ਐਕਟ ਅਸਲਾ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ...
ਚੰਡੀਗੜ੍ਹ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਖਾਸ ਜਾਂਚ ਟੀਮ (ਐਸਆਈਟੀ) ਨੇ 2015 ਵਿਚ ਇਹਨਾਂ ਮਾਮਲਿਆਂ ਦੀ ਜਾਂਚ ਲਈ ਉਸ ਸਮੇਂ ਦੀ ਬਾਦਲ ਦਲ-ਭਾਜਪਾ ਸਰਕਾਰ ਵਲੋਂ ਬਣਾਈ ਗਈ ਐਸਆਈਟੀ ਨੂੰ ਤਲਬ ਕੀਤਾ ਹੈ। ਪੁਰਾਣੀ ਐਸਆਈਟੀ ਦੇ ਮੈਂਬਰਾਂ ਨੂੰ ਅੱਜ ਚੰਡੀਗੜ੍ਹ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਰਾਣੀ ਐਸਆਈਟੀ ਦੀ ਕਮਾਨ ਏਡੀਜੀਪੀ ਆਈਪੀਐਸ ਸਹੋਤਾ ਕੋਲ ਸੀ ਜਦਕਿ ਇਸ ਵਿਚ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਹਿਲ, ਅਤੇ ਡੀਆਈਜੀ ਬਠਿੰਡਾ ਰਣਬੀਰ ਸਿੰਘ ਖੱਟੜਾ ਮੈਂਬਰਾਂ ਵਜੋਂ ਸ਼ਾਮਿਲ ਸਨ।
14 ਅਕਤੂਬਰ,2015 ਨੂੰ ਗੋਲੀਕਾਂਡ ਵਾਪਰਨ ਤੋਂ ਹਫਤਾ ਬਾਅਦ ਸਹੋਤਾ ਦੀ ਅਗਵਾਈ ਵਾਲੀ ਐਸਆਈਟੀ ਨੇ ਕਤਲ, ਇਰਾਦਾ ਕਤਲ ਐਕਟ ਅਸਲਾ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਜਿਸ ਮਗਰੋਂ ਅਣਪਛਾਤੀ ਪੁਲਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐਸਆਈਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਹਿਲਾਂ ਹੋਈ ਜਾਂਚ ਦੌਰਾਨ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਸੀ।
ਇਹ ਵੀ ਸਾਹਮਣੇ ਆਇਆ ਹੈ ਕਿ ਸਿੱਖ ਸੰਗਤਾਂ ਨੂੰ ਦੋਸ਼ੀ ਬਣਾਉਣ ਲਈ ਪੁਲਿਸ ਦੀ ਜਿਪਸੀ 'ਤੇ ਫਰੀਦਕੋਟ ਦੇ ਇਕ ਵਕੀਲ ਦੀ ਰਿਹਾਇਸ਼ 'ਤੇ ਪੁਲਿਸ ਵਲੋਂ ਆਪ ਗੋਲੀਆਂ ਮਾਰੀਆਂ ਗਈਆਂ ਸੀ। ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਵਾਲੇ ਜੱਜ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਸਹੋਤਾ ਦੀ ਅਗਵਾਈ ਵਾਲੀ ਜਾਂਚ ਟੀਮ 'ਤੇ ਸਵਾਲ ਚੁਕਦਿਆਂ ਜਾਂਚ ਵਿਚ ਖਾਮੀਆਂ ਹੋਣ ਦੀ ਗੱਲ ਕਹੀ ਸੀ।