ਹੁਣ ਪੰਜਾਬ ‘ਚ ਵੀ ਚੱਲਣਗੀਆਂ ਇਲੈਕਟ੍ਰਿਕ ਬੱਸਾਂ!
Published : Feb 25, 2020, 2:00 pm IST
Updated : Feb 25, 2020, 2:00 pm IST
SHARE ARTICLE
File
File

ਜੀਐਮ ਨੇ ਟਰਾਂਸਪੋਰਟ ਵਿਭਾਗ ਨੂੰ ਭੇਜਿਆ ਪ੍ਰਸਤਾਵ 

ਚੰਡੀਗੜ੍ਹ- ਦਿੱਲੀ ਅਤੇ ਹਿਮਾਚਲ ਦੀ ਤਰਜ਼ 'ਤੇ, ਹੁਣ ਵਾਤਾਵਰਣ ਬਚਾਉਣ ਅਤੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ, ਪੰਜਾਬ ਦੀਆਂ ਸੜਕਾਂ' ਤੇ ਵੀ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਵਿਚ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ ਹੈ।

FileFile

ਜਲਦੀ ਹੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪਾਲਿਸੀ ਤਿਆਰ ਕਰਕੇ ਬੱਸਾਂ ਖਰੀਦੀਆਂ ਜਾਣਗਿਆਂ ਅਤੇ ਰੂਟ ਤੈਅ ਕੀਤੇ ਜਾਣਗੇ। ਹਾਲ ਹੀ ਵਿੱਚ ਪੰਜਾਬ ਟ੍ਰਾਂਸਪੋਰਟ ਵਿਭਾਗ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਇਲੈਕਟ੍ਰਿਕ ਬੱਸਾਂ ਦੇ ਪ੍ਰਸਤਾਵ ਨੂੰ ਰੱਖਿਆ ਗਿਆ ਸੀ। ਜਿਸ ਵਿੱਚ ਰਾਜ ਦੇ ਸਾਰੇ 18 ਡਿਪੂਆਂ ਤੋਂ ਲੋੜ ਅਨੁਸਾਰ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਮੰਗੀ ਗਈ ਹੈ। 

FileFile

ਰਾਜ ਦੇ ਸਾਰੇ ਡਿਪੂਆਂ ਤੋਂ ਲਗਭਗ 70 ਤੋਂ 75 ਬੱਸਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਲੈਕਟ੍ਰਿਕ ਬੱਸਾਂ ਲੰਬੇ ਰੂਟ ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਪਟਿਆਲਾ ਜਾਂ ਦਿੱਲੀ ਵਿਖੇ ਚਲਾਈਆਂ ਜਾ ਸਕਦੀਆਂ ਹਨ। 1.5 ਤੋਂ 2 ਕਰੋੜ ਰੁਪਏ ਦੀਆਂ ਕੀਮਤਾਂ ਵਾਲੀ ਇਨ੍ਹਾਂ ਬੱਸਾਂ ਨੂੰ ਲੈ ਕੇ ਕੇਂਦਰ ਵੀ ਕੋਸ਼ਿਸ ਕਰ ਰਹੀ ਹੈ। ਪਿਛਲੇ ਸਾਲ ਕੇਂਦਰ ਨੇ ਦੇਸ਼ ਦੇ 64 ਸ਼ਹਿਰਾਂ ਵਿਚ 5,595 ਇਲੈਕਟ੍ਰਿਕ ਬੱਸਾਂ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਸੀ। 

FileFile

ਕੇਂਦਰ ਸਰਕਾਰ ਇਲੈਕਟ੍ਰਿਕ ਬੱਸਾਂ ਦੀ ਖਰੀਦ ਵਿੱਚ ਸਬਸਿਡੀ ਵੀ ਦੇਵੇਗੀ। 9 ਅਤੇ 12 ਮੀਟਰ ਦੀਆਂ ਬੱਸਾਂ ਇਸ ਸਮੇਂ ਦਿੱਲੀ ਵਿੱਚ ਚੱਲ ਰਹੀਆਂ ਹਨ, ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀਆਂ ਬੱਸਾਂ ਚਲਾਉਣ ਦਾ ਪ੍ਰਸਤਾਵ ਹੈ। ਇੱਕ ਵਾਰ ਬੈਟਰੀ ਚਾਰਜ ਹੋ ਜਾਣ 'ਤੇ, ਇਹ ਬੱਸਾਂ 200 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰ ਸਕਦੀਆਂ ਹਨ।

FileFile

ਰਾਜ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ- ਇਲੈਕਟ੍ਰਿਕ ਬੱਸਾਂ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਪ੍ਰਸਤਾਵ ਨੂੰ ਤਿਆਰ ਕਰ ਰਿਹਾ ਹੈ। ਪਰ ਪਹਿਲਾਂ ਇਲੈਕਟ੍ਰਿਕ ਬੱਸਾਂ ਲਈ ਨੀਤੀ ਬਣਾਈ ਜਾਏਗੀ। ਤਾਂ ਹੀ ਬੱਸਾਂ ਦੀ ਖਰੀਦ ਅਤੇ ਰਸਤਾ ਤੈਅ ਹੋਵੇਗਾ। ਪੈਟਰੋਲ ਪੰਪਾਂ 'ਤੇ ਚਾਰਜਿੰਗ ਪੁਆਇੰਟ ਵੀ ਬਣਾਏ ਜਾ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement