
ਸੰਗਰੂਰ ਅਤੇ ਅੰਮ੍ਰਿਤਸਰ ਵਿਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਅਕਾਲੀਆਂ...
ਅੰਮ੍ਰਿਤਸਰ: ਸੰਗਰੂਰ ਅਤੇ ਅੰਮ੍ਰਿਤਸਰ ਵਿਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਅਕਾਲੀਆਂ ਦੇ ਹੌਂਸਲੇ ਬੁਲੰਦ ਹੁੰਦੇ ਦੇਖ ਸੁਖਬੀਰ ਬਾਦਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਾਂਗਰਸ ਵੱਲੋਂ ਪੰਜਾਬੀਆਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਲੈ ਅਕਾਲੀ-ਭਾਜਪਾ ਦੀਆਂ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ, ਉੱਥੇ ਅੱਜ ਫ਼ਿਰੋਜ਼ਪੁਰ ਵਿਚ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ।
ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਲੋਕਾਂ ਸਾਹਮਣੇ ਨਵੇਂ ਵਾਅਦਿਆਂ ਦਾ ਪਟਾਰਾ ਖੋਲ੍ਹਿਆ, ਉਥੇ ਹੀ ਕੈਪਟਨ ਸਰਕਾਰ ਦੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਖ਼ੂਬ ਢੰਡੋਰਾ ਪਿਟਿਆ। ਉਨ੍ਹਾਂ ਕਿਹਾ ਕਿ ਕੈਪਟਨ ਲੋਕਾਂ ਨਾਲ ਝੁੱਠੇ ਵਾਅਦੇ ਕਰ ਇੱਕ ਵਾਰ ਠੱਗੀ ਮਾਰ ਸਕਦੇ ਹਨ ਪਰ ਦੂਜੀ ਵਾਰ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਦਾ ਨਿਸ਼ਾਨਾ ਸਿਰਫ਼ ਮੁੱਖ ਮੰਤਰੀ ਬਣਨਾ ਹੀ ਸੀ ਪਰ ਪੰਜਾਬ ਦੇ ਲੋਕਾਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਸੀ।
Sukhbir Badal Rally
ਉਥੇ ਹੀ ਸੁਖਬੀਰ ਨੇ ਕਿਹਾ ਕਿ ਜਦੋਂ ਦਾ ਪੰਜਾਬ ਹੋਂਦ ਵਿਚ ਆਇਆ ਹੈ ਇਸਤੋਂ ਨਿਕੰਮਾ ਮੁੱਖ ਮੰਤਰੀ ਪੰਜਾਬ ਨੂੰ ਅੱਜ ਤੱਕ ਨਹੀਂ ਮਿਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਤਾਂ ਬਸ 1.5 ਸਾਲ ਹੀ ਰਹਿ ਗਿਆ ਹੈ। ਰੈਲੀ ਦੌਰਾਨ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ‘ਚ ਬਹੁਤ ਫ਼ਰਕ ਹੈ, ਅਕਾਲੀ ਦਲ ਦੀ ਸੋਚ ਗਰੀਬ, ਲੋਕਾਂ, ਪੰਜਾਬ, ਕਿਸਾਨਾਂ ਪ੍ਰਤੀ ਹੈ।
Sukhbir Badal Rally
ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਵਾਂਗ ਕਦੇ ਵੀ ਝੁੱਠੀਆਂ ਸਹੁੰ ਨੀ ਖਾਈਆਂ, ਅਕਾਲੀ ਦਲ ਨੇ ਜੋ ਕਿਹਾ, ਉਹ ਕਰਕੇ ਵਿਖਾਇਆ। ਸਾਡੀ ਸਰਕਾਰ ਆਉਣ ‘ਤੇ ਪੂਰੇ ਪੰਜਾਬ ਵਿਚ ਪਹਿਲਾਂ ਵਾਗੂੰ 5 ਰੁਪਏ ਬਿਜਲੀ ਦੀ ਯੂਨਿਟ ਦਿੱਤੀ ਜਾਵੇਗੀ ਜੋ ਹੁਣ ਕਾਂਗਰਸ ਸਰਕਾਰ ਨੇ 9 ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਾਲੀ ਦਿਖ ਦਿੱਤੀ ਜਾਵੇਗੀ ਅਤੇ ਗਰੀਬਾਂ ਨੂੰ ਪਹਿਲਾਂ ਵਾਂਗ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਦੁਬਾਰਾ ਸ਼ੁਰੂ ਕਰਾਂਗੇ ਜੋ ਹੁਣ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।
Drainges
ਸੁਖਬੀਰ ਬਾਦਲ ਨੇ ਫਿਰੋਜ਼ਪੁਰ ਦੇ ਲੋਕਾਂ ਦਾ ਧਨਵਾਦ ਕਰਦੇ ਆਖਿਆ ਕਿ ਤੁਸੀਂ ਮੈਨੂੰ ਵੱਡੀ ਜਿੱਤ ਦਵਾਈ ਹੈ, ਮੈਂ ਤੁਹਾਡੇ ਹਲਕੇ ਜ਼ਿਲ੍ਹੇ ਨੂੰ ਇੱਕ-ਇੱਕ ਚੀਜ਼ ਦੀ ਪੂਰਤੀ ਕਰਾ ਦੇਵਾਂਗਾ, ਕਿਸਾਨਾਂ ਦੀਆਂ ਪਾਣੀ ਲਾਉਣ ਲਈ ਖਾਲ੍ਹਾਂ, ਟਿਊਬਵੈਲ ਕੁਨੈਕਸ਼ਨ, ਬਿਜਲੀ ਆਮੋ-ਆਮ ਕਰ ਦੇਵਾਂਗਾ। ਉੱਥੇ ਹੀ ਕਿਹਾ ਕਿ ਗਰੀਬਾਂ ਨੂੰ ਫਰੀ ਸਹੂਲਤਾਂ ਵੀ ਮੁੜ ਮਿਲਣਗੀਆਂ।
Sukhbir Badal Rally
ਸੁਖਬੀਰ ਨੇ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਦੱਸਿਆ ਕਿ ਜਲਦ ਹੀ ਇੱਥੇ ਪੀਜੀਆਈ ਦਾ ਸੈਂਟਰ ਹਸਪਤਾਲ ਬਣਨਾ ਸ਼ੁਰੂ ਹੋ ਜਾਵੇਗਾ, ਜਿਸਦੇ ਲਈ ਅਸੀਂ ਜਮੀਨ ਆਪਣੇ ਕਬਜੇ ਵਿਚ ਕਰ ਲਈ ਹੈ, ਜੂਨ ਤੱਕ ਉਸਦਾ ਨੀਂਹ ਪੱਥਰ ਰੱਖ ਦਿੱਤਾ ਜਾਵੇਗਾ।