
ਜ਼ਿਲਾਂ ਗੁਰਦਾਸਪੁਰ ਦੇ ਪਿੰਡ ਤੇਜਾ ਵਿਲਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਕੈਪਟਨ...
ਗੁਰਦਾਸਪੁਰ: ਜ਼ਿਲਾਂ ਗੁਰਦਾਸਪੁਰ ਦੇ ਪਿੰਡ ਤੇਜਾ ਵਿਲਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਕੈਪਟਨ ਨੇ ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਅਤੇ ਖੇਤੀ ਕਨੂੰਨਾਂ ਦੇ ਖਿਲਾਫ ਐਲਾਨ ਕੀਤਾ ਸੀ।
Captain
ਉਹ 25 ਫਰਵਰੀ ਨੂੰ ਪਿੰਡ ਤੇਜਾ ਵਿਲਾ ਤੋਂ 500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਸੰਗਰਸ਼ ਵਿਚ ਜਾਵੇਗਾ ਅੱਜ ਕੈਪਟਨ ਨੂੰ ਹੌਸਲਾ ਤੇ ਅਸ਼ੀਰਵਾਦ ਦੇਣ ਲਈ ਪੁਰਾ ਪਿੰਡ ਇਕੱਠਾ ਹੋਇਆ, ਜਿਨ੍ਹਾਂ ਨੇ ਕੈਪਟਨ ਨੂੰ ਖੁਸ਼ੀ ਖੁਸ਼ੀ ਜੈਕਾਰੇ ਲਗਾ ਕੇ ਰਵਾਨਾ ਕੀਤਾ ਹੈ।
Village People
ਕੈਪਟਨ ਨੇ ਦੱਸਿਆ ਕਿ ਉਹ ਰੋਜ 500 ਕਿਲੋਮੀਟਰ ਦੌੜ ਲਗਾਉਣਗੇ ਕਰੀਬ 8 ਤੋਂ 10 ਦਿਨਾਂ ਵਿਚ ਦਿੱਲੀ ਪਹੁੰਚਣਗੇ। ਮੇਰੇ ਨਾਲ 6 ਮੈਂਬਰੀ ਟੀਮ ਜਾ ਰਹੀ ਹੈ, ਜਿਨ੍ਹਾਂ ਵਿਚ ਇਕ ਡਾਕਟਰ ਵੀ ਹੈ ਜੋ ਮੇਰਾ ਚੈਕਅੱਪ ਕਰੇਗਾ ਜੇਕਰ ਮੈਨੂੰ ਕੋਈ ਮੁਸ਼ਕਿਲ ਆਉਂਦੀ ਹੈ ਤੇ ਡਾਕਟਰ ਉਸ ਦਾ ਇਲਾਜ ਕਰੇਗਾ। ਮੇਰਾ ਮਕਸਦ ਸਿਰਫ ਕੇਂਦਰ ਦੀ ਸਰਕਾਰ ਨੂੰ ਹੁਲਾਰਾ ਦੇਣਾ ਹੈ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰੇ।
Poster
ਨੌਜਵਾਨਾਂ ਨੂੰ ਸੁਨੇਹਾ ਦਿੰਦਾ ਹਾਂ ਕਿ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੋਂ ਕਿਸਾਨੀ ਅੰਦੋਲਨ ਨਾਲ ਜੁੜੋ ਕੈਪਟਨ ਦੇ ਸਾਥੀਆਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਪਿੰਡ ਦਾ ਨੋਜਵਾਨ ਅਜਿਹਾ ਕੰਮ ਕਰ ਰਿਹਾ ਹੈ ਕੀ ਜੋ ਨਵੇਕਲਾ ਹੈ ਕੈਪਟਨ ਦੇ ਮਾਪੇ ਵੀ ਬਹੁਤ ਖੁਸ਼ ਨੇ ਆਖਦੇ ਨੇ ਕਿ ਸਾਨੂੰ ਆਪਣੇ ਬੇਟੇ ‘ਤੇ ਮਾਣ ਹੈ।