
ਆਮ ਨਾਲੋਂ ਦਿਨ ਦਾ ਪਾਰਾ 7 ਡਿਗਰੀ ਵੱਧ ਲੋਕਾਂ ਨੂੰ ਮਹਿਸੂਸ ਹੋ ਰਹੀ ਗਰਮੀ...
ਚੰਡੀਗੜ੍ਹ: ਪੰਜਾਬ ਵਿੱਚ ਬੀਤੇ ਦਿਨਾਂ ਚ ਮੌਸਮ ਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਟੈਂਪਰੇਚਰ ਲਗਪਗ 30 ਡਿਗਰੀ ਦੇ ਨੇੜੇ ਹੈ ਜੋ ਆਮ ਨਾਲੋਂ ਲਗਪਗ ਸੱਤ ਡਿਗਰੀ ਵੱਧ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਵੱਧ ਮਹਿਸੂਸ ਹੋ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿਚ ਆਉਂਦੇ ਦੋ ਦਿਨਾਂ ਦੌਰਾਨ ਹਲਕੀ ਬੂੰਦਾਬਾਂਦੀ ਅਤੇ ਬੱਦਲਵਾਈ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ।
Dr. Prabhjot Kaur
ਜਿਸ ਦੀ ਭਵਿੱਖਬਾਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਆਈਐਮਡੀ ਵੱਲੋਂ ਜੋ ਉਨ੍ਹਾਂ ਨੂੰ ਫੋਰਕਾਸਟ ਮਿਲੀ ਹੈ ਉਸ ਦੇ ਮੁਤਾਬਕ ਪੰਜਾਬ ਦੇ ਕੰਢੀ ਇਲਾਕਿਆਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ।
Weather Report
ਜਿਸ ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਬੀਤੇ ਦੋ ਤਿੰਨ ਦਿਨ ਤੂੰ ਜੋ ਲਗਾਤਾਰ ਗਰਮੀ ਵਧੀ ਹੈ ਇਸ ਬਾਰਿਸ਼ ਦੇ ਨਾਲ ਉਸ ਵਿੱਚ ਥੋੜ੍ਹਾ ਜਿਹਾ ਪ੍ਰਭਾਵ ਵੇਖਣ ਨੂੰ ਮਿਲੇਗਾ ਅਤੇ ਭਾਰਾ ਘਟੇਗਾ ਪਰ ਇਸ ਤੋਂ ਬਾਅਦ ਮੁੜ ਤੋਂ ਮੌਸਮ ਆਮ ਵਰਗਾ ਹੋ ਜਾਵੇਗਾ।
Weather
ਡਾ. ਪ੍ਰਭਜੋਤ ਕੌਰ ਨੇ ਇਹ ਵੀ ਕਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਆਮ ਤੌਰ ਤੇ ਤਾਪਮਾਨ ਲਗਪਗ 22 ਡਿਗਰੀ ਦੇ ਨੇੜੇ ਰਹਿੰਦੇ ਹਨ ਪਰ ਬੀਤੇ ਦਿਨਾਂ ਵਿੱਚ ਇਹ ਤਾਪਮਾਨ 30 ਡਿਗਰੀ ਦੇ ਨੇੜੇ ਪਹੁੰਚ ਗਏ ਸਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਗਰਮੀ ਵੱਧ ਮਹਿਸੂਸ ਹੋ ਰਹੀ ਹੈ।