ਵੱਡੀ ਲਾਪਰਵਾਹੀ! ਬਿਨਾਂ ਡਰਾਈਵਰ ਦੇ 78 ਕਿਲੋਮੀਟਰ ਤੱਕ ਚੱਲੀ ਮਾਲ ਗੱਡੀ
Published : Feb 25, 2024, 11:15 am IST
Updated : Feb 25, 2024, 11:15 am IST
SHARE ARTICLE
File Photo
File Photo

60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੰਮੂ ਤੋਂ ਪੰਜਾਬ ਪਹੁੰਚੀ, ਹੁਸ਼ਿਆਰਪੁਰ ਵਿਖੇ ਰੁਕਿਆ

Punjab News: ਹੁਸ਼ਿਆਰਪੁਰ - ਬਿਨਾਂ ਡਰਾਈਵਰ ਤੋਂ ਮਾਲ ਗੱਡੀ ਜੰਮੂ-ਕਸ਼ਮੀਰ ਦੇ ਕਠੂਆ ਤੋਂ ਪੰਜਾਬ ਪਹੁੰਚ ਗਈ ਜੋ ਕਿ ਹੈਰਾਨ ਕਰਨ ਵਾਲੀ ਘਟਨਾ ਹੈ। ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਲੱਕੜ ਦੇ ਸਟੌਪਰ ਲਗਾ ਕੇ ਮਾਲ ਗੱਡੀ ਨੂੰ ਰੋਕਿਆ ਗਿਆ। ਦੱਸ ਦਈਏ ਕਿ ਡਰਾਈਵਰ ਚਾਬੀ ਕੱਢ ਕੇ ਹੇਠਾਂ ਉੱਤਰ ਗਿਆ ਸੀ ਪਰ ਗੱਡੀ ਬੰਦ ਇੰਜਣ ਦੇ ਹੀ ਚੱਲ ਪਈ। 

ਜਦੋਂ ਰੇਲਵੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਮਾਲ ਗੱਡੀ ਬਿਨਾਂ ਡਰਾਈਵਰ ਦੇ ਚੱਲ ਰਹੀ ਹੈ ਤਾਂ ਉਨ੍ਹਾਂ ਨੇ ਕਠੂਆ ਰੇਲਵੇ ਸਟੇਸ਼ਨ 'ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋਏ। ਕੁਝ ਸਮੇਂ ਬਾਅਦ ਮਾਲ ਗੱਡੀ ਨੇ ਰਫ਼ਤਾਰ ਫੜ ਲਈ। ਕੁਝ ਹੀ ਸਮੇਂ ਵਿਚ ਮਾਲ ਗੱਡੀ ਦੀ ਰਫ਼ਤਾਰ 60/KM ਪ੍ਰਤੀ ਘੰਟਾ ਤੱਕ ਪਹੁੰਚ ਗਈ।

ਕਠੂਆ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਪੰਜਾਬ ਦੇ ਪਠਾਨਕੋਟ ਦੇ ਸੁਜਾਨਪੁਰ ਰੇਲਵੇ ਸਟੇਸ਼ਨ 'ਤੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਥੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਰੇਲਵੇ ਲਾਈਨ 'ਤੇ ਸਟੌਪਰ ਲਗਾਏ ਗਏ ਸਨ। ਇਸ ਵਾਰ ਵੀ ਕੋਸ਼ਿਸ਼ ਅਸਫ਼ਲ ਰਹੀ ਅਤੇ ਮਾਲ ਗੱਡੀ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਬੰਗਲਾ ਅਤੇ ਮੁਕੇਰੀਆਂ ਵਿਖੇ ਵੀ ਮਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।  

78 ਕਿਲੋਮੀਟਰ ਦੇ ਰੂਟ 'ਤੇ 7 ਤੋਂ 8 ਵਾਰ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਪਰ ਰੇਲਗੱਡੀ ਦੀ ਰਫ਼ਤਾਰ ਘਟਦੀ ਰਹੀ। ਅੰਤ ਵਿਚ ਉਚੀ ਬਸੀ ਰੇਲਵੇ ਸਟੇਸ਼ਨ 'ਤੇ ਦੋ ਜਾਫ਼ੀ ਲਗਾਏ ਗਏ। ਅੰਤ ਵਿਚ ਮਾਲ ਗੱਡੀ ਨੂੰ ਉਚੀ ਬਸੀ ਵਿਖੇ ਰੋਕੀ ਗਈ। 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement