
ਫਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਸੀ ਬਸ
ਫਰੀਦਕੋਟ : ਫਰੀਦਕੋਟ ਤੋਂ ਫਿਰੋਜ਼ਪੁਰ ਜਾ ਰਹੀ ਪੀ ਆਰ ਟੀ ਸੀ ਦੀ ਇਕ ਬਸ ਪਿੰਡ ਗੋਲੋਵਾਲਾ ਨੇੜੇ ਸੇਮਨਾਲੇ ਵਿਚ ਡਿੱਗ ਗਈ । ਇਸ ਹਾਦਸੇ ਵਿਚ 25-30 ਸਵਾਰੀਆਂ ਜ਼ਖ਼ਮੀ ਹੋ ਗਈਆਂ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ। ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।
Punjab Roadways
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ ਮੁਖ ਮਾਰਗ ਦੇ ਪੁਲ ’ਤੇ ਵਾਪਰਿਆ ਹੈ। ਹਾਦਸੇ ਦਾ ਮੁੱਖ ਕਾਰਨ ਬਸ ਦਾ ਮੂਹਰਲਾ ਟਾਇਰ ਫਟ ਜਾਣਾ ਦੱਸਿਆ ਜਾ ਰਿਹਾ ਹੈ। ਬਸ ਦੀਆਂ ਸਵਾਰੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਹੈ।
Punjab Roadways
ਉਨ੍ਹਾਂ ਦੱਸਿਆ ਕਿ 20 ਫੁੱਟ ਡੁੰਘੇ ਨਾਲੇ ਵਿਚ ਡਿੱਗੀ ਬੱਸ ਨੂੰ ਬਾਹਰ ਹਾਲੇ ਨਹੀਂ ਕੱਢਿਆ ਗਿਆ। ਇਸ ਹਾਦਸੇ ਵਿਚ ਜਖ਼ਮੀ ਸਵਾਰੀਆਂ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿਚ ਪਹੁੰਚਿਆ ਗਿਆ ਹੈ।