ਅੰਮ੍ਰਿਤਪਾਲ ਦੀਆਂ ਨਵੀਆਂ CCTV ਤਸਵੀਰਾਂ ਆਈਆਂ ਸਾਹਮਣੇ! 40 ਤੋਂ 50 ਮਿੰਟ ਲੁਧਿਆਣਾ ਵਿਚ ਸੀ ਅੰਮ੍ਰਿਤਪਾਲ
Published : Mar 25, 2023, 11:36 am IST
Updated : Mar 25, 2023, 11:36 am IST
SHARE ARTICLE
New CCTV pictures of Amritpal!
New CCTV pictures of Amritpal!

ਪੁਲਿਸ ਨੇ ਫਿਲਹਾਲ ਇਹਨਾਂ ਤਸਵੀਰਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ।

 

ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਫੁਟੇਜ 18 ਮਾਰਚ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਪਪਲਪ੍ਰੀਤ ਨਾਲ ਸੜਕ 'ਤੇ ਘੁੰਮਦਾ ਨਜ਼ਰ ਆਇਆ। ਇਸ ਦੌਰਾਨ ਇਕ ਤੀਜਾ ਵਿਅਕਤੀ ਵੀ ਸੀਸੀਟੀਵੀ ਵਿਚ ਦਿਖਾਈ ਦੇ ਰਿਹਾ ਹੈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਸੀਸੀਟੀਵੀ ਫੁਟੇਜ ਵਿਚ ਦਿਖਾਈ ਦੇ ਰਿਹਾ ਵਿਅਕਤੀ ਅੰਮ੍ਰਿਤਪਾਲ ਹੈ ਜਾਂ ਨਹੀਂ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਟੋਲ ਟੈਕਸ, 5 ਤੋਂ 10 ਰੁਪਏ ਤੱਕ ਦਾ ਹੋਵੇਗਾ ਵਾਧਾ

ਉਧਰ ਅੰਮ੍ਰਿਤਪਾਲ ਦੇ ਲੁਧਿਆਣਾ ਤੋਂ ਹਰਿਆਣਾ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਲੁਧਿਆਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਲਗਭਗ 40 ਤੋਂ 50 ਮਿੰਟ ਲੁਧਿਆਣਾ ਵਿਚ ਭੇਸ ਬਦਲ ਕੇ ਘੁੰਮਦਾ ਰਿਹਾ।

ਇਹ ਵੀ ਪੜ੍ਹੋ: ਹਰਿਆਣਾ ਵਿਚ ਖੋਲ੍ਹੀਆਂ ਜਾਣਗੀਆਂ 31 ਰਿਹਾਇਸ਼ੀ ਖੇਡ ਅਕੈਡਮੀਆਂ, 31 ਮਾਰਚ ਤੋਂ ਟਰਾਇਲ ਸ਼ੁਰੂ

ਸਭ ਤੋਂ ਪਹਿਲਾਂ ਉਸ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਰਾਣੇ ਪੁਲ ਦੇ ਕੋਲ 40 ਰੁਪਏ ਦੇ ਕੇ ਆਟੋ ਕੀਤਾ, ਜਿਸ ਤੋਂ ਬਾਅਦ ਉਹ ਫਿਰ ਪੁਰ ਚੌਕ ਪਹੁੰਚਿਆ। ਇਸ ਦੌਰਾਨ ਉਸ ਨੇ ਲੁਧਿਆਣਾ ਤੋਂ ਦੂਜਾ ਆਟੋ 220 ਰੁਪਏ ਵਿਚ ਕੀਤਾ, ਜਿਸ ਤੋਂ ਬਾਅਦ ਉਹ ਸ਼ੇਰਪੁਰ ਚੌਕ ਤੋਂ ਇਕ ਨਿਜੀ ਬੱਸ ਲੈ ਕੇ ਹਰਿਆਣਾ ਪਹੁੰਚਿਆ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ ਤੇ ਇਸ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: 10ਵੀਂ ਜਮਾਤ ਦੇ 27 ਵਿਦਿਆਰਥੀਆਂ ਨੂੰ ਦਿੱਤੇ ਫਰਜ਼ੀ ਰੋਲ ਨੰਬਰ, ਪੇਪਰ ਦੇਣ ਪਹੁੰਚੇ ਤਾਂ ਪ੍ਰੀਖਿਆ ਕੇਂਦਰ ਤੋਂ ਵਾਪਸ ਭੇਜੇ

ਇਸ ਦੌਰਾਨ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਦੀ ਪਟਿਆਲਾ ਤੋਂ ਵੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਿਚ ਦਿਖਾਈ ਦੇ ਰਿਹਾ ਵਿਅਕਤੀ ਅੰਮ੍ਰਿਤਪਾਲ ਸਿੰਘ ਹੈ। ਉਸ ਦੇ ਹੱਥ ਵਿਚ ਇਕ ਬੈਗ ਵੀ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਹੈ। ਪੁਲਿਸ ਨੇ ਫਿਲਹਾਲ ਇਹਨਾਂ ਤਸਵੀਰਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement