
31 ਮਾਰਚ ਰਾਤ 12 ਵਜੇ ਤੋਂ ਲਾਗੂ ਹੋਣਗੀਆਂ ਵਧੀਆਂ ਹੋਈਆਂ ਦਰਾਂ
ਚੰਡੀਗੜ੍ਹ: 1 ਅਪ੍ਰੈਲ ਤੋਂ ਪੰਜਾਬ 'ਚੋਂ ਲੰਘਣ ਵਾਲੇ ਵੱਖ-ਵੱਖ ਰਾਸ਼ਟਰੀ ਰਾਜ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ ਵਧਿਆ ਹੋਇਆ ਟੋਲ ਟੈਕਸ ਦੇਣਾ ਪਵੇਗਾ। ਵਾਹਨਾਂ 'ਤੇ ਟੈਕਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ: ਗੁਜਰਾਤ ਦੀਆਂ 17 ਜੇਲ੍ਹਾਂ ’ਚ ਪੁਲਿਸ ਦੀ ਰੇਡ, ਗੈਂਗਸਟਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਇਕੱਠੀ ਕੀਤੀ ਜਾ ਰਹੀ ਜਾਣਕਾਰੀ
ਜਾਣਕਾਰੀ ਅਨੁਸਾਰ ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਬਣੇ ਟੋਲ ਬੂਥਾਂ 'ਤੇ ਜਿੱਥੇ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਜਾਵੇਗਾ। ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਲਏ ਜਾਣਗੇ। ਇਹ ਪੁਸ਼ਟੀ ਜਲੰਧਰ ਜ਼ੋਨ ਦੇ ਟੋਲ ਪਲਾਜ਼ਾ ਇੰਚਾਰਜ ਰਾਘਵ ਕੁਮਾਰ ਨੇ ਕੀਤੀ ਹੈ।
ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਬੈਠੇ ਗਰਮਖਿਆਲੀਆਂ 'ਤੇ ਕੇਂਦਰ ਸਰਕਾਰ ਸਖ਼ਤ, ਰੱਦ ਹੋ ਸਕਦੇ ਹਨ ਪਾਸਪੋਰਟ
ਲੁਧਿਆਣਾ-ਜਗਰਾਓਂ ਰੋਡ 'ਤੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਰੋਡ 'ਤੇ ਪੰਜ, ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਤਿੰਨ ਅਤੇ ਬਠਿੰਡਾ-ਮਲੋਟ ਰੋਡ 'ਤੇ ਇਕ ਟੋਲ ਪਲਾਜ਼ਾ ਨੂੰ ਵਧਿਆ ਟੋਲ ਟੈਕਸ ਭਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਸਰਕਾਰ ਅਗਲੇ 6 ਮਹੀਨਿਆਂ ਵਿਚ ਜੀਪੀਐਸ ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ਸਮੇਤ ਨਵੀਂ ਤਕਨੀਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।