
1700 ਪੁਲਿਸ ਮੁਲਾਜ਼ਮ ਲੈ ਰਹੇ ਤਲਾਸ਼ੀ
ਗਾਂਧੀਨਗਰ: ਗੁਜਰਾਤ ਪੁਲਿਸ ਸ਼ੁੱਕਰਵਾਰ ਦੇਰ ਰਾਤ ਤੋਂ ਸੂਬੇ ਭਰ ਦੀਆਂ ਜੇਲ੍ਹਾਂ ਵਿਚ ਛਾਪੇਮਾਰੀ ਕਰ ਰਹੀ ਹੈ। ਜੇਲ੍ਹਾਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ, ਵਡੋਦਰਾ ਕੇਂਦਰੀ ਜੇਲ੍ਹ, ਸੂਰਤ ਦੀ ਲਾਜਪੋਰ ਜੇਲ੍ਹ ਅਤੇ ਰਾਜਕੋਟ ਜੇਲ੍ਹ ਸਮੇਤ ਸੂਬੇ ਦੀਆਂ ਕੁੱਲ 17 ਜੇਲ੍ਹਾਂ ਵਿਚ ਪੁਲਿਸ ਦੇ ਛਾਪੇਮਾਰੀ ਚੱਲ ਰਹੀ ਹੈ। 1700 ਪੁਲਿਸ ਮੁਲਾਜ਼ਮ ਤਲਾਸ਼ੀ ਲੈ ਰਹੇ ਹਨ। ਇਹ ਛਾਪੇ ਗਾਂਧੀਨਗਰ ਵਿਚ ਗ੍ਰਹਿ ਰਾਜ ਮੰਤਰੀ ਦੀ ਪ੍ਰਧਾਨਗੀ ਹੇਠ ਰਾਜ ਦੇ ਡੀਜੀਪੀ ਸਮੇਤ ਉੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਸ਼ੁਰੂ ਹੋਏ।
ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਬੈਠੇ ਗਰਮਖਿਆਲੀਆਂ 'ਤੇ ਕੇਂਦਰ ਸਰਕਾਰ ਸਖ਼ਤ, ਰੱਦ ਹੋ ਸਕਦੇ ਹਨ ਪਾਸਪੋਰਟ
ਇਸ ਅਪਰੇਸ਼ਨ ਦਾ ਉਦੇਸ਼ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਪਤਾ ਲਗਾਉਣਾ ਹੈ। ਹਾਲ ਹੀ ਵਿਚ ਸਾਬਰਮਤੀ ਜੇਲ੍ਹ ਵਿਚ ਬੰਦ ਗੈਂਗਸਟਰ ਅਤੀਕ ਅਹਿਮਦ ਨੇ ਜੇਲ੍ਹ ਵਿਚ ਹੀ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਆਈਬੀ ਤੋਂ ਇਨਪੁਟਸ ਮਿਲਣ ਤੋਂ ਬਾਅਦ ਕੀਤੀ ਗਈ ਹੈ। ਦੱਸਿਆ ਗਿਆ ਕਿ ਅਤੀਕ ਅਹਿਮਦ ਨੇ ਜੇਲ੍ਹ ਤੋਂ ਵਟਸਐਪ ਕਾਲ ਰਾਹੀਂ ਉਮੇਸ਼ ਦਾ ਕਤਲ ਕਰਵਾਇਆ ਸੀ।
ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਸਾਧੂ ਦੇ ਭੇਸ 'ਚ ਦਿੱਲੀ ਦੇ ISBT 'ਤੇ ਦਿਖਾਈ ਦਿੱਤਾ ਅੰਮ੍ਰਿਤਪਾਲ ਸਿੰਘ
ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਸਟੇਟ ਕੰਟਰੋਲ ਰੂਮ ਵਿਚ ਮੌਜੂਦ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਕਾਰਵਾਈ ਦੀ ਜਾਣਕਾਰੀ ਲੈ ਰਹੇ ਹਨ। ਸਾਰੀਆਂ ਜੇਲ੍ਹਾਂ ਅਤੇ ਸ਼ਹਿਰ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਲ 1700 ਪੁਲੀਸ ਮੁਲਾਜ਼ਮ ਇਸ ਮੁਹਿੰਮ ਵਿਚ ਲੱਗੇ ਹੋਏ ਹਨ। ਜੇਲ੍ਹਾਂ ਵਿਚ ਪਾਬੰਦੀਸ਼ੁਦਾ ਚੀਜ਼ਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਸੂਬੇ ਵਿਚ ਪਹਿਲੀ ਵਾਰ ਪੁਲਿਸ ਜੇਲ੍ਹ ਵਿਭਾਗ ਦੇ ਸਹਿਯੋਗ ਨਾਲ ਅਜਿਹੀ ਕਾਰਵਾਈ ਕਰ ਰਹੀ ਹੈ। ਡੀਜੀਪੀ ਵਿਕਾਸ ਸਹਾਏ ਨਾਲ ਗ੍ਰਹਿ ਰਾਜ ਮੰਤਰੀ, ਜੇਲ੍ਹ ਵਿਭਾਗ ਦੇ ਮੁਖੀ ਕੇ. ਐਲ ਐਨ ਰਾਓ ਅਤੇ ਆਈਬੀ ਮੁਖੀ ਅਨੁਪਮ ਸਿੰਘ ਗਹਿਲੋਤ ਸਰਚ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਕੀਤੀ ਤਿਆਰੀ , 7 ਲੱਖ ਹੈਕਟੇਅਰ ਰੱਖਿਆ ਗਿਆ ਟੀਚਾ
ਅਹਿਮਦਾਬਾਦ ਦੀ ਕ੍ਰਾਈਮ ਬ੍ਰਾਂਚ ਐਸਓਜੀ ਸਮੇਤ ਪੁਲਿਸ ਦਾ ਕਾਫਲਾ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿਚ ਮੌਜੂਦ ਹੈ। ਅੱਤਵਾਦ, ਕਤਲ, ਡਕੈਤੀ, ਜਬਰੀ ਵਸੂਲੀ, ਲੜੀਵਾਰ ਬੰਬ ਧਮਾਕਿਆਂ ਸਮੇਤ ਕਈ ਗੰਭੀਰ ਅਪਰਾਧਾਂ ਵਿਚ ਸ਼ਾਮਲ ਕਈ ਅਪਰਾਧੀ ਇਸ ਜੇਲ੍ਹ ਵਿਚ ਗੁਜਰਾਤ ਸਮੇਤ ਕਈ ਹੋਰ ਰਾਜਾਂ ਵਿਚ ਬੰਦ ਹਨ।