
2023 ਵਿਚ ਹੋਈ ਜ਼ਿਮਨੀ ਚੋਣ ਦੌਰਾਨ ਆਪ ਨੇ ਜਿੱਤੀ ਜਲੰਧਰ ਸੀਟ
Lok Sabha Election: ਜਲੰਧਰ - ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਚੋਣ ਪ੍ਰਚਾਰ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਤੇ ਹਨ। ਚੋਣ ਪ੍ਰਚਾਰ ਦੀਆਂ ਚਰਚਾਵਾਂ ਦੇ ਵਿਚਕਾਰ ਅੱਜ ਅਸੀਂ ਗੱਲ ਕਰ ਰਹੇ ਹਾਂ ਜਲੰਧਰ ਲੋਕ ਸਭਾ ਸੀਟ ਦੀ ਜਿੱਥੇ ਪਿਛਲੀਆਂ 3 ਚੋਣਾਂ ਵਿਚ ਕਾਂਗਰਸ ਹੀ ਜਿੱਤਦੀ ਆ ਰਹੀ ਸੀ ਪਰ 2023 ਵਿਚ ਹੋਈ ਜ਼ਿਮਨੀ ਚੋਣ ਵਿਚ ਆਪ ਨੇ ਬਾਜ਼ੀ ਮਾਰ ਲਈ ਤੇ ਇਸ ਸੀਟ ਤੋਂ ਆਪ ਦੇ ਸੁਸ਼ੀਲ ਰਿੰਕੂ ਜਿੱਤੇ। ਉਹਨਾਂ ਨੇ ਕਾਂਗਰਸ ਦੇ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ।
ਪਿਛਲੀਆਂ 3 ਚੋਣਾਂ ਵਿਚ ਕਾਂਗਰਸ ਨੇ ਅਕੀਲ ਦਲ ਦੇ ਉਮੀਦਵਾਰਾਂ ਨੂੰ ਹਰਾਇਆ ਤੇ ਇਸ ਸੀਟ ਨੂੰ ਅਪਣਾ ਗੜ੍ਹ ਬਣਾਇਆ। ਗੱਲ 2019 ਦੀ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਵੱਲੋਂ ਸੰਤੋਖ ਸਿੰਘ ਚੌਧਰੀ ਉਮੀਦਵਾਰ ਸਨ ਤੇ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਪਰ ਉਹ ਜਿੱਤ ਨਹੀਂ ਸਕੇ। ਸੰਤੋਖ ਸਿੰਘ ਚੌਧਰੀ ਨੂੰ 37.90 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਅਟਵਾਲ ਨੂੰ 35.90 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ।
ਇਸ ਦੇ ਨਾਲ ਹੀ ਜੇ ਗੱਲ ਸਾਲ 2014 ਦੀ ਕੀਤੀ ਜਾਵੇ ਤਾਂ ਇਸ ਸਾਲ ਵੀ ਕਾਂਗਰਸ ਵੱਲੋਣ ਸੰਤੋਖ ਸਿੰਘ ਚੌਧਰੀ ਹੀ ਚੋਣ ਲੜੇ ਸਨ ਪਰ ਅਕਾਲੀ ਦਲ ਨੇ ਅਪਣਾ ਉਮੀਦਵਾਰ ਬਦਲ ਦਿੱਤਾ ਸੀ। ਅਕਾਲੀ ਦਲ ਨੇ 2014 ਵਿਚ ਪਵਨ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਇਸ ਵਾਰ ਵੀ ਅਕਾਲੀ ਦਲ ਦੀ ਹਾਰ ਹੋਈ ਤੇ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ 36.56 ਵੋਟਾਂ ਨਾਲ ਜਿੱਤ ਗਏ।
ਸਾਲ 2009 ਵਿਚ ਵੀ ਕਾਂਗਰਸ ਹੀ ਜਿੱਤੀ ਪਰ ਇਸ ਵਾਰ ਕਾਂਗਰਸ ਨੇ ਅਪਣਾ ਉਮੀਦਵਾਰ ਬਦਲ ਲਿਆ ਸੀ। ਕਾਂਗਰਸ ਨੇ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਉਹਨਾਂ ਨੇ ਵੀ ਅਕਾਲੀ ਦਲ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਹਰਾ ਦਿੱਤਾ ਸੀ। ਮਹਿੰਦਰ ਸਿੰਘ ਕੇਪੀ ਨੂੰ 45.34 ਫ਼ੀਸਦੀ ਤੇ ਹੰਸ ਰਾਜ ਹੰਸ ਨੂੰ 41.29 ਫ਼ੀਸਦੀ ਵੋਟਾਂ ਮਿਲੀਆਂ ਸਨ।