'84 ਦੌਰਾਨ ਬਲੇ ਸਿਵਿਆਂ ਦੇ ਧੂੰਏਂ 'ਚ ਅਜੇ ਤਕ ਅਲੋਪ ਨੇ ਸੈਂਕੜੇ ਸਿੱਖਾਂ ਦੇ ਸਿਰਨਾਵੇਂ
Published : Apr 25, 2019, 2:11 pm IST
Updated : Apr 25, 2019, 2:11 pm IST
SHARE ARTICLE
Punjab Disappeared
Punjab Disappeared

1984 ਦੌਰਾਨ ਸਿੱਖਾਂ ਨਾਲ ਜੋ ਕੁੱਝ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ।

ਸੰਨ 1984 ਇਕ ਨਾ ਭੁੱਲਣ ਵਾਲਾ ਦਰਦਨਾਕ ਕਾਂਡ ਹੈ। ਇਸ ਦੌਰਾਨ ਸਿੱਖਾਂ ਨਾਲ ਜੋ ਕੁੱਝ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਕੋਹ-ਕੋਹ ਕੇ ਮਾਰੇ ਗਏ ਸਿੱਖਾਂ ਦੀਆਂ ਆਵਾਜ਼ਾਂ ਅੱਜ ਵੀ ਉਨ੍ਹਾਂ ਲੋਕਾਂ ਦੇ ਕੰਨੀਂ ਗੂੰਜਦੀਆਂ ਹਨ ਜਿਨ੍ਹਾਂ ਨੇ ਇਹ ਭਿਆਨਕ ਮੰਜ਼ਰ ਨੂੰ ਅੱਖੀਂ ਤੱਕਿਆ ਹੈ। ਅੱਜ ਵੀ ਗਲਾਂ ਵਿਚ ਜਲਦੇ ਟਾਇਰ ਪਾ ਕੇ ਸਿੱਖਾਂ ਨੂੰ ਸਾੜੇ ਜਾਣ ਦੇ ਓਸ ਖ਼ੌਫਨਾਕ ਮੰਜ਼ਰ ਨੂੰ ਚੇਤੇ ਕਰ ਧੁਰ ਅੰਦਰ ਤਕ ਰੂਹ ਕੰਬ ਉਠਦੀ ਹੈ।

Punjab DisappearedPunjab Disappeared

ਭਾਵੇਂ ਕਿ ਇਸ ਦਰਦਨਾਕ ਵਰਤਾਰੇ ਨੂੰ ਵਾਪਰਿਆਂ 35 ਵਰ੍ਹੇ ਬੀਤੇ ਚੁੱਕੇ ਨੇ ਪਰ ਇਸ ਦਰਦਨਾਕ ਕਾਂਡ ਵਲੋਂ ਸਿੱਖਾਂ ਨੂੰ ਦਿੱਤੇ ਗਏ ਜ਼ਖ਼ਮ ਅਜੇ ਵੀ ਅੱਲੇ ਹਨ। ਦੇਸ਼ ਭਰ ਵਿਚ ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇ ਕੇ ਬੇਮੌਤੇ ਮਾਰ ਦਿਤਾ ਗਿਆ ਸੀ। ਕਿੰਨੇ ਹੀ ਸਿੱਖ ਲਾਪਤਾ ਹੋ ਗਏ ਜਿਨ੍ਹਾਂ ਦਾ ਅੱਜ ਤਕ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਸਰਕਾਰਾਂ ਨੇ ਕਦੇ ਉਨ੍ਹਾਂ ਦਾ ਪਤਾ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਜਦਕਿ ਪੀੜਤ ਸਿੱਖ ਅਜੇ ਵੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਦਿੱਲੀ ਵਿਚ 127 ਲਾਪਤਾ ਹੋਏ ਸਿੱਖਾਂ ਦੀ ਫ਼ਾਈਲ ਤਕ ਗਾਇਬ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਸਿੱਖਾਂ ਨੂੰ ਅਣਪਛਾਤੇ ਦੱਸ ਕੇ ਸਾੜ ਦਿਤਾ ਗਿਆ ਸੀ।

Sikh genocideSikh genocide

ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ 1984 ਤੋਂ ਲੈ ਕੇ 1994 ਤਕ ਪੰਜਾਬ ਵਿਚ ਸਿੱਖਾਂ ਦਾ ਵੱਡਾ ਘਾਣ ਹੋਇਆ ਹੈ। ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਹੋਰ ਤਾਂ ਹੋਰ ਪੁਲਿਸ ਨੇ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਸਿੱਖ ਮੁੰਡਿਆਂ ਦੀਆਂ ਲਾਸ਼ਾਂ ਤਕ ਪਰਿਵਾਰਾਂ ਨੂੰ ਨਹੀਂ ਸੌਂਪੀਆਂ। ਕਈ ਲਾਸ਼ਾਂ ਨੂੰ ਨਹਿਰਾਂ ਦਰਿਆਵਾਂ ਵਿਚ ਸੁੱਟ ਦਿਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰ ਦਿਤਾ ਗਿਆ। ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਨੇ 6017 ਅਜਿਹੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ ਜਿਨ੍ਹਾਂ ਨੂੰ ਅਣਪਛਾਤੀਆਂ ਦੱਸ ਕੇ ਉਨ੍ਹਾਂ ਦਾ ਸਸਕਾਰ ਕਰ ਦਿਤਾ ਗਿਆ ਸੀ।

Sikh disappearedSikh disappeared

ਭਾਈ ਖਾਲੜਾ ਨੇ ਅਪਣੀ ਜਾਨ 'ਤੇ ਖੇਡ ਕੇ ਬਹੁਤ ਸਾਰੇ ਸਿੱਖਾਂ ਦਾ ਸਿਰਨਾਵਾਂ ਪਤਾ ਕਰ ਲਿਆ ਸੀ ਪਰ ਸੈਂਕੜਿਆਂ ਦੀ ਗਿਣਤੀ ਵਿਚ ਸਿੱਖਾਂ ਦਾ ਸਿਰਨਾਵਾਂ ਪਤਾ ਨਹੀਂ ਚੱਲ ਸਕਿਆ। ਭਾਵੇਂ ਕਿ ਉਸ ਦੌਰਾਨ ਇਹ ਹੈਰਾਨੀਜਨਕ ਅੰਕੜੇ ਭਾਈ ਖਾਲੜਾ ਨੇ ਅਦਾਲਤ ਵਿਚ ਵੀ ਪੇਸ਼ ਕਰ ਦਿਤੇ ਸਨ ਪਰ ਅਫ਼ਸੋਸ ਕਿ ਅਦਾਲਤ ਨੇ ਇਸ 'ਤੇ ਸੁਣਵਾਈ ਕਰਨ ਤੋਂ ਹੀ ਇਨਕਾਰ ਕਰ ਦਿਤਾ ਸੀ। ਓਸ ਸਮੇਂ ਭਾਈ ਖਾਲੜਾ ਦੀ ਇਸ ਮੁੱਦੇ 'ਤੇ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬਹਿਸ ਵੀ ਹੋਈ ਸੀ। ਜਿਸ 'ਤੇ ਗਿੱਲ ਨੇ ਵਿਅੰਗਮਈ ਜਵਾਬ ਦਿੰਦਿਆਂ ਆਖਿਆ ਸੀ ਕਿ ਇਹ ਮੁੰਡੇ ਯੂਰਪ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਦਿਹਾੜੀਆਂ ਕਰਨ ਲਈ ਗਏ ਹੋਏ ਹਨ।

Sikh genocideSikh genocide

ਅੱਜ ਵੀ ਬਹੁਤ ਸਾਰੇ ਸਿੱਖ ਮਾਪੇ ਅਜਿਹੇ ਹਨ ਜਿਨ੍ਹਾਂ ਦੇ ਪੁੱਤਾਂ ਨੂੰ ਪੁਲਿਸ ਨੇ ਸਿਰਫ਼ ਇਸ ਕਰਕੇ ਜ਼ਬਰੀ ਉਠਾਇਆ ਕਿ ਉਹ ਸਿੱਖ ਸਨ। ਉਨ੍ਹਾਂ ਮਾਪਿਆਂ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਅਪਣੇ ਪੁੱਤਰਾਂ ਦਾ ਆਖ਼ਰੀ ਵਾਰ ਮੂੰਹ ਤਕ ਦੇਖਣਾ ਨਸੀਬ ਨਹੀਂ ਹੋ ਸਕਿਆ। ਇਨ੍ਹਾਂ ਵਿਚੋਂ ਬਹੁਤ ਸਾਰੇ ਮਾਪੇ ਅੱਜ ਵੀ ਹੱਥਾਂ ਵਿਚ ਅਪਣੇ ਬੱਚਿਆਂ ਦੀਆਂ ਤਸਵੀਰਾਂ ਫੜ ਕੇ ਧਰਨੇ ਮੁਜ਼ਾਹਰਿਆਂ 'ਚ ਹੰਝੂ ਵਹਾਉਂਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੀ ਮੰਗ ਸਿਰਫ਼ ਇਹੀ ਹੈ ਕਿ ਉਨ੍ਹਾਂ ਨੂੰ ਇੰਨਾ ਦੱਸ ਦਿਓ ਕਿ ਉਨ੍ਹਾਂ ਦੇ ਪੁੱਤਰਾਂ ਦਾ ਕੀ ਕਸੂਰ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਿੱਥੇ ਸਾੜਿਆ? ਪਰ ਅਫ਼ਸੋਸ ਕਿ ਉਨ੍ਹਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement