
ਬਿਨਾਂ ਇਜਾਜ਼ਤ ਚਲਦੀ ਫ਼ੈਕਟਰੀ ਨਗਰ ਨਿਗਮ ਦੇ ਸਾਂਝੇ ਕਮਿਸ਼ਨਰ ਨੇ ਛਾਪਾ ਮਾਰ ਕੇ ਕੀਤੀ ਸੀਲ
ਕਰਨਾਲ, 24 ਅਪ੍ਰੈਲ (ਪਲਵਿੰਦਰ ਸਿੰਘ ਸੱਗੂ) : ਤਾਲਾਬੰਦੀ ਦੇ ਚਲਦੇ ਸਰਕਾਰ ਵਲੋਂ ਫ਼ੈਕਟਰੀਆਂ ਚਲਾਉਣ 'ਤੇ ਰੋਕ ਲਗਾਈ ਹੈ ਜੋ ਨਿਯਮਾਂ ਵਿਰੁਧ ਚਲਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਨਗਰ ਨਿਗਮ ਕਰਨਾਲ ਦੇ ਸਾਂਝੇ ਕਮਿਸ਼ਨਰ ਗਗਨਦੀਪ ਸਿੰਘ ਨੇ ਇੱਕ ਸ਼ਿਕਾਇਤ ਦੇ ਅਧਾਰ ਤੇ ਗਊਸ਼ਾਲਾ ਰੋਡ ਜਨਕਪੁਰੀ ਵਿਖੇ ਇਕ ਜੋ ਬੈਟਰੀਆਂ ਬਣਾਉਣ ਦਾ ਕੰਮ ਕਰਦੀ ਸੀ ਛਾਪਾ ਮਾਰਿਆ ਜੋ ਬਿਨਾਂ ਇਜਾਜ਼ਤ ਚੱਲ ਰਹੀ ਸੀ ਮੌਕੇ ਤੋਂ ਫੈਕਟਰੀ ਵਿਚ ਕੰਮ ਕਰ ਰਹੇ ਪੰਜ ਵਰਕਰ ਮੌਕੇ 'ਤੇ ਕੰਮ ਕਰਦੇ ਹੋਏ ਮਿਲੇ ਜਦੋਂ ਕਿ ਫ਼ੈਕਟਰੀ ਮਾਲਕ ਨੇ ਇਸ ਦੀ ਕੋਈ ਇੱਜ਼ਤ ਨਹੀਂ ਲਈ ਸੀ। ਇਸ ਲਈ ਬਿਨਾਂ ਇਜਾਜ਼ਤ ਫ਼ੈਕਟਰੀ ਚਲਾਉਂਦੇ ਮਾਮਲੇ ਵਲੋਂ ਫ਼ੈਕਟਰੀ ਨੂੰ ਮੌਕੇ ਸੀਲ ਕਰ ਦਿੱਤਾ ਗਿਆ।
ਇਸ ਮੌਕੇ ਗਗਨਦੀਪ ਸਿੰਘ ਨੇ ਕਿਹਾ ਕਿ ਬਿਨਾਂ ਇਜਾਜ਼ਤ ਕਿਸੇ ਨੂੰ ਵੀ ਕੋਈ ਫੈਕਟਰੀ ਚਲਾਊਣ ਨਹੀਂ ਦਿੱਤੀ ਜਾਏਗੀ ਅਗਰ ਕੋਈ ਵੀ ਨਾਜਾਇਜ਼ ਫੈਕਟਰੀ ਚਲਾਉਂਦਾ ਹੋਇਆ ਮਿਲਿਆ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਤਾਲਾਬੰਦੀ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਏਗਾ।