ਮੌਂਟੇਕ ਆਹਲੂਵਾਲੀਆ ਪੰਜਾਬ ਨੂੰ ਕੋਵਿਡ ਉਪਰੰਤ ਉਭਾਰਨ ਲਈ ਨੀਤੀ ਘੜਨ ਵਾਲੇ ਗਰੁੱਪ ਦੀ ਅਗਵਾਈ ਕਰਨਗੇ
Published : Apr 25, 2020, 10:39 pm IST
Updated : Apr 25, 2020, 10:39 pm IST
SHARE ARTICLE
File Photo
File Photo

ਗਰੁੱਪ ਆਪਣੀ ਮੁੱਢਲੀ ਰਿਪੋਰਟ 31 ਜੁਲਾਈ, ਦੂਜੀ ਰਿਪੋਰਟ 30 ਸਤੰਬਰ ਤੇ ਅੰਤਿਮ ਰਿਪੋਰਟ 31 ਦਸੰਬਰ ਤੋਂ ਪਹਿਲਾਂ ਸੌਂਪੇਗੀ

 ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਕੋਵਿਡ ਤੋਂ ਬਾਅਦ ਉਭਾਰਨ ਲਈ ਨੀੜੀ ਘੜਨ ਵਾਸਤੇ ਮਾਹਿਰ ਗਰੁੱਪ ਬਣਾਇਆ ਹੈ ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ। ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ।

File photoFile photo

ਇਨ੍ਹਾਂ ਸਿਫਾਰਸ਼ਾਂ ਵਿੱਚ ਕੋਵਿਡ-19 ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਵਿੱਤੀ ਨੀਤੀਗਤ ਪ੍ਰਬੰਧਨ ਅਤੇ ਹੋਰ ਨੀਤੀਗਤ ਉਪਾਅ ਸ਼ਾਮਲ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਧੰਨਵਾਦੀ ਹੈ ਜਿਨ•ਾਂ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਤਰੀਕੇ ਲੱਭਣ ਦੇ ਔਖੇ ਕੰਮ ਦਾ ਜ਼ਿੰਮਾ ਸੌਂਪਣ ਦੀ ਹਾਮੀ ਭਰੀ ਹੈ।

Captain Amrinder SinghCaptain Amrinder Singh

ਇਹ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਕੋਵਿਡ ਉਪਰੰਤ ਸਮੇਂ ਵਿੱਚ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਨੀਤੀ ਘੜਨ ਵਾਸਤੇ ਇਕ ਮਹਿਰਾਂ ਦਾ ਗਰੁੱਪ ਬਣਾਇਆ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਇਹ 20-ਮੈਂਬਰੀ ਗਰੁੱਪ ਆਪਣੀਆਂ ਸਿਫਾਰਸ਼ਾਂ ਦੀ ਮੁੱਢਲੀ ਰਿਪੋਰਟ 31 ਜੁਲਾਈ 2020 ਤੱਕ ਸੌਂਪੇਗਾ ਅਤੇ ਇਸ ਤੋਂ ਬਾਅਦ 30 ਸਤੰਬਰ ਅਤੇ 31 ਦਸੰਬਰ 2020 ਤੱਕ ਦੋ ਹੋਰ ਰਿਪੋਰਟਾਂ ਸੌਂਪੇਗਾ।

File photoFile photo

ਬੁਲਾਰੇ ਨੇ ਦੱਸਿਆ ਕਿ ਪਹਿਲੀਆਂ ਦੋ ਰਿਪੋਰਟਾਂ ਵਿੱਚ ਤਿੰਨ ਮਹੀਨਿਆਂ ਦਾ ਪਾੜਾ ਗਰੁੱਪ ਨੂੰ ਵਧੇਰੇ ਪ੍ਰਭਾਵ ਨੂੰ ਮੁੜ ਘੋਖਣ ਦੀ ਆਗਿਆ ਮਿਲੇਗੀ, ਜੇਕਰ ਕੋਵਿਡ ਗਰਮੀਆਂ ਵਿੱਚ ਭਾਰਤ ਭਰ 'ਚ ਫੈਲ ਜਾਂਦਾ ਹੈ। ਗਰੁੱਪ ਨੂੰ ਮੁੱਖ ਕਾਰਜਾਂ ਦੀ ਸ਼ਨਾਖਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਜਿਸ ਦੀ ਪੰਜਾਬ ਨੂੰ ਨਵੀਂ ਸਧਾਰਨ ਵਿਕਾਸ ਦਰ ਅਤੇ ਇਸ ਨੂੰ ਦੇਸ਼ ਅਤੇ ਵਿਸ਼ਵ ਵਿੱਚ ਉਸ ਦੀ ਪਹਿਲੇ ਸਥਾਨ ਦੀ ਬਹਾਲੀ ਲਈ ਪੰਜਾਬ ਦੀ ਸਹਾਇਤਾ ਦੀ ਲੋੜ ਹੈ।

File PhotoFile Photo

ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਤੋਂ ਇਲਾਵਾ ਗਰੁੱਪ ਵਿੱਚ ਸ਼ਾਮਲ ਹੋਰ ਮੈਂਬਰਾਂ ਵਿੱਚ ਐਮ. ਗੋਵਿੰਦ ਰਾਓ (ਅਰਥ ਸ਼ਾਸਤਰੀ), ਰਥੀਨ ਰਾਏ (ਐਨ.ਆਈ.ਪੀ.ਐਫ.ਪੀ. ਦੇ ਡਾਇਰੈਕਟਰ), ਅਸ਼ੋਕ ਗੁਲਾਟੀ (ਇਨਫੋਸਿਸ ਚੇਅਰ ਆਈ.ਸੀ.ਆਰ.ਆਈ.ਈ.ਆਰ), ਦਵੇਸ਼ ਕਪੂਰ (ਜੌਹਨ ਹੌਪਕਿਨਜ਼, ਅਮਰੀਕਾ), ਨਿਰਵਿਕਾਰ ਸਿੰਘ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਯੂ.ਐਸ.ਏ.), ਯਾਮਿਨੀ ਆਇਰ (ਸੈਂਟਰ ਫਾਰ ਪਾਲਿਸੀ ਰਿਸਚਰਚ), ਰਵੀ ਵੈਂਕਟੇਸ਼ਨ (ਸਾਬਕਾ ਚੇਅਰਮੈਨ, ਮਾਈਕ੍ਰੋਸਾਫਟ ਇੰਡੀਆ), ਟੀ. ਨੰਦਾ ਕੁਮਾਰ

File photoFile photo

(ਸਾਬਕਾ ਖੇਤੀਬਾੜੀ ਸਕੱਤਰ, ਭਾਰਤ ਸਰਕਾਰ), ਡਾ. ਸ੍ਰੀਨਾਥ ਰੈਡੀ (ਪੀ.ਐਚ.ਐਫ.ਆਈ ਚੇਅਰਮੈਨ), ਅਜੇਪਾਲ ਸਿੰਘ ਬਾਂਗਾ (ਮਾਸਟਰਕਾਰਡ ਯੂ.ਐਸ.ਏ. ਦੇ ਮੁਖੀ ਅਤੇ ਸੀ.ਈ.ਓ.), ਐਸ.ਪੀ. ਓਸਵਾਲ (ਚੇਅਰਮੈਨ ਵਰਧਮਾਨ ਗਰੁੱਪ), ਸੰਜੀਵ ਪੁਰੀ (ਆਈ.ਟੀ.ਸੀ. ਦੇ ਚੇਅਰਮੈਨ ਤੇ ਐਮ.ਡੀ.), ਰਾਜਿੰਦਰ ਗੁਪਤਾ (ਟਰਾਈਡੈਂਟ ਗਰੁੱਪ), ਸਾਈਮਨ ਜਾਰਜ (ਕਾਰਗਿਲ ਇੰਡੀਆ ਦੇ ਮੁਖੀ), ਸੁਰੇਸ਼ ਨਰਾਇਣਨ (ਨੈਸਲੇ ਇੰਡੀਆ ਦੇ ਚੇਅਰਮੈਨ ਤੇ ਐਮ.ਡੀ.),

File photoFile photo

ਰਾਹੁਲ ਅਹੂਜਾ (ਸੀ.ਆਈ.ਆਈ. ਪੰਜਾਬ ਦੇ ਚੇਅਰਪਰਸਨ), ਬੀ.ਐਸ. ਢਿੱਲੋਂ (ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ), ਇਕਬਾਲ ਧਾਲੀਵਾਲ (ਜੇ-ਪਾਲ, ਐਮ.ਆਈ.ਟੀ., ਯੂ.ਐਸ.ਏ.) ਤੋਂ ਇਲਾਵਾ ਗਿਆਨੇਂਦਰ ਬਡਗਲਿਆਨ ਇਸ ਦੇ ਮੈਂਬਰ ਸਕੱਤਰ ਬਣਾਇਆ ਗਿਆ ਹੈ। ਗਰੁੱਪ ਨੂੰ ਕਿਸੇ ਵੀ ਹੋਰ ਮਾਹਿਰ ਦੀ ਚੋਣ ਲਈ ਅਧਿਕਾਰਤ ਕੀਤਾ ਗਿਆ ਹੈ ਜਿਸ ਦੀ ਵੀ ਉਹ ਜ਼ਰੂਰਤ ਸਮਝਦਾ ਹੋਵੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement