
ਬੀਤੇ ਕੱਲ੍ਹ ਹੀ ਅਜੇ ਇਹ ਖ਼ਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ।
Lok Sabha Elections 2024: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਚਰਚਾ ਜਾਰੀ ਹੈ ਕਿਉਂਕਿ ਅੱਜ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਨੇ ਮੀਡੀਆ ਨੂੰ ਇਹ ਖ਼ਬਰ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਉਹ ਅਜੇ ਪੁਸ਼ਟੀ ਨਹੀਂ ਕਰਦੇ ਬਾਕੀ ਸੰਗਤ ਉਹਨਾਂ ਨੂੰ ਚੋਣ ਲੜਨ ਲਈ ਦਬਾਅ ਪਾ ਰਹੀ ਹੈ।
ਬੀਤੇ ਕੱਲ੍ਹ ਹੀ ਅਜੇ ਇਹ ਖ਼ਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ। ਬਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਵੀ ਅੰਮ੍ਰਿਤਪਾਲ ਸਿੰਘ ਚੋਣ ਲੜਨ ਬਾਰੇ ਪੁਟੀ ਕਰਨਗੇ ਤਾਂ ਉਹ ਆਪ ਹੀ ਇਸ ਸਬੰਧੀ ਖ਼ਬਰ ਦੇ ਦੇਣਗੇ ਤੇ ਜੋ ਵੀ ਫ਼ੈਸਲਾ ਉਹ ਕਰਨਗੇ ਉਹ ਉਹਨਾਂ ਦੇ ਨਾਲ ਹਨ ਪਰ ਫਿਲਹਾਲ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਕੋਈ ਖ਼ਬਰ ਨਹੀਂ ਹੈ।