ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ 6 ਸਾਲ ਕੀਤਾ ਬਲਾਤਕਾਰ
Published : May 25, 2018, 4:53 am IST
Updated : May 25, 2018, 4:53 am IST
SHARE ARTICLE
Rape
Rape

ਪੁਲਿਸ ਥਾਣਾ ਮਹਿਲ ਕਲਾਂ ਵਲੋਂ ਪਿੰਡ ਸਹਿਜੜਾ ਦੇ ਇਕ ਵਿਅਕਤੀ ਵਲੋਂ ਇਕ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ 6 ਸਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ...

ਪੁਲਿਸ ਥਾਣਾ ਮਹਿਲ ਕਲਾਂ ਵਲੋਂ ਪਿੰਡ ਸਹਿਜੜਾ ਦੇ ਇਕ ਵਿਅਕਤੀ ਵਲੋਂ ਇਕ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ 6 ਸਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸੰਜੀਵ ਸਿੰਗਲਾ 'ਤੇ ਤਫ਼ਤੀਸ਼ੀ ਅਫ਼ਸਰ ਅਨਾਇਤ ਖਾਂ ਨੇ ਪੱਤਰਕਾਰਾਂ ਨੂੰ ਦਸਿਆ ਬਠਿੰਡਾ ਵਾਸੀ ਲੜਕੀ ਹਾਲ ਆਬਾਦ ਬਰਨਾਲਾ ਨੇ ਪੁਲਿਸ ਨੂੰ ਦਿਤੀ ਦਰਖ਼ਾਸਤ ਵਿਚ ਦਸਿਆ  ਕਿ ਉਹ ਵਿਆਹ-ਸ਼ਾਦੀਆਂ ਵਿਚ ਵੱਖ-ਵੱਖ ਆਰਕੈਸਟਰਾਂ ਗਰੁੱਪਾਂ ਨਾਲ ਪ੍ਰੋਗਰਾਮ ਕੰਮ ਕਰਦੀ ਹੈ।

ਅੱਜ ਤੋਂ 6 ਸਾਲ ਕੁ ਪਹਿਲਾ ਜਦੋਂ ਉਹ ਮਹਿਲ ਕਲਾਂ ਦੇ ਇਕ ਮੈਰਿਜ ਪੈਲਸ 'ਚ ਪ੍ਰੋਗਰਾਮ ਕਰਨ ਲਈ ਆਈ ਤਾਂ ਉਸ ਦੀ ਜਾਣ ਪਹਿਚਾਣ ਹਰਦੀਪ ਕੁਮਾਰ ਵਾਸੀ ਸਹਿਜੜਾ (ਬਰਨਾਲਾ) ਨਾਲ ਹੋ ਗਈ ਤੇ ਉਸ ਨੇ ਮੇਰੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿਤੀ, ਉਸ ਨੇ ਅਪਣੇ ਆਪ ਨੂੰ ਕੁਆਰਾ ਦੱਸ ਕੇ ਮੇਰੇ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ  ਕੇ ਸਰੀਰਕ ਸਬੰਧ ਬਣਾ ਲਏ। ਹੁਣ ਜਦੋਂ ਮੈਂ ਉਸ ਨੂੰ ਵਿਆਹ ਕਰਾਉਣ ਲਈ ਕਹਿੰਦੀ ਤਾਂ ਉਹ ਟਾਲ ਮਟੋਲ ਕਰਦਾ ਰਿਹਾ।  

ਬੀਤੇ ਕਲ ਵਿਆਹ ਦੀ ਗੱਲਬਾਤ ਕਰਨ ਲਈ ਅਪਣੇ ਸਾਥੀਆਂ ਨਾਲ ਜਦੋਂ ਮੈਂ ਪਿੰਡ ਸਹਿਜੜਾ ਪੁੱਜੀ ਤਾਂ ਪਹਿਲਾਂ ਹੀ ਬੱਸ ਅੱਡੇ 'ਤੇ ਅਪਣੇ ਸਾਥੀਆਂ ਨਾਲ ਰੁਕੇ ਹਰਦੀਪ ਕੁਮਾਰ ਨੇ ਪਿਸਤੌਲ ਨਾਲ ਉਸ 'ਤੇ ਗੋਲੀ ਚਲਾ ਦਿਤੀ ਜੋ ਉਸ ਦੇ ਸਿਰ ਉਪਰੋਂ ਲੰਘ ਗਈ। ਅਸੀਂ ਅਪਣੀ ਜਾਨ ਬਚਾਉਣ ਲਈ ਗੱਡੀ 'ਚ ਸਵਾਰ ਹੋ ਕੇ ਭੱਜਣ ਲੱਗੇ ਤਾਂ ਉਨ੍ਹਾਂ ਨੇ ਸਾਡੀ ਗੱਡੀ ਦਾ ਪਿੱਛਾ ਕਰਦਿਆਂ ਗੱਡੀ 'ਚ ਵੀ ਫਾਇਰ ਮਾਰਿਆ।

ਸਹਾਇਕ ਥਾਣੇਦਾਰ ਅਨਾਇਤ ਖਾਂ ਨੇ ਦਸਿਆ ਲੜਕੀ ਦੇ ਬਿਆਨਾਂ 'ਤੇ ਹਰਦੀਪ ਕੁਮਾਰ ਵਾਸੀ ਸਹਿਜੜਾ ਵਿਰੁਧ ਬਲਾਤਕਾਰ ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ, ਦੋਸ਼ੀ ਅਜੇ ਫ਼ਰਾਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement