ਖ਼ਬਰਾਂ |

ਤਾਜ਼ਾ |

ਜਲੰਧਰ ’ਚ ਆਏ Corona ਦੇ 6 ਨਵੇਂ ਕੇਸ, ਕੁੱਲ ਗਿਣਤੀ 220  
Published : May 25, 2020, 4:45 pm IST
Updated : May 25, 2020, 4:53 pm IST
SHARE ARTICLE
Six new corona positive case in jalandhar total 220 now
Six new corona positive case in jalandhar total 220 now

ਤਾਜ਼ਾ ਕੇਸਾਂ 'ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ 'ਚ ਪੌਜ਼ੇਟਿਵ ਆਏ ਇਕ...

ਜਲੰਧਰ: ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਸਵੇਰੇ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2074 ਹੋ ਗਈ ਹੈ।  ਜਲੰਧਰ 'ਚ ਸੋਮਵਾਰ ਕੋਰੋਨਾ ਵਾਇਰਸ ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਸ਼ਹਿਰ 'ਚ ਕੁੱਲ ਪੌਜ਼ੇਟਿਵ ਕੇਸ 220 ਹੋ ਗਏ ਹਨ।

Coronavirus recovery rate statewise india update maharashtraCoronavirus 

ਤਾਜ਼ਾ ਕੇਸਾਂ 'ਚ ਪੰਜ ਦਾਦਾ ਕਲੋਨੀ ਦੇ ਕੇਸ ਹਨ ਜੋ ਹਾਲ ਹੀ 'ਚ ਪੌਜ਼ੇਟਿਵ ਆਏ ਇਕ ਮਰੀਜ਼ ਦੇ ਸੰਪਰਕ 'ਚ ਆਏ ਸਨ। ਇਨ੍ਹਾਂ 'ਚੋਂ ਇਕ ਕੇਸ ਗੁਰੂ ਅਮਰਦਾਸ ਨਗਰ ਦਾ ਹੈ। ਇਹ ਮਰੀਜ਼ ਸਾਹ ਲੈਣ 'ਚ ਦਿੱਕਤ ਆਉਣ 'ਤੇ ਹਸਪਤਾਲ 'ਚ ਜਾਂਚ ਕਰਵਾਉਣ ਆਇਆ ਸੀ। ਸ਼ਹਿਰ ਚ ਕੁੱਲ ਪੌਜ਼ੇਟਿਵ ਕੇਸਾਂ ਦਾ ਅੰਕੜਾ 220 ਹੋ ਗਿਆ ਹੈ।

Corona VirusCorona Virus

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਤੱਕ ਅੰਮ੍ਰਿਤਸਰ ਤੇ ਜਲੰਧਰ ਤੋਂ 6-6 ਅਤੇ ਤਰਨਤਾਰਨ ਤੇ ਕਪੂਰਥਲਾ ਤੋਂ 1-1 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2074 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ।

coronavirus Coronavirus

ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1898 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 136 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ਅਤੇ ਪੰਜਾਬ ਵਿੱਚ ਇਕ ਕੋਰੋਨਾ ਪੀੜਤ ਮਰੀਜ਼ ਦੀ ਹਾਲਤ ਨਾਜ਼ਕ ਹੈ। ਉੱਥੇ ਹੀ ਫਰੀਦਕੋਟ ਜ਼ਿਲ੍ਹਾ ਵਾਸੀਆਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅੱਜ 10 ਮਰੀਜ਼ਾਂ ਨੂੰ ਘਰਾਂ ਨੂੰ ਭੇਜ ਕੇ ਫਰੀਦਕੋਟ ਜ਼ਿਲ੍ਹਾ 'ਕੋਰੋਨਾ' ਮੁਕਤ ਹੋ ਗਿਆ ਹੈ।

Coronavirus hunter in china help prepare corona vaccine mrjCoronavirus 

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਪੀੜਤ 10 ਸ਼ਰਧਾਲੂਆਂ ਨੂੰ ਅੱਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚੋਂ ਛੁੱਟੀ ਮਿਲੀ ਹੈ। ਇਸ ਤੋਂ ਪਹਿਲਾਂ 52 ਮਰੀਜ਼ 'ਕੋਰੋਨਾ' ਨੂੰ ਮਾਤ ਦੇ ਕੇ ਘਰ ਪਰਤ ਚੁੱਕੇ ਹਨ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਫੁੱਲ ਅਤੇ ਗੁਟਕਾ ਸਾਹਿਬ ਭੇਂਟ ਕਰਕੇ ਮਰੀਜ਼ਾਂ ਨੂੰ ਘਰਾਂ ਲਈ ਵਿਦਾ ਕੀਤਾ ਹੈ।

Corona VirusCorona Virus

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਗਰੂਰ, ਬਠਿੰਡਾ, ਮੋਗਾ ਅਤੇ ਫਤਿਹਗੜ੍ਹ ਸਾਹਿਬ ਵੀ 'ਕੋਰੋਨਾ' ਮੁਕਤ ਹੋ ਚੁੱਕੇ ਹਨ। ਪੰਜਾਬ ਭਰ 'ਚ ਕੋਰੋਨਾ ਵਾਇਸ ਦੇ 2020 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 1898 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ 'ਚ ਪਰਤ ਚੁੱਕੇ ਹਨ। ਡਾਕਟਰਾਂ ਵਲੋਂ ਘਰਾਂ 'ਚ ਪਰਤ ਰਹੇ ਲੋਕਾਂ ਨੂੰ ਫਿਲਹਾਲ ਕੁਝ ਦਿਨ ਘਰ 'ਚ ਹੀ  ਕੁਆਰੰਟਾਈਨ ਰਹਿਣ ਲਈ ਆਖਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement