ਫ਼ਾਈਜ਼ਰ ਅਤੇ ਮਾਡਰਨਾ ਦਾ ਦਿੱਲੀ ਸਰਕਾਰ ਨੂੰ  ਕੋਰੋਨਾ ਰੋਕੂ ਟੀਕੇ ਦੇਣ ਤੋਂ ਇਨਕਾਰ
Published : May 25, 2021, 7:24 am IST
Updated : May 25, 2021, 7:24 am IST
SHARE ARTICLE
image
image

ਫ਼ਾਈਜ਼ਰ ਅਤੇ ਮਾਡਰਨਾ ਦਾ ਦਿੱਲੀ ਸਰਕਾਰ ਨੂੰ  ਕੋਰੋਨਾ ਰੋਕੂ ਟੀਕੇ ਦੇਣ ਤੋਂ ਇਨਕਾਰ

ਦਿੱਲੀ ਵਿਚ 18-44 ਸਾਲ ਉਮਰ ਵਰਗ ਲਈ ਸਾਰੀਆਂ 400 ਥਾਵਾਂ 'ਤੇ ਟੀਕਾਕਰਨ ਬੰਦ : ਮਨੀਸ਼ ਸਿਸੋਦੀਆ

ਨਵੀਂ ਦਿੱਲੀ, 24 ਮਈ : ਦਿੱਲੀ ਦੇ ਉਪ ਮੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ  ਕਿਹਾ ਕਿ ਫ਼ਾਈਜ਼ਰ ਅਤੇ ਮਾਡਰਨਾ ਨੇ ਕੋਰੋਨਾ ਵਾਇਰਸ ਦੇ ਟੀਕੇ ਸਿੱਧੇ ਦਿੱਲੀ ਸਰਕਾਰ ਨੂੰ  ਵੇਚਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਉਹ ਸਿਰਫ਼ ਕੇਂਦਰ ਨਾਲ ਗੱਲ ਕਰਨਗੀਆਂ | 
ਸਿਸੋਦੀਆ ਨੇ ਆਨਲਾਈਨ ਸੰਖੇਪ ਵਿਚ ਕਿਹਾ ਕਿ ਦਿੱਲੀ 'ਚ ਟੀਕੇ ਖ਼ਤਮ ਹੋਣ ਤੋਂ ਬਾਅਦ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਸਾਰੇ 400 ਟੀਕਾਕਰਨ ਕੇਂਦਰ ਬੰਦ ਕਰ ਦਿਤੇ ਗਏ ਹਨ, ਉੱਥੇ ਹੀ 45 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸਿਹਤ ਕਾਮਿਆਂ ਅਤੇ ਪਹਿਲੀ ਕਤਾਰ 'ਚ ਕੰਮ ਕਰਨ ਵਾਲੇ ਲੋਕਾਂ ਲਈ ਕੋਵੈਕਸੀਨ ਦੇ ਕੇਂਦਰਾਂ ਨੂੰ  ਵੀ ਟੀਕਿਆਂ ਦੀ ਘਾਟ ਕਾਰਨ ਬੰਦ ਕਰ ਦਿਤਾ ਗਿਆ ਹੈ |
  ਸਿਸੋਦੀਆ ਨੇ ਕਿਹਾ ਕਿ ਲੋਕਾਂ ਨੂੰ  ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਸ ਸਮੇਂ ਟੀਕਾਕਰਨ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਮਾਡਰਨਾ, ਫ਼ਾਈਜ਼ਰ ਅਤੇ ਜਾਨਸਨ ਐਂਡ ਜਾਨਸਨ ਕੰਪਨੀਆਂ ਨਾਲ ਟੀਕਿਆਂ ਦੀ ਗੱਲ ਕੀਤੀ ਹੈ | ਉਨ੍ਹਾਂ ਕਿਹਾ,''ਫ਼ਾਈਜ਼ਰ ਅਤੇ ਮਾਡਰਨਾ ਨੇ ਸਾਨੂੰ ਸਿੱਧੇ ਟੀਕੇ ਵੇਚਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਦਸਿਆ ਹੈ ਕਿ ਉਹ ਕੇਂਦਰ ਨਾਲ ਗੱਲ ਕਰ ਰਹੀਆਂ ਹਨ | ਕੇਂਦਰ ਨੇ ਫ਼ਾਈਜ਼ਰ ਅਤੇ ਮਾਡਰਨਾ ਨੂੰ  ਮਨਜ਼ੂਰੀ ਨਹੀਂ ਦਿਤੀ | ਉੱਥੇ ਹੀ ਪੂਰੀ ਦੁਨੀਆ ਵਿਚ ਇਨ੍ਹਾਂ ਨੂੰ  
ਮਨਜ਼ੂਰੀ ਦਿਤੀ ਗਈ ਹੈ ਅਤੇ ਦੇਸ਼ਾਂ ਨੇ ਉਨ੍ਹਾਂ ਨੂੰ  ਖ਼ਰੀਦਿਆ ਹੈ |'' 
  ਸਿਸੋਦੀਆ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਪ੍ਰੀਖਣ ਦੇ ਪੱਧਰ 'ਤੇ ਹੀ ਟੀਕਿਆਂ ਨੂੰ  ਖ਼ਰੀਦ ਲਿਆ ਪਰ ਭਾਰਤ ਨੇ ਇਸ ਦਿਸ਼ਾ 'ਚ ਕੋਈ ਕਦਮ ਨਹੀਂ ਚੁਕਿਆ | ਉਨ੍ਹਾਂ ਕਿਹਾ,''ਅਸੀਂ 2020 'ਚ ਸਪੂਤਨਿਕ ਨੂੰ  ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਪਿਛਲੇ ਮਹੀਨੇ ਤੋਂ ਹੀ ਇਸ ਨੂੰ  ਮਨਜ਼ੂਰੀ ਦਿਤੀ |'' ਸਿਸੋਦੀਆ ਨੇ ਕੇਂਦਰ ਸਰਕਾਰ ਨੂੰ  ਫ਼ਾਈਜ਼ਰ ਅਤੇ ਮੋਡਰਨਾ ਨਾਲ ਸੰਪਰਕ ਕਰਨ ਲਈ ਕਹਿਣ ਦੀ ਬਜਾਏ ਯੁੱਧ ਪੱਧਰ 'ਤੇ ਇਨ੍ਹਾਂ ਨੂੰ  ਮਨਜ਼ੂਰੀ ਦੇਣ | ਅਜਿਹਾ ਨਾ ਹੋਵੇ ਕਿ ਜਦੋਂ ਤਕ ਅਸੀਂ ਟੀਕਾ ਲਗਾਈਏ, ਉਦੋਂ ਤਕ ਟੀਕਾ ਲਗਵਾ ਚੁਕੇ ਲੋਕਾਂ ਦੀ ਰੋਗ ਰੋਕੂ ਸਮਰਥਾ ਵੀ ਖ਼ਤਮ ਹੋਣ ਅਤੇ ਉਨ੍ਹਾਂ ਨੂੰ  ਮੁੜ ਟੀਕਾ ਲਗਵਾਉਣ ਦੀ ਜ਼ਰੂਰਤ ਪੈ ਜਾਵੇ |'' (ਪੀਟੀਆਈ)
 

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement