
ਵੋਟ ਪਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਪਿਤਾ, ਪਤਨੀ, ਬੱਚਿਆਂ ਅਤੇ ਮੈਂ ਵੋਟ ਪਾਈ ਹੈ
Lok Sabha Elections 2024: ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਨਾਲ ਪੋਲਿੰਗ ਬੂਥ 'ਤੇ ਪਹੁੰਚੇ। ਕੇਜਰੀਵਾਲ ਨੇ ਛੇਵੇਂ ਪੜਾਅ ਵਿਚ ਵੋਟ ਪਾਈ ਹੈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਉਹਨਾਂ ਦੇ ਦੋਨੋਂ ਬੱਚੇ ਵੀ ਮੌਜੂਦ ਸਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ।
Arvind Kejriwal
ਵੋਟ ਪਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਪਿਤਾ, ਪਤਨੀ, ਬੱਚਿਆਂ ਅਤੇ ਮੈਂ ਵੋਟ ਪਾਈ ਹੈ। ਮੇਰੀ ਮਾਂ ਅੱਜ ਠੀਕ ਨਾ ਹੋਣ ਕਾਰਨ ਨਹੀਂ ਆ ਸਕੇ। ਮੈਂ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖਿਲਾਫ਼ ਵੋਟ ਪਾਈ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਬਾਹਰ ਨਿਕਲੋਂ ਤੇ ਵੋਟ ਪਾਓ।
ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪਾਈ ਵੋਟ
ਅੱਜ ਛੇਵੇਂ ਗੇੜ ਦੀ ਵੋਟਿੰਗ ਦੌਰਾਨ ਸਵਾਤੀ ਮਾਲੀਵਾਲ ਨੇ ਵੋਟ ਭੁਗਤਾਈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅੱਜ ਦਾ ਲੋਕਤੰਤਰ ਦਾ ਬਹੁਤ ਮਹੱਤਵਪੂਰਨ ਦਿਨ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਬਾਹਰ ਨਿਕਲ ਕੇ ਆਪਣੀ ਵੋਟ ਪਾਉਣ।
Swati Maliwal
ਖ਼ਾਸ ਕਰਕੇ ਮੈਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਕੀਮਤੀ ਵੋਟ ਪਾਉਣ। ਇਸ ਦੇਸ਼ ਦੀ ਰਾਜਨੀਤੀ ਵਿਚ ਔਰਤਾਂ ਦੀ ਭਾਗੀਦਾਰੀ ਬਹੁਤ ਜ਼ਿਆਦਾ ਤੇ ਲਾਜ਼ਮੀ ਹੈ।