
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਮੁਲਜ਼ਮ ਜਗਜੀਤ ਸਿੰਘ ਉੱਪਰ ਲੁਧਿਆਣਾ ਕੇਂਦਰੀ ਜੇਲ ਵਿਚ ਬੀਤੇ ਦਿਨ ਹਮਲਾ ਕਰ ਕੇ ਉਸ ਨੂੰ......
ਲੁਧਿਆਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਮੁਲਜ਼ਮ ਜਗਜੀਤ ਸਿੰਘ ਉੱਪਰ ਲੁਧਿਆਣਾ ਕੇਂਦਰੀ ਜੇਲ ਵਿਚ ਬੀਤੇ ਦਿਨ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ ਸੀ ਤੇ ਇਸ ਦੀ ਜ਼ਿੰਮੇਵਾਰੀ ਅੱਜ ਮਰਹੂਮ ਦਵਿੰਦਰ ਬੰਬੀਹਾ ਦੇ ਨਾਮ ਉਪਰ ਚੱਲ ਰਹੇ ਗੈਂਗਸਟਰ ਗਰੁੱਪ ਵਲੋਂ ਸੋਸ਼ਲ ਮੀਡੀਆ ਸਾਈਟ ਫ਼ੇਸਬੁਕ ਉਪਰ ਲਈ ਗਈ ਹੈ।
ਇਸ ਸਬੰਧੀ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਗੈਂਗਸਟਰ ਹਰਸਿਮਰਨਦੀਪ ਸਿੰਘ ਸੀਮਾ, ਗੁਰਪ੍ਰੀਤ ਗੋਪੀ, ਸਿਮਰਜੀਤ ਸਿੰਘ, ਅਰਵਿੰਦਰ ਸਿੰਘ, ਮਨਦੀਪ ਸਿੰਘ ਉਪਰ ਥਾਣਾ ਡਵੀਜ਼ਨ ਨੰਬਰ 7 ਵਿਚ ਧਾਰਾ 323, 148, 196, 149, 353 ਤਹਿਤ ਮਸਲਾ ਦਰਜ ਕਿੱਤਾ ਗਿਆ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਉਪਰ 11 ਮਈ 20182 ਨੂੰ ਬੇਅਦਬੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨੂੰ 14 ਜੂਨ ਨੂੰ ਲੁਧਿਅਣਾ ਸੈਂਟਰਲ ਜੇਲ ਭੇਜਿਆ ਗਿਆ ਸੀ। ਦੂਜੇ ਪਾਸੇ ਗੈਗਂਸਟਰ ਸੀਮਾ ਤੇ ਗੋਪੀ 'ਤੇ ਦਰਜਨ ਤੋਂ ਵੱਧ ਹਤਿਆ ਤੇ ਦੂਜੇ ਕੇਸ ਦਰਜ ਹਨ, ਜਦਕਿ ਬਾਕੀ ਤਿੰਨਾਂ 'ਤੇ ਵੀ ਹਤਿਆ ਦੇ ਕੇਸ ਦਰਜ ਹਨ।
ਇਸ ਸਬੰਧੀ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਗੈਂਗਸਟਰ ਨੂੰ ਜੇਲ ਦਾ ਮਾਹੌਲ ਖ਼ਰਾਬ ਕਰਨ ਨਹੀਂ ਦਿਤਾ ਜਾਵੇਗਾ। ਇਸ ਸੰਬਧੀ ਕੇਸ ਦੀ ਜਾਚ ਕਰ ਰਹੇ ਅਫ਼ਸਰ ਏ.ਐਸ.ਆਈ. ਦਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾ ਉਹਨਾ ਦਸਿਆ ਕਿ ਪੰਜ ਮੁਲਜ਼ਮਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ ਜਿਨ੍ਹਾਂ ਦਾ ਅਦਾਲਤ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਚ ਕੀਤੀ ਜਾਵੇਗੀ।