ਸ਼੍ਰੋਮਣੀ ਅਕਾਲੀ ਦਲ ਨੇ ਪਹਿਲਵਾਨ ਹਰਪ੍ਰੀਤ ਸੰਧੂ ਨੂੰ ਸਨਮਾਨਤ ਕੀਤਾ
Published : Jun 25, 2018, 4:55 pm IST
Updated : Jun 25, 2018, 4:55 pm IST
SHARE ARTICLE
Harpreet Sandhu
Harpreet Sandhu

ਚੰਡੀਗੜ੍ਹ ਵਿਖੇ ਹਰਪ੍ਰੀਤ ਸੰਧੂ ਨੂੰ ਦੋ ਲੱਖ ਰੁਪਏ ਦਾ ਚੈਕ ਦਿਤਾ ਗਿਆ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਦੋ ਵਾਰ ਸੋਨੇ ਦਾ ਤਗਮਾ ਜਿੱਤਣ ਵਾਲੇ ਨਾਮੀ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਦਾ ਸਨਮਾਨ ਕਰਨ ਦੇ ਕੀਤੇ ਐਲਾਨ ਮੁਤਾਬਿਕ ਅੱਜ ਪਾਰਟੀ ਵੱਲੋਂ ਮੁੱਖ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਉਹਨਾਂ ਨੂੰ ਦੋ ਲੱਖ ਰੁਪਏ ਦਾ ਚੈਕ ਦੇ ਦਿਤਾ ਗਿਆ ਹੈ।

Harpreet SandhuHarpreet Sandhu

ਪਾਰਟੀ ਪ੍ਰਧਾਨ ਵਲੋਂ ਪਹਿਲਵਾਨ ਸੰਧੂ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾ ਕੇ ਸੂਬੇ ਅਤੇ ਦੇਸ਼ ਦਾ ਗੌਰਵ ਵਧਾਉਣ ਵਾਲੇ ਖਿਡਾਰੀਆਂ ਦਾ ਹਮੇਸ਼ਾਂ ਹੀ ਸਨਮਾਨ ਕੀਤਾ ਹੈ ਅਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ।

Harpreet SandhuHarpreet Sandhu

ਉਹਨਾਂ ਕਿਹਾ ਕਿ ਹਰਪ੍ਰੀਤ ਸੰਧੂ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ੀਅਨ ਚੈਪੀਅਨਸ਼ਿਪ ਮੁਕਾਬਲਿਆਂ ਵਿਚ ਕਈ ਵਾਰ ਭਾਰਤ ਦੀ ਨੁੰਮਾਇਦਗੀ ਕਰ ਚੁੱਕੇ ਹਨ। 2016 ਅਤੇ 2017 ਵਿਚ ਉਹਨਾਂ ਨੇ ਲਗਾਤਾਰ ਗਰੀਕੋ-ਰੋਮਨ 80 ਕਿਲੋ ਕੈਟਾਗਰੀ ਵਿਚ ਦੋ ਸੋਨੇ ਦੇ ਤਗਮੇ ਜਿੱਤੇ ਸਨ। ਇੰਨਾ ਹੀ ਨਹੀਂ ਏਸ਼ੀਅਨ ਚੈਪੀਅਨਸ਼ਿਪ ਵਿਚ ਉਹ ਗਰੀਕੋ-ਰੋਮਨ 82 ਕਿਲੋ ਕੈਟਾਗਰੀ ਵਿਚ ਲਗਾਤਾਰ ਤਿੰਨ ਸਾਲ 2016, 2017 ਅਤੇ 2018 ਵਿਚ ਦੇਸ਼ ਲਈ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।

Harpreet SandhuHarpreet Sandhu

ਹਰਪ੍ਰੀਤ ਸੰਧੂ ਦੀ ਇੱਕ ਲਾਜਵਾਬ ਪਹਿਲਵਾਨ ਅਤੇ ਚੰਗੇ ਮਨੁੱਖ ਵਜੋਂ ਪ੍ਰਸੰਸਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਵਾਰ 18 ਅਗਸਤ ਤੋਂ 02 ਸਤੰਬਰ 2018 ਤਕ ਇੰਡੋਨੇਸ਼ੀਆ ਦੇ ਸ਼ਹਿਰਾਂ ਜਕਾਰਤਾ ਅਤੇ ਪੈਲਮਬੈਂਗ ਵਿਚ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ ਹਰਪ੍ਰੀਤ ਸੰਧੂ ਗਰੀਕੋ-ਰੋਮਨ 87 ਕਿਲੋ ਕੈਟਾਗਰੀ ਵਿਚ ਭਾਰਤ ਦੀ ਨੁੰਮਾਇਦਗੀ ਕਰਨਗੇ। ਉਹਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਹਰਪ੍ਰੀਤ ਸੰਧੂ ਏਸ਼ੀਅਨ ਖੇਡਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਦਾ ਨਾਂ ਹੋਰ ਉੱਚਾ ਕਰਨਗੇ। 

Harpreet SandhuHarpreet Sandhu

ਸੰਗਰੂਰ ਜ਼ਿਲ੍ਹੇ ਦੇ ਪਿੰਡ ਕੜੈਲ ਨਾਲ ਸੰਬੰਧ ਰੱਖਣ ਵਾਲੇ ਹਰਪ੍ਰੀਤ ਸੰਧੂ ਨੇ ਆਪਣੀ ਕੁਸ਼ਤੀ ਦੀ ਮੁੱਢਲੀ ਸਿਖਲਾਈ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵਿਖੇ ਲਈ ਹੈ, ਜੋ ਕਿ ਨਵਜੋਤ ਕੌਰ ਅਤੇ ਉਲੰਪੀਅਨ ਗੁਰਵਿੰਦਰ ਵਰਗੇ ਨਾਮੀ ਪਹਿਲਵਾਨ ਪੈਦਾ ਕਰਨ ਲਈ ਮਸ਼ਹੂਰ ਹੈ। ਇਸ ਮੌਕੇ ਫਰੀਦਕੋਟ ਦੇ ਯੂਥ ਅਕਾਲੀ ਆਗੂ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜ਼ੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement