
ਅਮਰੀਕਨ ਪੰਜਾਬੀ ਗਾਇਕ ਪ੍ਰਿਯਾ ਕੌਰ ਨੇ ਇੱਥੇ ਰੰਧਾਵਾ ਆਡੀਟੋਰੀਅਮ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ (ਪੀਐਸਐਨਏ) ਦੁਆਰਾ ਕਰਵਾਏ...
ਚੰਡੀਗੜ੍ਹ : ਅਮਰੀਕਨ ਪੰਜਾਬੀ ਗਾਇਕ ਪ੍ਰਿਯਾ ਕੌਰ ਨੇ ਇੱਥੇ ਰੰਧਾਵਾ ਆਡੀਟੋਰੀਅਮ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ (ਪੀਐਸਐਨਏ) ਦੁਆਰਾ ਕਰਵਾਏ ਇਕ ਵਿਸ਼ੇਸ਼ ਸੰਗੀਤ ਪ੍ਰੋਗਰਾਮ 'ਸੁਰਮਈ ਸ਼ਾਮ' ਵਿਚ ਪੰਜਾਬੀ ਗੀਤਾਂ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਪੇਸ਼ ਕੀਤਾ। ਪੀਐਸਐਨਏ ਸਕੱਤਰ ਪ੍ਰੀਤਮ ਰੁਮਾਲ ਨੇ ਪ੍ਰਿਯਾ ਕੌਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਿਯਾ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਗੀਤ ਵਿਭਾਗ ਦੀ ਸਾਬਕਾ ਵਿਦਿਆਰਥਣ ਹੈ।
priya kaur singerਉਨ੍ਹਾਂ ਕਿਹਾ ਕਿ ਪ੍ਰਿਯਾ ਨੇ ਸੰਯੁਕਤ ਰਾਜ ਅਮਰੀਕਾ ਵਿਚ ਜਾਣ ਤੋਂ ਪਹਿਲਾਂ ਸ਼ਾਸਤਰੀ ਸੰਗੀਤ ਵਿਚ ਅਪਣੀ ਐਮ ਫਿਲ ਦੀ ਡਿਗਰੀ ਹਾਸਲ ਕੀਤੀ ਸੀ। ਉਸ ਪੰਜਾਬ ਦੀਆਂ ਸੰਗੀਤ ਪ੍ਰੰਪਰਾਵਾਂ ਨਾਲ ਜੜ੍ਹਾਂ ਚੰਗੀ ਤਰ੍ਹਾਂ ਜੁੜੀਆਂ ਹੋਈਆਂ ਹਨ।
priya kaur singerਹਜ਼ਰਤ ਅਮੀਰ ਖੁਸਰੋ, ਬਾਬਾ ਬੁੱਲ੍ਹੇ ਸ਼ਾਹ ਅਤੇ ਹੋਰ ਸੂਫ਼ੀਆਂ ਦੇ ਸੂਫ਼ੀਆਨਾ ਕਲਾਮ ਪ੍ਰਿਯਾ ਨੇ ਪੇਸ਼ ਕੀਤੇ। ਉਨ੍ਹਾਂ ਨੇ ਅਪਣੀਆਂ ਰਚਨਾਵਾਂ ਸਮੇਤ ਸਮਕਾਲੀਨ ਕਵੀਆਂ ਦੇ ਸਾਹਿਤਕ ਗੀਤ ਵੀ ਪੇਸ਼ ਕੀਤੇ।
priya kaur singerਉਨ੍ਹਾਂ ਦੇ ਰਿਕਾਰਡ ਕੀਤੇ ਗਏ ਗੀਤ ਸੁਣੇ ਅਤੇ ਇਸ ਮੌਕੇ ਸ਼੍ਰੋਮਣੀ ਕਵੀ ਸੁਰਜੀਤ ਪਾਤਰ, ਰਵਿੰਦਰ ਸਹਿਰਾਵਤ ਅਤੇ ਦਰਸ਼ਕਾਂ ਨੇ ਖ਼ੂਬ ਪ੍ਰਸ਼ੰਸਾ ਕੀਤੀ। ਜੀਐਸ ਲਵਲੀ ਅਤੇ ਸਮੂਹ ਨੇ ਉਨ੍ਹਾਂ ਨੂੰ ਸੰਗੀਤਕ ਐਵਾਰਡ ਪ੍ਰਦਾਨ ਕੀਤਾ।
priya kaur singer ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਰਜੀਤ ਸਿੰਘ ਪਾਤਰ ਨੇ ਇਸ ਮੌਕੇ ਮੌਜੂਦ ਸਾਰੇ ਕਲਾਕਾਰਾਂ ਨੂੰ ਸਨਮਾਨਤ ਕੀਤਾ।