
ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ, ਇਕ ਫ਼ਰਾਰ
ਹੁਸ਼ਿਆਰਪੁਰ- ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਪੁਲਿਸ ਨੇ ਲਿਫਟ ਮੰਗਣ ਬਹਾਨੇ ਲੋਕਾਂ ਨਾਲ ਫਿਲਮੀ ਸਟਾਇਲ ਵਿਚ ਠੱਗੀ ਕਰਨ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦਰਅਸਲ ਇਨ੍ਹਾਂ ਵਿਚੋਂ ਰੇਨੂ ਨਾਂਅ ਦੀ ਇਕ ਲੜਕੀ ਰਾਤ ਨੂੰ ਰਾਹਗੀਰਾਂ ਨੂੰ ਰੋਕ ਕੇ ਬਿਮਾਰ ਹੋਣ ਦਾ ਬਹਾਨਾ ਕਰਦੀ ਸੀ ਅਤੇ ਉਨ੍ਹਾਂ ਨੂੰ ਘਰ ਛੱਡਣ ਲਈ ਕਹਿੰਦੀ ਸੀ।
ਜਦੋਂ ਕੋਈ ਉਸ ਨੂੰ ਘਰ ਛੱਡਣ ਜਾਂਦਾ ਤਾਂ ਉਸ ਨੂੰ ਘਰ ਦੇ ਪਹਿਲਾਂ ਤੋਂ ਬੈਠੇ ਉਸ ਦੇ ਦੋ ਹੋਰ ਸਾਥੀ ਮਨੀਸ਼ਾ ਅਤੇ ਰੋਹਿਤ ਫੜ ਲੈਂਦੇ ਸਨ ਅਤੇ ਗ਼ਲਤ ਤਰੀਕੇ ਨਾਲ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਇਕ ਸੇਵਾ ਸਿੰਘ ਨਾਂਅ ਦਾ ਵਿਅਕਤੀ, ਜਿਸ ਨਾਲ ਇਹੀ ਕੁੱਝ ਹੋਇਆ। ਇਨ੍ਹਾਂ ਤਿੰਨਾਂ ਨੇ ਸੇਵਾ ਸਿੰਘ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ
ਪਰ ਇਕ ਲੱਖ ਵਿਚ ਗੱਲ ਤੈਅ ਹੋ ਗਈ। ਸੇਵਾ ਸਿੰਘ ਨੇ 30 ਹਜ਼ਾਰ ਰੁਪਏ ਤਾਂ ਦੇ ਦਿੱਤੇ ਅਤੇ 70 ਹਜ਼ਾਰ ਅਗਲੇ ਦਿਨ ਦੇਣ ਦੀ ਗੱਲ ਆਖ ਅਪਣੀ ਜਾਨ ਬਚਾਈ ਅਤੇ ਸਿੱਧਾ ਪੁਲਿਸ ਕੋਲ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਤਿੰਨੇ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਅਨੁਸਾਰ ਇਨ੍ਹਾਂ ਦਾ ਇਕ ਹੋਰ ਸਾਥੀ ਜਗਤਾਰ ਸਿੰਘ ਜੋ ਕਿ ਮਨੀਸ਼ਾ ਦਾ ਪਿਤਾ ਹੈ ਅਜੇ ਪੁਲਿਸ ਪਕੜ ਤੋਂ ਬਾਹਰ ਹੈ ਜਿਸ ਨੂੰ ਲੱਭਣ ਲਈ ਵੀ ਭਾਲ ਕੀਤੀ ਜਾ ਰਹੀ ਹੈ। ਦੇਖੋ ਵੀਡੀਓ...