
ਸਿੱਖ ਕੌਮ ਦੇ ਮਹਾਨ ਕੀਰਤਨੀਏ ਪਦਮ ਸ੍ਰੀ ਨਿਰਮਲ ਸਿੰਘ ਜੀ ਦੀ ਬੇਵਕਤੀ ਮੌਤ ਹੋ ਜਾਣ ਕਾਰਨ ਸਿੱਖ ਕੌਮ ਨੂੰ ਨਾ
ਅੰਮ੍ਰਿਤਸਰ, 24 ਜੂਨ (ਫੁਲਜੀਤ ਵਰਪਾਲ): ਸਿੱਖ ਕੌਮ ਦੇ ਮਹਾਨ ਕੀਰਤਨੀਏ ਪਦਮ ਸ੍ਰੀ ਨਿਰਮਲ ਸਿੰਘ ਜੀ ਦੀ ਬੇਵਕਤੀ ਮੌਤ ਹੋ ਜਾਣ ਕਾਰਨ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਲਈ ਹਲਕਾ ਦਖਣੀ ਦੀ ਸਮੂਹ ਸੰਗਤ ਵਲੋਂ ਸੁਲਤਾਨਵਿੰਡ ਰੋਡ ਤੋਂ ਬਰਸਾਤੀ ਨਾਲੇ ਉਪਰ ਬਣੀ ਨਵੀਂ ਲਿੰਕ ਰੋਡ ਜੋ ਤਰਨਤਾਰਨ ਰੋਡ ਨੂੰ ਮਿਲਦੀ ਹੈ ਦਾ ਨਾਮ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਮਾਰਗ ਦੇ ਨਾਮ ’ਤੇ ਰਖਿਆ ਜਾਵੇ ਅਤੇ ਇਕ ਯਾਦਗਾਰੀ ਗੇਟ ਵੀ ਉਸਾਰਿਆ ਜਾਵੇ ਤਾਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਸ੍ਰੀ ਭਾਈ ਨਿਰਮਲ ਸਿੰਘ ਦੀਆਂ ਸੇਵਾਵਾਂ ਤੋਂ ਸੇਧ ਲੈ ਸਕਣ।
ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਦਖਣੀ ਦੇ ਇੰਚਾਰਜ ਸਰਦਾਰ ਤਲਬੀਰ ਸਿੰਘ ਗਿੱਲ ਨੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ. ਤਲਬੀਰ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਭਾਈ ਨਿਰਮਲ ਸਿੰਘ ਨੇ ਬੜਾ ਲੰਮਾ ਸਮਾਂ ਪੰਥ ਦੀ ਸੇਵਾ ਕੀਰਤਨ ਜ਼ਰੀਏ ਕੀਤੀ ਹੈ। ਇਸ ਲਈ ਇਸ ਰੋਡ ਦਾ ਨਾਮ ਭਾਈ ਨਿਰਮਲ ਸਿੰਘ ਦੇ ਨਾਮ ’ਤੇ ਰਖਿਆ ਜਾਵੇ ਤਾਂ ਜੋ ਇਸ ਰੋਡ ਦੇ ਉੱਤੋਂ ਦੀ ਲੰਘਣ ਵਾਲੇ ਰਾਹਗੀਰ ਭਾਈ ਨਿਰਮਲ ਸਿੰਘ ਨੂੰ ਯਾਦ ਕਰਨ ਅਤੇ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਦੀਆਂ ਸਿਖਿਆਵਾਂ ਤੋਂ ਪ੍ਰੇਰਨਾ ਲੈ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਾਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਜਥੇਦਾਰ ਪੂਰਨ ਸਿੰਘ ਮੱਤੇਵਾਲ, ਅਵਤਾਰ ਸਿੰਘ ਟਰੱਕਾਂ ਵਾਲਾ, ਰਵੇਲ ਸਿੰਘ ਭੁੱਲਰ, ਗੁਰਮੀਤ ਸਿੰਘ, ਦਲਜੀਤ ਸਿੰਘ ਚਾਹਲ, ਮੁਖਤਾਰ ਸਿੰਘ ਖਾਲਸਾ, ਅਜੇਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ, ਸੁਰਿੰਦਰ ਸਿੰਘ ਸੁਲਤਾਨਵਿੰਡ, ਇੰਦਰਜੀਤ ਸਿੰਘ ਪੰਡੋਰੀ, ਸੁਖਦੇਵ ਸਿੰਘ ,ਪੁਸ਼ਪਿੰਦਰ ਸਿੰਘ ਪਾਰਸ, ਗੁਰਮੇਜ ਸਿੰਘ ਬੱਬੀ
, ਸਤਿੰਦਰ ਸਿੰਘ ਜੱਸੀ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਮਾਹਲ, ਅਮਰੀਕ ਸਿੰਘ, ਲਾਲੀ ਕੰਵਲ ਕੋਟ ਮਿੱਤ ਸਿੰਘ, ਸਾਹਿਬ ਸਿੰਘ ਟਰੱਕਾਂ ਵਾਲਾ, ਅਜੀਤਪਾਲ ਸਿੰਘ ਸੈਣੀ, ਮਨਮੋਹਨ ਸਿੰਘ ਲਾਟੀ, ਗੁਰਪ੍ਰਤਾਪ ਸਿੰਘ, ਦਲਜੀਤ ਸਿੰਘ ਫੌਜੀ, ਅਜੇਬੀਰ ਸਿੰਘ, ਸਰਪੰਚ ਗੁਰਮੀਤ ਸਿੰਘ ਸ਼ੰਟੀ ਆਦਿ ਆਗੂ ਹਾਜ਼ਰ ਸਨ।