ਮਹਾਰਾਸ਼ਟਰ-MP ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਦੇ ਇਸ ਵੈਰੀਐਂਟ ਨੇ ਦਿੱਤੀ ਦਸਤਕ
Published : Jun 25, 2021, 1:52 pm IST
Updated : Jun 25, 2021, 1:52 pm IST
SHARE ARTICLE
Coronavirus
Coronavirus

ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਪੰਜਾਬ 'ਚ ਵੀ ਦਸਤਕ ਦੇ ਦਿੱਤੀ ਹੈ

ਚੰਡੀਗੜ੍ਹ-ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਬੇਸ਼ੱਕ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਬਣਿਆ ਹੋਇਆ ਹੈ। ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਕਿ ਤੀਸਰੀ ਲਹਿਰ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਤੀਸਰੀ ਲਹਿਰ ਦਾ ਮੁੱਖ ਕਾਰਨ ਕੋਰੋਨਾ ਦਾ ਡੈਲਟਾ ਪਲੱਸ ਵੈਰੀਐਂਟ ਹੋ ਸਕਦਾ ਹੈ।

ਇਹ ਵੀ ਪੜ੍ਹੋ-ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ

CoronavirusCoronavirus

ਹੁਣ ਤੱਕ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਵੀ ਲੋਕਾਂ ਦੇ ਮੰਨਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਡੈਲਟਾ ਪਲੱਸ ਵੈਰੀਐਂਟ ਦੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਦੇਸ਼ ਦੇ ਕਈ ਹਿੱਸਿਆਂ 'ਚ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਿੱਸਿਆਂ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਪੰਜਾਬ 'ਚ ਵੀ ਦਸਤਕ ਦੇ ਦਿੱਤੀ ਹੈ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

CoronavirusCoronavirus

ਦੱਸ ਦਈਏ ਕਿ ਪੰਜਾਬ 'ਚ ਵੀ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕਈ ਹੋਰ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।ਮੱਧ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਜੈਨ 'ਚ ਇਕ ਮਹਿਲਾ ਦੀ ਇਸ ਵੈਰੀਐਂਟ ਕਾਰਨ ਮੌਤ ਵੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਏਜੂਕੇਸ਼ਨ ਮੰਤਰੀ ਵਿਸ਼ਵਾ ਸਾਰੰਗ ਮੁਤਾਬਕ ਸੂਬੇ 'ਚ ਇਸ ਵੈਰੀਐਂਟ ਕਾਰਨ ਇਕ ਮੌਤ ਦਰਜ ਕੀਤੀ ਗਈ ਹੈ ਅਤੇ ਜਿੰਨੇ ਹੋਰ ਕੇਸ ਆਏ ਹਨ ਉਨ੍ਹਾਂ 'ਤੇ ਸਰਕਾਰ ਦੀ ਨਜ਼ਰ ਹੈ।

ਇਹ ਵੀ ਪੜ੍ਹੋ-ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)

ਮਹਾਰਾਸ਼ਟਰ ਦੇ ਰਤਨਾਗਿਰੀ 'ਚ ਹੀ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ ਹਾਲਾਂਕਿ ਇਹ ਸਾਰੇ ਮਾਮਲੇ ਬਿਨ੍ਹਾਂ ਲੱਛਣ ਵਾਲੇ ਹਨ। ਰਤਨਾਗਿਰੀ ਦੇ ਜ਼ਿਲ੍ਹਾ ਕਲੈਕਟਰ ਲੱਛਮੀ ਨਾਰਾਇਣ ਮਿਸ਼ਰਾ ਮੁਤਾਬਕ ਜ਼ਿਲੇ ਦੇ ਸੰਗਮੇਸ਼ਵਰ ਤਹਿਸੀਲ 'ਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ। ਇਸ ਨੂੰ ਦੇਖਦੇ ਹੋਏ ਚਾਰ ਪਿੰਡਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਮੁੰਬਈ ਸਮੇਤ ਮਹਾਰਾਸ਼ਟਰ 'ਚ ਕੋਰੋਨਾ ਦੇ ਕੇਸਾਂ 'ਚ ਫਿਰ ਤੋਂ ਵਾਧਾ ਹੋਣ ਲੱਗਿਆ ਹੈ।

CoronavirusCoronavirus

ਇਹ ਵੀ ਪੜ੍ਹੋ-ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਲਾਂਚ ਕੀਤਾ JioPhone Next, ਹੋਵੇਗਾ ਸਭ ਤੋਂ ਸਸਤਾ ਸਮਾਰਟਫੋਨ

ਮਾਮਲੇ ਜ਼ਿਆਦਾ ਆਉਣ ਕਾਰਨ ਟਾਕਸ ਫੋਰਸ ਵੱਲੋਂ ਸਾਵਧਾਨ ਕੀਤਾ ਗਿਆ ਕਿ ਸੂਬੇ 'ਚ ਅਗਲੇ ਦੋ ਤੋਂ ਤਿੰਨ ਹਫਤਿਆਂ 'ਚ ਕੋਰੋਨਾ ਦੀ ਤੀਸਰੀ ਲਹਿਰ ਦਸਤਕ ਦੇ ਸਕਦੀ ਹੈ। ਮੱਧ ਪ੍ਰਦੇਸ਼ 'ਚ ਵੀ ਡੈਲਟਾ ਪਲੱਸ ਵੈਰੀਐਂਟ ਦੇ ਵਧਦੇ ਕਹਿਰ ਦਰਮਿਆਨ ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਜਲਦ ਹੀ ਭੋਪਾਲ 'ਚ ਜੀਨੋਮ ਸੀਕਵੈਂਸਿੰਗ ਦੀ ਮਸ਼ੀਨ ਲਾਈ ਜਾਵੇਗੀ। ਮੱਧ ਪ੍ਰਦੇਸ਼ 'ਚ ਜੀਨੋਮ ਸਿਕਵੈਂਸਿੰਗ ਦੀ ਵਿਵਸਥਾ ਨਾ ਹੋਣ ਕਾਰਨ ਜਾਂਚ ਲਈ ਸੈਂਪਲ ਦਿੱਲੀ ਜਾਂ ਪੁਣੇ ਭੇਜੇ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement