ਕਪੂਰਥਲਾ 'ਚ ਹਨੀਟ੍ਰੈਪ 'ਚ ਫਸਿਆ ਵਿਅਕਤੀ, ਔਰਤ ਨੇ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ ਪੈਸੇ

By : GAGANDEEP

Published : Jun 25, 2023, 2:38 pm IST
Updated : Jun 25, 2023, 2:39 pm IST
SHARE ARTICLE
photo
photo

ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ

 

ਕਪੂਰਥਲਾ: ਕਪੂਰਥਲਾ 'ਚ ਹਨੀਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ  ਇਕ ਸੈਨਿਕ ਸਕੂਲ ਦੇ ਕਰਮਚਾਰੀ ਅਤੇ ਉਸਦੇ ਦੋਸਤ ਨੂੰ ਆਪਣੇ ਘਰ ਬੁਲਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 19 ਹਜ਼ਾਰ ਰੁਪਏ ਦੀ ਠੱਗੀ ਮਾਰੀ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਅਧਿਕਾਰੀ ਏਐਸਆਈ ਈਸ਼ਰੂ ਪ੍ਰਸਾਦ ਨੇ ਪੁਸ਼ਟੀ ਕੀਤੀ ਕਿ ਦਰਜ ਐਫਆਈਆਰ ਵਿਚ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਦਕਿ ਮੁੱਖ ਦੋਸ਼ੀ ਔਰਤ ਫਰਾਰ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਚੋਟੀ ਦੇ ਰੈਸਟੋਰੈਂਟਾਂ 'ਚ ਭਾਰਤ ਦੇ 7 ਰੈਸਟੋਰੈਂਟਾਂ ਨੇ ਬਣਾਈ ਥਾਂ, ਅਮਰੀਕ ਸੁਖਦੇਵ ਢਾਬਾ ਦਾ ਨਾਂ ਸ਼ਾਮਲ 

ਸ਼ਿਕਾਇਤਕਰਤਾ ਸੈਨਿਕ ਸਕੂਲ ਦੇ ਕਰਮਚਾਰੀ ਨੇ ਸਿਟੀ ਥਾਣੇ ਵਿਚ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਨਾਲ ਸਾਈਕਲ ’ਤੇ ਮੁਹੱਲਾ ਮਹਿਤਾਬ ਗੜ੍ਹ ਵਿਚ ਸ਼ਰਾਬ ਪੀਣ ਗਿਆ ਸੀ। ਉਦੋਂ ਉਥੇ ਖੜ੍ਹੀ ਇਕ ਔਰਤ ਨੇ ਉਸ ਨੂੰ ਕਿਹਾ ਕਿ ਉਸ ਨੇ ਆਪਣੇ ਘਰ ਵਿਚ ਬੈੱਡ ਠੀਕ ਕਰਨਾ ਹੈ, ਉਸ ਦੀ ਮਦਦ ਕਰੋ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'  

ਜਦੋਂ ਅਸੀਂ ਦੋਵੇਂ ਉਸ ਔਰਤ ਨਾਲ ਉਸ ਦੇ ਘਰ ਗਏ ਤਾਂ ਉਥੇ ਪਹਿਲਾਂ ਤੋਂ ਹੀ ਇਕ ਔਰਤ ਅਤੇ ਦੋ ਨੌਜਵਾਨ ਮੌਜੂਦ ਸਨ। ਜਿਸ ਨੇ ਦੋਸਤ ਨੂੰ ਦੂਜੇ ਕਮਰੇ ਵਿਚ ਬੰਦ ਕਰ ਦਿਤਾ ਅਤੇ ਵਾਪਸ ਆ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜ਼ਬਰਦਸਤੀ ਮੇਰੇ ਕੱਪੜੇ ਉਤਾਰ ਦਿਤੇ ਅਤੇ ਮੈਨੂੰ ਨੰਗਾ ਕਰ ਦਿਤਾ। ਫਿਰ ਨੇੜੇ ਖੜ੍ਹੀ ਇਕ ਹੋਰ 35-40 ਸਾਲ ਦੀ ਔਰਤ ਨੇ ਵੀ ਆਪਣੇ ਸਾਰੇ ਕੱਪੜੇ ਲਾਹ ਕੇ ਮੈਨੂੰ ਬੈੱਡ 'ਤੇ ਧੱਕ ਦਿਤਾ, ਉਹ ਔਰਤ ਵੀ ਮੰਜੇ 'ਤੇ ਲੇਟ ਗਈ।

ਇਸ ਦੌਰਾਨ ਇਕ ਨੌਜਵਾਨ ਨੇ ਵੀਡੀਓ ਬਣਾਉਣਾ ਸ਼ੁਰੂ ਕਰ ਦਿਤਾ। ਮੈਂ ਬਹੁਤ ਰੌਲਾ ਪਾਇਆ, ਪਰ ਕੋਈ ਮਦਦ ਲਈ ਨਹੀਂ ਆਇਆ। ਬਾਅਦ 'ਚ ਉਸ ਨੇ ਮੇਰੀ ਅਤੇ ਮੇਰੇ ਦੋਸਤ ਦੀ ਬਣਾਈ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦਸਿਆ ਕਿ ਡਰ ਦੇ ਮਾਰੇ ਉਹ ਪੈਸੇ ਦੇਣ ਲਈ ਰਾਜ਼ੀ ਹੋ ਗਏ। ਦੋਸਤ ਨੇ ਬੈਂਕ ਵਿਚੋਂ 15,000 ਰੁਪਏ ਕਢਵਾ ਲਏ ਅਤੇ ਮੈਂ 4,000 ਰੁਪਏ ਕਢਵਾ ਕੇ ਉਸ ਨੂੰ ਦੇ ਦਿਤੇ।

ਅਸੀਂ ਆਪਣੇ ਘਰ ਪਰਤ ਆਏ ਪਰ ਇਸ ਤੋਂ ਬਾਅਦ ਵੀ ਪੰਜੇ ਮੁਲਜ਼ਮ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਪੈਸੇ ਨਾ ਦੇਣ ਦੀ ਸੂਰਤ ਵਿਚ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗੇ। ਜਾਂਚ ਅਧਿਕਾਰੀ ਏਐਸਆਈ ਈਸ਼ਰੂ ਪ੍ਰਸਾਦ ਨੇ ਦਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ 5 ਮੁਲਜ਼ਮਾਂ ਸੁਰਜੀਤ ਕੌਰ ਪਤਨੀ ਬਲਵਿੰਦਰ ਸਿੰਘ, ਕੋਜਲ ਪਤਨੀ ਨਿਰਮਲ ਸਿੰਘ, ਸੀਮਾ, ਵਿੱਕੀ ਅਤੇ ਕੇਸ਼ਾ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਦਸਿਆ ਕਿ ਮੁਲਜ਼ਮ ਔਰਤ ਸੁਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਦਕਿ ਮੁੱਖ ਦੋਸ਼ੀ ਕੋਜਲ ਅਜੇ ਫਰਾਰ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement