ਚੰਦ ਮਿੰਟਾਂ 'ਚ ਅੱਗ ਦਾ ਗੋਲਾ ਬਣੀ ਬੀ.ਐਮ.ਡਬਲਯੂ. 

By : KOMALJEET

Published : Jun 25, 2023, 1:48 pm IST
Updated : Jun 25, 2023, 1:48 pm IST
SHARE ARTICLE
BMW catches fire!
BMW catches fire!

ਅੱਗ ਬੁਝਾਊ ਦਸਤੇ ਨੇ 2 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਅੱਗ 'ਤੇ ਕਾਬੂ 

ਲੁਧਿਆਣਾ : ਪੰਜਾਬ 'ਚ ਪੈ ਰਹੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਦੋਰਾਹਾ ਵਿਖੇ ਨੈਸ਼ਨਲ ਹਾਈਵੇਅ 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇਕ ਚੱਲਦੀ ਬੀ.ਐਮ.ਡਬਲਯੂ.ਕਾਰ ਨੂੰ ਅੱਗ ਲੱਗ ਗਈ। ਡਰਾਈਵਰ ਨੇ ਸਮੇਂ ਸਿਰ ਛਾਲ ਮਾਰ ਕੇ ਅਪਣੀ ਜਾਨ ਬਚਾਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਲਗਜ਼ਰੀ ਕਾਰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਅੱਗ ਦਾ ਗੋਲਾ ਬਣ ਗਈ ।

ਸੂਚਨਾ ਮਿਲਦੇ ਹੀ ਦੋਰਾਹਾ ਅਤੇ ਖੰਨਾ ਤੋਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਇਹ ਹਾਦਸਾ ਫਾਇਰ ਸਟੇਸ਼ਨ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਵਾਪਰਿਆ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਕ ਕਾਲ ਤੋਂ ਸੂਚਨਾ ਮਿਲੀ ਸੀ ਕਿ ਦੋਰਾਹਾ ਵਿਚ ਇਕ ਕਾਰ ਨੂੰ ਅੱਗ ਲੱਗ ਗਈ ਹੈ। ਜਦੋਂ ਤਕ ਉਹ ਪਹੁੰਚੇ, ਉਦੋਂ ਤਕ ਕਾਰ ਸੜ ਚੁੱਕੀ ਸੀ।

ਦੋਰਾਹਾ ਥਾਣੇ ਦੇ ਏ.ਐਸ.ਆਈ. ਸੁਰਜੰਗਦੀਪ ਸਿੰਘ ਨੇ ਦਸਿਆ ਕਿ ਇਹ ਘਟਨਾ ਰਾਜਗੜ੍ਹ ਯੂ-ਟਰਨ ਨੇੜੇ ਵਾਪਰੀ। ਰਾਜਗੜ੍ਹ ਤੋਂ ਯੂ-ਟਰਨ ਲੈ ਕੇ ਸਾਹਨੇਵਾਲ ਤੋਂ ਵਾਪਸ ਆਉਂਦੇ ਸਮੇਂ ਕਾਰ ਨੂੰ ਅੱਗ ਲੱਗ ਗਈ। ਰਾਤ ਦਾ ਸਮਾਂ ਸੀ ਆਲੇ-ਦੁਆਲੇ ਕੋਈ ਨਹੀਂ ਸੀ। ਅਪਣੇ ਪੱਧਰ 'ਤੇ ਅੱਗ ਬੁਝਾਉਣ ਦੇ ਯਤਨ ਜ਼ਰੂਰ ਕੀਤੇ ਗਏ ਸਨ ਪਰ ਅੱਗ ਇੰਨੀ ਭਿਆਨਕ ਸੀ ਕਿ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।

ਦਸਿਆ ਜਾ ਰਿਹਾ ਹੈ ਕਿ ਇਹ ਕਾਰ ਹਰਮਨਦੀਪ ਸਿੰਘ ਵਾਸੀ ਪ੍ਰੀਤ ਨਗਰ ਬਸਤੀ, ਜੋਧੇਵਾਲ, ਲੁਧਿਆਣਾ ਦੀ ਹੈ। ਮਾਲਕ ਨੇ ਕਾਰ ਸਾਹਨੇਵਾਲ ਦੀ ਵਰਕਸ਼ਾਪ ਵਿਚ ਖੜ੍ਹੀ ਕੀਤੀ ਸੀ। ਮਕੈਨਿਕ ਗੱਡੀ ਦੀ ਟਰਾਈ ਲੈਣ ਲਈ ਬਾਹਰ ਗਿਆ ਹੋਇਆ ਸੀ ਕਿ ਇਸ ਦੌਰਾਨ ਅੱਗ ਲੱਗ ਗਈ। ਮਾਲਕ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ ਪਰ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Location: India, Punjab

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement