
ਪੰਜਾਬ ਵਿੱਚ ਨਹੀਂ ਖਤਮ ਹੋਇਆ ਨਸ਼ਾ, ਸ਼ਰੇਆਮ ਵਿਕ ਰਿਹਾ: ਨੌਜਵਾਨ
ਚੰਡੀਗੜ੍ਹ- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸੌਂਹ ਖਾਣ ਵਾਲੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਨੌਜਵਾਨ ਵਲੋਂ ਚੈਲੇਂਜ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਕਹਿਣ ਤਾਂ ਹਰ ਕਿਸਮ ਦਾ ਨਸ਼ਾ ਉਸੇ ਸਮੇਂ ਉਪਲਬਧ ਕਰਵਾਇਆ ਜਾ ਸਕਦਾ ਹੈ ਕਿਉਂਕਿ ਨਸ਼ਾ ਪੰਜਾਬ ਚ ਕਿਸੇ ਜਗ੍ਹਾ ਖਤਮ ਨਹੀਂ ਹੋਇਆ ਅਤੇ ਬੜੀ ਆਸਾਨੀ ਨਾਲ ਅਤੇ ਸ਼ਰੇਆਮ ਮਿਲ ਰਿਹਾ ਹੈ।
ਦੱਸ ਦਈਏ ਕਿ ਵੀਡੀਓ ਵਿਚ ਨੌਜਵਾਨ ਨਸ਼ੇ ਕਾਰਨ ਆਪਣੇ ਭਰਾ ਦੇ ਮਰ ਜਾਣ ਦਾ ਵੀ ਜ਼ਿਕਰ ਕਰ ਰਿਹਾ ਹੈ ਅਤੇ ਉਸ ਦੇ ਪਰਿਵਾਰ ਦੇ ਤਬਾਹ ਹੋਣ ਦੀ ਗੱਲ ਵੀ ਕਹਿ ਰਿਹਾ ਹੈ ਪਰ ਹਰ ਰੋਜ਼ ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਪਿੰਡਾਂ ਚੋਂ ਨਸ਼ੇ ਕਾਰਨ ਹੋਈਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਸਰਕਾਰ ਪਤਾ ਨਹੀਂ ਕਿਹੜੀ ਨੀਂਦ ਸੁੱਤੀ ਪਈ ਜਿਸਦੇ ਕੰਨਾਂ ਵਿਚ ਨਸ਼ਾ ਖਤਮ ਕਰਨ ਦੀਆਂ ਇਹ ਅਵਾਜ਼ਾਂ ਨਹੀਂ ਪੈ ਰਹੀਆਂ।