ਕਾਂਗਰਸ ਕਿਸੇ ਵੀ ਕੀਮਤ 'ਤੇ ਨਹੀਂ ਛਡਾਂਗਾ : ਸਿੱਧੂ
Published : Jul 25, 2019, 9:31 am IST
Updated : Jul 25, 2019, 5:56 pm IST
SHARE ARTICLE
Navjot Singh Sidhu
Navjot Singh Sidhu

ਸਿੱਧੂ ਨੇ ਅੰਮ੍ਰਿਤਸਰ 'ਚ ਮੋਰਚਾ ਲਾਇਆ, ਜ਼ਮੀਨੀ ਪੱਧਰ ਤੇ ਕੰਮ ਕਰਕੇ ਫਿਰ ਵਾਪਸੀ ਕਰੂ : ਸਿੱਧੂ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਨਵਜੋਤ ਸਿੰਘ ਸਿੱਧੂ ਨੇ ਅਪਣੇ  ਵਿਰੋਧੀਆਂ ਨਾਲ ਦੋ ਹੱਥ ਕਰਨ ਲਈ ਅੰਮ੍ਰਿਤਸਰ 'ਚ ਮੋਰਚਾ ਸਾਂਭ ਲਿਆ ਹੈ ਅਤੇ ਉਨ੍ਹਾਂ ਸਪੱਸ਼ਟ ਕਰ ਦਿਤਾ ਹੈ  ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਛੱਡਣ ਦੀ ਥਾਂ ਜ਼ਮੀਨੀ ਪੱਧਰ ਤੇ  ਕੰਮ ਲੋਕਾਂ ਨਾਲ ਕਰਨਗੇ। ਡਰੱਗਜ਼ ਵਿਰੁਧ ਪੰਜਾਬ ਭਰ ਚ  ਲਹਿਰ ਖੜੀ ਕਰਨ  ਲਈ  ਨਵਜੋਤ ਸਿੰਘ ਸਿੱਧੂ ਨੇ ਅਜ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਂਗਰਸੀਆਂ ਅਤੇ  ਆਮ ਲੋਕਾਂ  ਨਾਲ ਮੁਲਾਕਾਤ  ਕਰਦਿਆਂ  ਕਿਹਾ ਕਿ ਗੁਰੂਆਂ , ਪੀਰਾਂ ਦੀ ਪਾਵਨ ਧਰਤੀ ਨੂੰ ਡਰੱਗਜ ਮੁਕਤ ਕੀਤਾ ਜਾਵੇਗਾ, ਡਰੱਗਜ ਸਮੱਗਲਰਾਂ ਨੂੰ ਬੇਨਕਾਬ ਕਰਨ ਦਾ  ਕਾਂਗਰਸ ਵੱਲੋ ਪੰਜਾਬੀਆਂ ਨਾਲ  ਕੀਤਾ  ਵਾਅਦਾ ਪੂਰਾ ਕੀਤਾ ਜਾਵੇਗਾ।

CongressCongress

ਸਿੱਧੂ ਨੇ ਕਿਹਾ ਕਿ ਹੁਣ ਮੈਂ ਆਜ਼ਾਦੀ ਨਾਲ ਲੋਕਾਂ ਵਿੱਚ ਵਿਚਰਾਂਗਾ ਤੇ ਡਰੱਗਜ਼ ਦੇ ਵਪਾਰੀਆਂ  ਸਮੱਗਲਰਾਂ ਦੇ ਬਣੇ ਗਠਜੋੜ ਵਿਰੁਧ ਲਾਮਬੰਦੀ ਕੀਤੀ ਜਾਵੇਗੀ। ਸਿੱਧੂ ਨੇ ਆਪਣੇ ਹਿਮਾਇਤੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਕਿਸੇ ਵੀ ਕੀਮਤ ਤੇ ਨਹੀ ਛਡਣਗੇ , ਜਿਸ ਤਰਾਂ ਉਨਾ ਦੇ ਵਿਰੋਧੀ ਇਹ ਆਸ ਲਾਈ ਬੈਠੇ ਹਨ। ਸਿਆਸੀ ਹਲਕਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ  ਆਪਣੇ ਹਿਮਾਇਤੀਆਂ ਦੀ ਨਬਜ ਟੋਹ ਰਹੇ ਹਨ ਤੇ ਸਿਆਸੀ ਪੈਰ ਜੰਮ ਜਾਣ ਉਪਰੰਤ ਹੀ ਸਿਆਸੀ ਵਿਰੋਧੀਆਂ ਨਾਲ ਮਿਲਣਗੇ ।

Navjot SidhuNavjot Sidhu

ਅਸਤੀਫੇ ਤੋ ਪਹਿਲਾਂ ਤੇ ਬਾਅਦ ਵਿੱਚ ਵੀ ਨਵਜੋਤ ਸਿੰਘ ਸਿੱਧੂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਇਸ ਵੇਲੇ ਉਹ ਜਖਮੀ ਸ਼ੇਰ ਹਨ ਪਰ ਸੰਜਮ ਤੋ ਕੰਮ ਫਿਲਹਾਲ ਲੈ ਰਹੇ ਹਨ । ਇਹ ਦੋਸਣਯੋਗ ਹੈ ਕਿ ਦੇਸ਼ ਵਿਦੇਸ਼ ਚ ਪੰਜਾਬ ਦੀ ਡਰੱਗਜ ਦਾ ਮਸਲਾ ਬੜਾ ਗੰਭੀਰ ਬਣਿਆ ਹੈ ਤੇ ਨੌਜੁਆਨ ਵਰਗ ਖਤਰਨਾਕ  ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ । ਕਾਂਗਰਸ ਦਾ ਚੋਣ ਮੈਨੀਫੈਸਟੋ ਚ ਡਰੱਗਜ , ਬੇਅਦਬੀ ਦਾ ਮਸਲਾ ਸੀ ਤੇ ਇਸ ਵੇਲੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹਰ ਰੈਲੀ ਚ ਇਹ ਮੁੱਦਾ ਖੂਬ  ਉਸ਼ਾਲਦਿਆਂ ਅਕਾਲੀ ਭਾਜਪਾ ਗਠਜੋੜ ਨੂੰ ਨਿਸ਼ਾਨੇ ਤੇ ਲਿਆ ਸੀ। 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement