RCF ਤਿਆਰ ਕਰ ਰਿਹਾ ਹੈ ਵਿਸ਼ੇਸ਼ ਡੱਬੇ, ਟ੍ਰੇਨਾਂ ਨੂੰ ਅੱਗ ਤੋਂ ਬਚਾਉਣ ਦਾ ਨਵਾਂ ਆਟੋਮੈਟਿਕ ਸਿਸਟਮ 
Published : Jul 25, 2021, 3:49 pm IST
Updated : Jul 25, 2021, 3:49 pm IST
SHARE ARTICLE
RCF Kapurthala
RCF Kapurthala

5 ਅਜਿਹੇ ਡੱਬੇ ਤਿਆਰ ਕੀਤੇ ਹਨ ਜੋ ਆਪਣੇ ਆਪ ਅੱਗ ਅਤੇ ਧੂੰਏਂ ਦਾ ਪਤਾ ਲਗਾ ਲੈਣਗੇ।

ਕਪੂਰਥਲਾ: ਕਪੂਰਥਲਾ ਦੀ ਰੇਲ ਕੋਚ ਫੈਕਟਰੀ (ਆਰਸੀਐਫ) ਨੇ 5 ਅਜਿਹੇ ਡੱਬੇ ਤਿਆਰ ਕੀਤੇ ਹਨ ਜੋ ਆਪਣੇ ਆਪ ਅੱਗ ਅਤੇ ਧੂੰਏਂ ਦਾ ਪਤਾ ਲਗਾ ਲੈਣਗੇ। ਇਹ ਡੱਬੇ ਫਾਇਰ ਰਿਟਾਰਡੈਂਟ ਸਮੱਗਰੀ ਅਤੇ ਛੱਤ 'ਤੇ ਲੱਗਣ ਵਾਲੇ ਏਅਰ ਕੰਡੀਸ਼ਨਿੰਗ ਪੈਕੇਜ ਯੂਨਿਟਾਂ ਦੀ ਵਰਤੋਂ ਕਰਕੇ ਬਣਾਏ ਗਏ ਹਨ। ਆਰਸੀਐਫ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਕੰਮਕਾਜ ਨੂੰ ਵੇਖਦਿਆਂ ਇਹ ਤਕਨਾਲੋਜੀ ਹੋਰ ਡੱਬਿਆਂ ਵਿਚ ਵੀ ਵਰਤੀ ਜਾਵੇਗੀ।

TrainTrain

ਉਨ੍ਹਾਂ ਕਿਹਾ ਕਿ ਤਕਨੀਕੀ ਸਮੱਗਰੀ ਬਿਜਲੀ ਦੀ ਫੀਟਿੰਗ ਅਤੇ ਹੋਰ ਤਕਨੀਕੀ ਕੰਮਾਂ ਲਈ ਵਰਤੀ ਜਾਂਦੀ ਰਹੀ ਹੈ। ਫਾਇਰ ਰੈਡਰੈਂਟ ਸਮੱਗਰੀ ਦੀ ਵਰਤੋਂ ਡੱਬਿਆਂ ਆਦਿ ਦੀਆਂ ਸੀਟਾਂ 'ਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਲਈ ਡੱਬਿਆਂ ਵਿਚ ਅੱਗ ਬੁਝਾਊ ਯੰਤਰ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਆਰਸੀਐਫ ਨੇ 31 ਜਨਵਰੀ 1992 ਨੂੰ ਛੱਤ 'ਤੇ ਲੱਗਣ ਵਾਲੇ ਮਾਊਂਟੇਡ ਏਸੀ ਪੈਕੇਜ ਯੂਨਿਟ ਦੇ ਨਾਲ ਪਹਿਲਾ ਏਸੀ ਕੋਚ ਬਣਾਇਆ।

RCF KapurthalaRCF Kapurthala

ਛੱਤ ਵਾਲੇ ਮਾਊਂਟੇਡ ਪੈਕੇਜ ਯੂਨਿਟ ਏਅਰ ਕੰਡੀਸ਼ਨਡ ਕੋਚਾਂ ਦੇ ਅੰਦਰ ਆਰਾਮਦਾਇਕ ਤਾਪਮਾਨ ਅਤੇ ਨਮੀ ਬਣਾਈ ਰੱਖਦਾ ਹੈ। ਦੂਜੇ ਏਅਰ ਕੰਡੀਸ਼ਨਰਾਂ ਦੇ ਮੁਕਾਬਲੇ ਇਸ ਦੇ ਬਹੁਤ ਸਾਰੇ ਫਾਇਦੇ ਹਨ। ਇਸ ਏਅਰ ਕੰਡੀਸ਼ਨਰ ਨੂੰ ਸਟੇਨਲੈਸ ਸਟੀਲ ਗਰੇਡ 304 ਨਾਲ ਬਣਾਇਆ ਗਿਆ ਹੈ ਜੋ ਇਸ ਨੂੰ ਸਖ਼ਤ ਅਤੇ ਖ਼ਰਾਬ ਮੌਸਮ ਤੋਂ ਬਚਾਉਂਦਾ ਹੈ। ਛੱਤ ਉੱਤੇ ਲੱਗੇ ਏਅਰ ਕੰਡੀਸ਼ਨਡ ਪੈਕੇਜ ਯੂਨਿਟ ਦੀ ਸਮਰੱਥਾ ਸੱਤ ਟਨ ਅਤੇ ਛੇ ਕਿਲੋਵਾਟ ਦੀ ਥਰਮਲ ਸਮਰੱਥਾ ਹੈ।

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement