ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਗੁਰਪ੍ਰੀਤ ਕੌਰ
ਗੜ੍ਹਦੀਵਾਲਾ (ਹਰਪਾਲ ਸਿੰਘ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਅੰਬਾਲਾ ਜੱਟਾਂ ਵਿਖੇ ਇਕ 16 ਸਾਲਾ ਲੜਕੀ ਦੇ ਘਰ ਵਿਚ ਸੁਤੀ ਪਈ ਦੇ ਸੱਪ ਵਲੋਂ ਡੰਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਸੱਪ ਦੇ ਡੰਗਣ ਨਾਲ ਹੜ੍ਹ ਪੀੜਤ ਪ੍ਰਵਾਰ ਦੀ ਧੀ ਮੌਤ
ਇਸ ਸਬੰਧੀ ਮਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਅੰਬਾਲਾ ਜੱਟਾਂ ਨੇ ਦਸਿਆ ਕਿ ਮੇਰੇ ਚਾਚੇ ਦੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ (16) ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਸੀ। ਬੀਤੀ ਰਾਤ ਤੜਕਸਾਰ ਬੈੱਡ ’ਤੇ ਸੁੱਤੀ ਪਈ ਨੂੰ ਅਚਾਨਕ ਸੱਪ ਨੇ ਡੰਗ ਦਿਤਾ ਜਿਸ ਦੌਰਾਨ ਉਕਤ ਲੜਕੀ ਦੀ ਸਿਹਤ ਖ਼ਰਾਬ ਹੋਣ ਕਾਰਨ ਕਿਸੇ ਨਿਜੀ ਡਾਕਟਰ ਵਲੋਂ ਮੁਢਲੀ ਸਹਾਇਤਾ ਦਿਤੀ ਗਈ।
ਇਹ ਵੀ ਪੜ੍ਹੋ: ਅੱਜ ਤੋਂ ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ
ਉਪਰੰਤ ਹੁਸ਼ਿਆਰਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਮਿ੍ਰਤਕ ਐਲਾਨ ਦਿਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਕਤ ਲੜਕੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪਰਵਾਰ ਦੀ ਆਰਥਕ ਮਦਦ ਕਰਨ ਦੀ ਅਪੀਲ ਕੀਤੀ ਜਾਵੇ।