
1981 ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲਾ ਪੰਜਾਬ 18ਵੇਂ ਸਥਾਨ ’ਤੇ ਪਹੁੰਚਿਆ
ਚੰਡੀਗੜ੍ਹ: ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਪੰਜਾਬ ਤੇਜ਼ੀ ਨਾਲ ਹੇਠਾਂ ਖਿਸਕ ਰਿਹਾ ਹੈ। ਸਾਲ 1981 ਵਿਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲਾ ਪੰਜਾਬ, ਹੁਣ 18ਵੇਂ ਸਥਾਨ ’ਤੇ ਆ ਗਿਆ ਹੈ। ਦੂਜੇ ਪਾਸੇ, ਬਿਹਾਰ ਸੱਭ ਤੋਂ ਪਛੜੇ ਸੂਬਿਆਂ ਵਿਚ ਬਣਿਆ ਹੋਇਆ ਹੈ। ਬਿਹਾਰ ਦੀ ਪ੍ਰਤੀ ਵਿਅਕਤੀ ਆਮਦਨ 49,470 ਰੁਪਏ ਹੈ।
ਇਹ ਵੀ ਪੜ੍ਹੋ: ਕੀ ਮਣੀਪੁਰ ਦਰਿੰਦਗੀ ਦਾ ਆਰੋਪੀ RSS ਵਰਕਰ ਹੈ? ਜਾਣੋ ਤਸਵੀਰ ਦਾ ਅਸਲ ਸੱਚ
ਕੇਂਦਰ ਨੇ ਸੋਮਵਾਰ ਨੂੰ ਦੇਸ਼ ਦੇ 33 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੇ ਸਾਲਾਨਾ ਅੰਕੜੇ ਜਾਰੀ ਕੀਤੇ। ਪੰਜਾਬ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਨਾਲੋਂ ਵੀ ਪਛੜ ਗਿਆ ਹੈ। ਚੰਡੀਗੜ੍ਹ ਨਾਲ ਪੰਜਾਬ ਦਾ ਕਰੀਬ ਦੁੱਗਣਾ ਫਰਕ ਹੈ ਜਦਕਿ ਸੂਬੇ ਦੀ ਪ੍ਰਤੀ ਵਿਅਕਤੀ ਆਮਦਨ ਹਰਿਆਣਾ ਨਾਲੋਂ 1 ਲੱਖ 23 ਹਜ਼ਾਰ ਰੁਪਏ ਘੱਟ ਹੈ।
ਇਹ ਵੀ ਪੜ੍ਹੋ: ਅਸ਼ਵਨੀ ਸੇਖੜੀ ਤੇ ਸੁਨੀਲ ਜਾਖੜ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਬੋਲੇ - ਕਾਂਗਰਸ 'ਚ ਸਿਰਫ਼ ਕੁਰਸੀ ਦੀ ਲੜਾਈ
1981 ਵਿਚ ਪੰਜਾਬ ਪਹਿਲੇ ਸਥਾਨ 'ਤੇ ਸੀ। 1993 ਵਿਚ ਇਹ ਗੋਆ ਅਤੇ ਦਿੱਲੀ ਤੋਂ ਬਾਅਦ ਤੀਜੇ ਨੰਬਰ 'ਤੇ ਆ ਗਿਆ ਸੀ। ਫਿਰ 2000 ਤੋਂ 2011 ਤਕ ਇਹ 10ਵੇਂ ਸਥਾਨ 'ਤੇ ਖਿਸਕ ਗਿਆ। ਪੰਜਾਬ 2020-21 ਵਿਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ 16ਵੇਂ ਸਥਾਨ 'ਤੇ ਸੀ। ਚੰਡੀਗੜ੍ਹ ਚੌਥੇ ਜਦਕਿ ਹਰਿਆਣਾ 7ਵੇਂ ਨੰਬਰ 'ਤੇ ਸੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲੜਨਗੇ ਭਾਰਤੀ ਮੂਲ ਦੇ ਸਿਵਾ ਕਿਲਾਰੀ, ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਐਲਾਨਿਆ ਉਮੀਦਵਾਰ
ਪੰਜਾਬ ਦੇ ਦੋਵੇਂ ਗੁਆਂਢੀ ਸੂਬਿਆਂ ਅਤੇ ਯੂ.ਟੀ. ਚੰਡੀਗੜ੍ਹ ਨੇ 2021-22 ਵਿਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ 2 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ ਜਦਕਿ ਪੰਜਾਬ ਅਜੇ ਵੀ ਸਿਰਫ 1.73 ਲੱਖ ਤਕ ਪਹੁੰਚਿਆ ਹੈ। ਜਿਸ ਤਰ੍ਹਾਂ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਵਧ ਰਹੀ ਹੈ, ਉਸ ਹਿਸਾਬ ਨਾਲ ਪੰਜਾਬ ਅਗਲੇ ਦੋ-ਤਿੰਨ ਸਾਲਾਂ ਵਿਚ 2 ਲੱਖ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗਾ। ਇਸ ਦੌਰਾਨ ਗੋਆ 4 ਲੱਖ 72 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਆਮਦਨ ਦੇ ਨਾਲ ਤਿੰਨ ਦਹਾਕਿਆਂ ਤੋਂ ਦੇਸ਼ ਵਿਚ ਨੰਬਰ 1 ਰਿਹਾ ਹੈ।