Shri Muktsar Sahib : ਪੁਲਿਸ ਨੇ 300 ਕਿੱਲੋਗ੍ਰਾਮ ਪੋਸਤ ਸਮੇਤ ਵਿਅਕਤੀ ਨੂੰ ਕੀਤਾ ਕਾਬੂ

By : BALJINDERK

Published : Jul 25, 2024, 5:52 pm IST
Updated : Jul 25, 2024, 5:52 pm IST
SHARE ARTICLE
 ਪੁਲਿਸ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ
ਪੁਲਿਸ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ

Shri Muktsar Sahib : ਤਿੰਨ ਹੋਰ ਸਾਥੀਆਂ ਨੂੰ ਕੀਤਾ ਨਾਮਜ਼ਦ

Shri Muktsar Sahib : ਸ੍ਰੀ ਮੁਕਤਸਰ ਸਾਹਿਬ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਗੋਰਵ ਯਾਦਵ IPS, DGP ਪੰਜਾਬ, ਗੁਰਸ਼ਰਨ ਸਿੰਘ ਸੰਧੂ IPS, ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਦੀਆਂ ਹਦਾਇਤਾ ਤਹਿਤ, ਭਾਗੀਰਥ ਸਿੰਘ ਮੀਨਾ IPS, SSP ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ), ਸ਼੍ਰੀ ਮੁਕਤਸਰ ਸਾਹਿਬ  ਦੀ ਨਿਗਰਾਨੀ ਹੇਠ SI ਹਰਪ੍ਰੀਤ ਕੌਰ ਇੰਚਾਰਜ CIA ਮਲੋਟ ਦੀ ਟੀਮ ਵੱਲੋਂ DSP ਨਵੀਨ ਕੁਮਾਰ ਦੀ ਹਾਜ਼ਰੀ ’ਚ ਪਿੰਡ ਘੁਮਿਆਰਾ ਦੇ ਇੱਕ ਘਰ ’ਚੋਂ 3 ਕੁਇੰਟਲ ਪੋਸਤ ਸਮੇਤ 1 ਵਿਅਕਤੀ ਨੂੰ ਕਾਬੂ ਕਰਕੇ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ।

ਇਹ ਵੀ ਪੜੋ:Mumbai Rains : ਭਾਰੀ ਮੀਂਹ ਕਾਰਨ ਮੁੰਬਈ ’ਚ ਦਰਜਨਾਂ ਉਡਾਣਾਂ ਰੱਦ 

ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਜਿਲ੍ਹਾ ਪੁਲਿਸ ਵੱਲੋਂ ਜਿੱਥੇ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ  ਪ੍ਰੇਰਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਸਰਚ ਅਪ੍ਰੇਸ਼ਨ ਅਤੇ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ: Punjab News : ਰੇਲ ਯਾਤਰੀਆਂ ਲਈ ਚੰਗੀ ਖ਼ਬਰ, ਪੰਜਾਬ 'ਚ ਬਣਨਗੇ 30 ਅੰਮ੍ਰਿਤ ਰੇਲਵੇ ਸਟੇਸ਼ਨ 

ਉਹਨਾਂ ਦੱਸਿਆ ਕਿ ਮਿਤੀ 24/07/2024 ਨੂੰ CIA ਮਲੋਟ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਅਬੋਹਰ-ਡੱਬਵਾਲੀ ਜੀ.ਟੀ. ਰੋਡ, ਬੱਸ ਸਟੈਂਡ ਲੁਹਾਰਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਇੱਕ ਗੁਪਤ ਇਤਲਾਹ ਮਿਲੀ ਸੀ, ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 120 ਮਿਤੀ 24/07/2024 ਅ/ਧ 15 ਸੀ ਐਨ.ਡੀ.ਪੀ.ਐਸ. ਐਕਟ ਥਾਣਾ ਲੰਬੀ ਬਰਖਿਲਾਫ ਗੁਰਬਚਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘੁਮਿਆਰਾ ਦਰਜ ਕਰਵਾਇਆ ਗਿਆ ਅਤੇ DSP, ਨਵੀਨ ਕੁਮਾਰ PPS ਨੂੰ ਮੌਕਾ ’ਤੇ ਬੁਲਾ ਕੇ ਉਹਨਾਂ ਦੀ ਹਾਜਰੀ ਵਿੱਚ ਗੁਰਬਚਨ ਸਿੰਘ ਉਕਤ ਦੇ ਘਰ ਦੀ ਸਰਚ ਕੀਤੀ ਗਈ, ਜੋ ਦੌਰਾਨੇ ਸਰਚ ਉਸ ਦੇ ਘਰੋਂ 15 ਗੱਟੇ ਡੋਡਾ ਚੂਰਾ ਪੋਸਤ, ਕੁੱਲ ਵਜਨ 300 ਕਿੱਲੋਗ੍ਰਾਮ ਬਰਾਮਦ ਹੋਇਆ। ਉਕਤ ਮੁਕੱਦਮਾ ’ਚ ਗੁਰਬਚਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘੁਮਿਆਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
 

ਇਹ ਵੀ ਪੜੋ: Garhshankar News : ਗੜ੍ਹਸ਼ੰਕਰ 'ਚ ਹਮਲਾਵਰਾਂ ਨੇ ਡੇਰੇ ਦੇ ਸੇਵਾਦਾਰ 'ਤੇ ਕੀਤਾ ਹਮਲਾ

ਜਿਸ ਦੀ ਮੁਢਲੀ ਪੁੱਛ-ਗਿੱਛ ਦੇ ਅਧਾਰ ’ਤੇ ਰਾਜਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਅੰਗਰੇਜ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀਆਨ ਪਿੰਡ ਲੁਹਾਰਾ ਅਤੇ ਕੁਲਵੰਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਮੰਡੀ ਕਿੱਲਿਆਂਵਾਲੀ ਨੂੰ ਉਕਤ ਮੁਕੱਦਮਾ ਵਿੱਚ ਦੋਸ਼ੀਆ ਨੂੰ ਨਾਮਜਦ ਕੀਤਾ ਗਿਆ ਹੈ। 
ਦੋਸ਼ੀਆ ਦਾ ਰਿਮਾਂਡ ਹਾਸਿਲ ਕਰਕੇ, ਉਸ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

(For more news apart from The police arrested the person with 300 kilograms of poppy News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement