
ਸ਼੍ਰੋਮਣੀ ਅਕਾਲੀ ਦਲ ਟਕਸਾਲੀਆਂ ਵੱਲੋਂ ਸੁਬਰਮਨਿਅਮ ਦੇ ਬਿਆਨ ਦੀ ਕੀਤੀ ਗਈ ਸਖ਼ਤ ਨਿਖੇਧੀ
ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸੁਬਰਮਨਿਅਮ ਸੁਆਮੀ ਦੇ ਬਿਆਨ ਦੀ ਨਿਖੇਧੀ ਕਰਨ ਲਈ ਸਿੱਖ ਚਿੰਤਕਾਂ ਵਲੋਂ ਇਕ ਪ੍ਰੈੱਸ ਕਾਨਫਰੰਸ ਮਿਤੀ 25 ਅਗਸਤ 2019 ਦਿਨ ਐਤਵਾਰ ਦੁਪਹਿਰ 2. ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨ.1 ਸੈਕਟਰ 28 ਏ ਚੰਡੀਗੜ੍ਹ ਹੋਈ ਸੀ।
Subramanian Swamy ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸਕੱਤਰ ਜਰਨਲ ਅਤੇ ਮੁੱਖ ਬੁਲਾਰੇ ਜਥੇਦਾਰ ਸੇਵਾ ਸਿੰਘ ਸੇਖਵਾਂ, ਸਕੱਤਰ ਜਰਨਲ ਤੇ ਬੁਲਾਰੇ ਸ. ਕਰਨੈਲ ਸਿੰਘ ਪੀਰਮੁਹੰਮਦ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਯੂਥ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਉਹਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਸੁਬਰਮਨਿਅਮ ਸੁਆਮੀ ਦੁਆਰਾ ਚੰਗੀਗੜ੍ਹ ਵਿਖੇ ਕੀਤੀ ਕਾਨਫਰੰਸ ਵਿਚ ਕਰਤਾਰਪੁਰ ਲਾਂਘੇ ਦਾ ਕੰਮ ਰੋਕਣ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
Subramanian Swamy
ਉਹਨਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ਸੁਆਮੀ ਵੱਲੋਂ ਸਿੱਖਾਂ ਦੇ ਹੱਕ ਵਿਚ ਬਿਆਨ ਦਿੱਤੇ ਗਏ ਪਰ ਅਖੀਰ ਉਹਨਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਤੋਂ ਪਰਦਾ ਉੱਠ ਹੀ ਗਿਆ। ਸੁਆਮੀ ਜੋ ਕਿ ਭਾਜਪਾ ਦੀ ਨੀਤੀ ਘਾੜੀ ਟੀਮ ਦੇ ਮੈਂਬਰ ਵੀ ਹਨ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਭਾਜਪਾ ਤੇ ਵੀ ਸਵਾਲ ਖੜ੍ਹਾ ਕਰਦਾ ਹੈ। ਇਸ ਬਿਆਨ ਤੇ ਭਾਜਪਾ ਨੂੰ ਅਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।
Pakistan PM Imran Khan
ਬਹੁਤ ਲੰਮੇ ਸਮੇਂ ਤੋਂ ਸਿੱਖ ਸੰਗਤ ਦੀਆਂ ਬੇਅੰਤ ਅਰਦਾਸਾਂ ਤੋਂ ਬਾਅਦ ਕਰਤਾਰਪੁਰ ਲਾਂਘਾ ਹੁਣ ਜਦੋਂ ਅਖੀਰ ਬਣਨ ਹੀ ਵਾਲਾ ਸੀ, ਇਹੋਂ ਜਿਹੇ ਸਮੇਂ ਜਦੋਂ ਸਾਰੀ ਕੌਮ ਅਤੇ ਪੰਜਾਬੀ ਉਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀਆਂ ਆਸਾਂ ਲਗਾਈ ਬੈਠੇ ਹਨ ਇਸ ਤਰ੍ਹਾਂ ਦੇ ਬਿਆਨ ਸ਼ਰਧਾ ਨੂੰ ਵੱਡੀ ਸੱਟ ਮਾਰਦੇ ਹਨ। ਭਾਵੇਂ ਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਸ਼ੁਰੂ ਤੋਂ ਹੀ ਅਣਸੁਖਾਵੇਂ ਰਹੇ ਹਨ ਪਰ ਵਪਾਰ ਤੇ ਹੋਰ ਲੈਣ ਦੇਣ ਨਹੀਂ ਸੀ ਰੁਕਿਆ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦੇ ਹਾਲਾਤਾਂ ਦੇ ਬਾਵਜੂਦ ਦੀ ਖੁੱਲਦਿਲੀ ਦਿਖਾਉਂਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਵੱਲੋਂ ਕਿਸੇ ਵੀ ਹਾਲ ਨਹੀਂ ਰੋਕਿਆ ਜਾਵੇਗਾ। ਇਹ ਹੀ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੈ। ਇਮਰਾਨ ਖਾਨ ਦੇ ਇਸ ਸਟੈਂਡ ਨੂੰ ਵੀ ਸੁਬਰਮਨਿਅਮ ਸੁਆਮੀ ਵੱਲੋਂ ਸ਼ੱਕੀ ਤੇ ਦਿਖਾਵੇ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਅਤੇ ਕਰਤਾਰਪੁਰ ਲਾਂਘਾ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹਨ।
Sewa Singh Sekhwan
ਇਹ ਪੰਜਾਬ ਵਿਚ ਆ ਕੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਿੱਖਾਂ ਨੂੰ ਕੀ ਸਾਬਤ ਕਰਨਾ ਚਾਹੁੰਦੇ ਹਨ। ਆਜ਼ਾਦੀ ਤੋਂ ਲੈ ਕੇ ਪਿਛਲੇ ਸਮੇਂ ਤੱਕ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਅਤੇ ਸਿੱਖਾਂ ਨਾਲ ਹਮੇਸ਼ਾ ਧੱਕਾ ਕੀਤਾ ਹੈ। ਪਰ ਹੁਣ ਮਹਿਸੂਸ ਹੋ ਰਿਹਾ ਹੈ ਕਿ ਭਾਜਪਾ ਵੀ ਉਸੇ ਰਾਸਤੇ ਨਾ ਹੋ ਤੁਰੇ। ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕੇਂਦਰ ਸਰਕਾਰ ਨੂੰ ਸਾਵਧਾਨ ਕਰਦਾ ਹੈ ਕਿ ਉਹ ਅਪਣੇ ਜ਼ਿੰਮੇਵਾਰ ਨੇਤਾਵਾਂ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਵਰਜਣ।
ਲਾਂਘੇ ਦਾ ਕੰਮ ਜੇ ਰੋਕਿਆ ਗਿਆ ਤਾਂ ਸ਼੍ਰੋਮਣੀ ਅਖਾਲੀ ਦਲ ਟਕਸਾਲੀ ਵੱਲੋਂ ਇਸ ਮਾਮਲੇ ਤੇ ਸਖ਼ਤ ਸਟੈਂਡ ਲਿਆ ਜਾਵੇਗਾ ਅਤੇ ਹਰ ਲੜਾਈ ਲੜੀ ਜਾਵੇਗੀ। ਇਸ ਮੌਕੇ ਸਾਹਿਬ ਸਿੰਘ ਬਡਾਲੀ, ਮੇਜਰ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਰਣਧੀਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ ਅਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।