ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ 
Published : May 14, 2019, 7:59 pm IST
Updated : May 14, 2019, 7:59 pm IST
SHARE ARTICLE
Shiromani Akali Dal (Taksali)
Shiromani Akali Dal (Taksali)

ਆਨੰਦਪੁਰ ਸਾਹਿਬ ਦੇ ਮਤੇ ਅਤੇ ਅਧਾਰਤ ਸੂਬੇ ਖ਼ੁਦ ਮੁਖਤਿਆਰ ਹੋਣ 

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰ ਸੰਮੇਲਨ 'ਚ ਪਾਰਟੀ ਦਾ ਚੋਣ ਮੈਨੀਫ਼ੈਸਟੋ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਹ ਸਮੁਚੇ ਸਿੱਖ ਪੰਥ ਦੀਆਂ ਧਾਰਮਕ, ਸਮਾਜਕ, ਰਾਜਨੀਤਿਕ, ਆਰਥਕ ਤੇ ਸਭਿਆਚਾਰ ਰੀਝਾਂ ਦਾ ਪ੍ਰਤੀਕ ਹੋਵੇਗਾ।ਬ੍ਰਹਮਪੁਰਾ ਨੇ ਆਨੰਦਪੁਰ ਦੇ ਮਤੇ ਦੀ ਵਕਾਲਤ ਕਰਦਿਆਂ ਕਿਹਾ ਕਿ  ਸੂਬਿਆਂ ਨੂੰ ਖ਼ੁਦ ਮੁਖਤਿਆਰ ਕੀਤਾ ਜਾਵੇਗਾ। ਪ੍ਰਾਤਾਂ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ  ਹੋਵੇਗਾ। ਚੰਡੀਗੜ੍ਹ ਦੇ ਪੰਜਾਬੀ ਬੋਲਦੇ ਇਲਾਕਿਆਂ ਲਈ ਘੋਲ ਕੀਤਾ ਜਾਵੇਗਾ। ਕੇਂਦਰ 'ਚੋ ਪੰਜਾਬ ਦੇ ਹੈੱਡ ਵਰਕਸ ਦਾ ਕੰਟਰੋਲ ਵਾਪਸ ਲਿਆ ਜਾਵੇਗਾ। 

Shiromani Akali Dal (Taksal) Shiromani Akali Dal (Taksali)

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਮੁੱਖ ਮੰਤਵ ਗੁਰਮਤਿ ਦੇ ਆਸ਼ੇ ਮੁਤਾਬਿਕ ਅਨਪੜ੍ਹਤਾ, ਛੂਤ-ਛਾਤ ਤੇ ਜਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ ਹੈ। ਸਰਬੱਤ ਦੇ ਭਲੇ ਦੇ ਸੰਕਲਪ ਦੀ ਪੂਰਤੀ ਲਈ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਮਿਸ਼ਨ ਨੂੰ ਵੱਡੇ ਪੱਧਰ 'ਤੇ ਪ੍ਰਚਾਰ ਸਾਧਨਾ ਰਾਹੀਂ ਪ੍ਰਫੁਲਤ ਕਰਨਾ। ਸ੍ਰੀ ਆਨੰਦਪੁਰ ਸਾਹਿਬ ਦਾ ਮਤਾ (ਰਾਜਾਂ ਲਈ ਖੁਦਮੁਖਤਿਆਰੀ) ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੇ ਅਧਾਰਤ ਰਾਜਾਂ ਦੀਆਂ ਸ਼ਕਤੀਆਂ ਦੇ ਵਿਕੇਂਦਰੀਕਰਨ ਲਈ ਅਸਲੀ ਅਤੇ ਅਰਥਪੂਰਨ ਸੰਘੀ ਢਾਂਚਾ ਉਸਾਰਨ ਲਈ ਅਤੇ ਰਾਜਾਂ ਨੂੰ ਖੁਦਮੁਖਤਿਆਰੀ ਦਿਵਾਉਣ ਲਈ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰੇਗਾ।

Shiromani Akali Dal (Taksali)Shiromani Akali Dal (Taksali)

ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਕੰਮ ਕਰੇਗਾ। ਕੇਂਦਰ ਪਾਸੋਂ ਪੰਜਾਬ ਦੇ ਹੈਡਵਰਕਸ ਦਾ ਕੰਟਰੋਲ ਵਾਪਿਸ ਪੰਜਾਬ ਦੇ ਹਵਾਲੇ ਕਰਨ ਲਈ ਯਤਨ ਕਰੇਗਾ। ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਪੂਰਾ ਹੱਕ ਬਣਦਾ ਹੈ ਪ੍ਰੰਤੂ ਪੰਜਾਬ ਦੇ ਪਾਣੀਆਂ ਸਬੰਧੀ ਕੇਂਦਰ ਵਲੋਂ ਬੇ-ਲੋੜੀ, ਦਖ਼ਲਅੰਦਾਜ਼ੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਨੂੰ ਠਲ੍ਹ ਪਾਉਣ ਲਈ ਅਤੇ ਪੰਜਾਬ ਦੇ ਪਾਣੀਆਂ 'ਤੇ ਅਪਣਾ ਹੱਕ ਜਿਤਾਉਣ ਲਈ ਪੰਜਾਬ ਦੀ ਹਰੇਕ ਧਿਰ ਨੂੰ ਨਾਲ ਲੈ ਕੇ ਜਮਹੂਰੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰੇਗਾ।   

Ranjit Singh BrahmpuraRanjit Singh Brahmpura

ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਇਨ-ਬਿਨ ਲਾਗੂ ਕਰਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ। ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਅਤੇ ਉਨ੍ਹਾਂ ਦੀ ਸਿਹਤ ਅਤੇ ਫ਼ਸਲੀ ਬੀਮਾਂ ਕਰਨ ਸਬੰਧੀ ਵਿਸ਼ੇਸ਼ ਉਪਰਾਲੇ ਕਰਾਂਗੇ। ਖੇਤੀਬਾੜੀ ਸੰਦਾਂ, ਮਸ਼ੀਨਰੀ, ਖਾਦਾ ਆਦਿ ਤੇ ਸਬ-ਸਿਡੀ ਦੇਣ ਲਈ ਅਤੇ ਕਿਸਾਨਾਂ ਨੂੰ ਸਸਤੇ ਭਾਅ ਤੇ ਵਧੀਆ ਕਿਸਮ ਦੇ ਬੀਜ ਮੁਹਇਆ ਕਰਨ ਦੇ ਯਤਨ ਕਰਾਂਗੇ।ਮੁਫਤ ਟਿਊਬਵੈਲ ਬਿਜਲੀ ਅਤੇ ਮੁਫਤ ਨਹਿਰੀ ਪਾਣੀ ਦਿੱਤਾ ਜਾਂਵੇਗਾ। ਵੱਖ-ਵੱਖ ਖੇਤੀ ਉਪਜਾਂ ਲਈ ਸਰਕਾਰੀ ਡੇਅਰੀ ਮਾਡਲ ਦੀ ਤਰਜ ਤੇ ਸਹਿਕਾਰੀ ਮੰਡੀਕਰਨ ਨੂੰ ਵਧਾਉਣਾ ਤਾਂ ਕਿ ਕਿਸਾਨਾਂ ਦਾ ਖੇਤੀ ਉਪਜਾਂ ਦੇ ਵਪਾਰ ਵਿਚ ਹਿਸਾ ਬਣ ਸਕੇ।

Shiromani Akali Dal (Taksali)Shiromani Akali Dal (Taksali)

ਜੈਵਕ ਅਤੇ ਕੁਦਰਤੀ ਖੇਤੀ ਨੂੰ ਵਧਾਉਣ ਦੇ ਯਤਨ ਕਰਾਂਗੇ। ਬੇਰੁਜ਼ਗਾਰੀ ਦੂਰ ਕਰਨ ਲਈ ਤੇ ਸਨਅਤਾਂ ਲਈ ਉਧਮ ਹੋਵੇਗਾ। ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਯਤਨਸ਼ੀਲ ਰਹਾਂਗੇ। ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਵਿਦਿਆ ਦਾ ਮਿਆਰ ਉਚਾ ਚੁਕਿਆ ਜਾਵੇਗਾ। ਨਸ਼ਿਆਂ ਨੂੰ ਮੂਲੋਂ ਖ਼ਤਮ ਕੀਤਾ ਜਾਵੇਗਾ। ਸਿਹਤ ਸੇਵਾਵਾਂ ਚੰਗੀਆਂ ਕੀਤੀਆਂ ਜਾਣਗੀਆਂ। ਗ਼ਰੀਬ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ। ਮੁਲਾਜ਼ਮਾਂ ਦੀ ਭਲਾਈ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਸਤੇ ਸਖ਼ਤਾਈ ਕੀਤੀ ਜਾਵੇਗੀ। 

Ranjit Singh BrahmpuraRanjit Singh Brahmpura

ਜ਼ਮੀਨ ਹੇਠਲੇ ਪਾਣੀ ਦੀ ਥੱਲੇ ਜਾ ਰਹੀ  ਪੱਧਰ ਨੂੰ ਰੋਕਣ ਲਈ ਯਤਨ। ਸਮਾਜ ਵਿਚਲੇ ਨਿਘਾਰ ਨੂੰ ਠੀਕ ਕੀਤਾ ਜਾਵੇਗਾ। ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਐਨ.ਆਰ.ਆਈਜ਼ ਦਾ ਖਾਸ ਧਿਆਨ ਰਖਿਆ ਜਾਵੇਗਾ। ਇਸ ਤੋਂ ਇਲਾਵਾ ਯੂਥ ਭਲਾਈ ਅਤੇ ਖੇਡਾਂ, ਫ਼ੌਜੀਆਂ ਲਈ, ਪੈਰ ਮਿਲਟਰੀ ਫ਼ੋਰਸਜ਼ ਲਈ ਅਤੇ ਔਰਤਾਂ ਦੀ ਭਲਾਈ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਹਰ ਖੇਤਰ ਵਿਚ ਔਰਤਾਂ ਲਈ 50 ਪ੍ਰਤੀਸ਼ਤ ਕੋਟਾਂ ਮੁਹਇਆ ਕਰਾਉਣ ਲਈ ਸਿਰ ਤੋੜ ਯਤਨ ਕੀਤੇ ਜਾਣਗੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement