328 ਸਰੂਪਾਂ ਦੇ ਗੁੰਮ ਹੋਣ ਮਸਲੇ ਵਿਚ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਿਆ
Published : Aug 25, 2020, 7:55 am IST
Updated : Aug 25, 2020, 7:55 am IST
SHARE ARTICLE
FILE PHOTO
FILE PHOTO

ਮੀਟਿੰਗ ਬੇਸਿੱਟਾ ਰਹੀ, 'ਜਥੇਦਾਰ' ਫ਼ੈਸਲਾ ਲੈਣ 'ਚ ਨਾਕਾਮ, ਸਰੂਪਾਂ ਦਾ ਮਾਮਲਾ ਉਲਝਣ 'ਚ

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਜਾਗਤ-ਜੋਤ ਗੁਰੂ ਹਨ ਪਾਵਨ ਸਰੂਪਾਂ ਦੇ ਗੁੰਮ ਹੋਣ ਤੇ ਬਲੀ ਦਾ ਬਕਰਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਣਾਇਆ ਗਿਆ ਹੈ ਪਰ ਇਸ ਬਾਰੇ 'ਜਥੇਦਾਰ' ਨੇ ਸਪੱਸ਼ਟ ਨਹੀ ਕੀਤਾ ਕਿ ਕਿਸ ਸਿਆਸੀ ਦਬਾਅ ਹੇਠ 4 ਸਾਲ ਰੀਪੋਰਟ ਨੱਪੀ ਰਹੀ। ਇਸ ਬਾਰੇ ਉਸ ਸਮੇਂ ਦੇ ਪ੍ਰਧਾਨ, ਸਮੁੱਚੀ ਐਗਜੈਕਟਿਵ ਤੇ ਉੱਚ ਅਧਿਕਾਰੀਆਂ ਨੂੰ ਪਤਾ ਸੀ।

Giani Harpreet SinghGiani Harpreet Singh

ਅਕਾਲ ਤਖ਼ਤ ਸਾਹਿਬ ਵਿਖੇ ਹੋਈ 'ਜਥੇਦਾਰਾਂ' ਦੀ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ ਤੇ ਕਿਆਸਅਰਾਈਆਂ ਦੇ ਬਿਲਕੁਲ ਉਲਟ ਕਿਸੇ ਵੀ ਮੁੱਦੇ 'ਤੇ 'ਜਥੇਦਾਰ' ਕੋਈ ਵੀ ਫ਼ੈਸਲਾ ਲੈਣ ਵਿਚ ਨਾਕਾਮ ਹੀ ਨਹੀਂ ਰਹੇ ਸਗੋਂ 267 ਸਰੂਪਾਂ ਦਾ ਮਾਮਲਾ ਹੋਰ ਵੀ ਉਲਝਣ ਵਿਚ ਪਾਉਂਦਿਆਂ ਕਾਰਵਾਈ ਲਈ ਰੀਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜ ਦਿਤੀ ਗਈ ਹੈ।

Akal Takht sahibAkal Takht sahib

ਜਾਂਚ ਰੀਪੋਰਟ ਵਿਚ ਸੀ.ਈ.ਓ ਦਾ ਕੋਈ ਜ਼ਿਕਰ ਨਹੀਂ ਜਿਸ ਕੋਲ ਪ੍ਰੀ-ਆਡਿਟ ਤੇ ਇੰਟਰਨੈਲ  ਆਡਿਟ ਅਤੇ ਆਨਲਾਈਨ ਰੀਕਾਰਡ ਕਰਨ ਦੇ ਅਧਿਕਾਰ ਹਨ ਤੇ ਉਹ ਸੱਭ ਤੋਂ ਵੱਡਾ ਅਧਿਕਾਰੀ ਹੈ ਜੋ ਇਕ ਕਰੋੜ ਤਨਖ਼ਾਹ ਲੈ ਰਿਹਾ ਹੈ। 'ਜਥੇਦਾਰ' ਨੇ ਇਹ ਵਰਨਣ ਕੀਤਾ ਹੈ ਕਿ 2016 ਤੋਂ ਹੁਣ ਤਕ ਆਡਿਟ ਨਹੀਂ ਹੋਇਆ। ਇਹ ਸੀ.ਈ.ਓ. ਸੁਖਬੀਰ ਸਿੰਘ ਬਾਦਲ ਵਲੋਂ ਨਿਯੁਕਤ ਕੀਤਾ ਗਿਆ ਹੈ। 
 

Sukhbir Singh BadalSukhbir Singh Badal

ਸਿੱਖ ਕੌਮ  ਨੂੰ ਬੇਅਦਬੀਆਂ  ਸਬੰਧੀ  ਪੇਸ਼ ਹੋਈ ਰੀਪੋਰਟ ਅਤੇ ਜਥੇਦਾਰ ਵਲੋਂ ਕੀਤੀ ਕਾਰਵਾਈ ਸੰਤੁਸ਼ਟ ਨਹੀਂ ਕਰਵਾ ਸਕੀ। ਕੁੱਝ ਸਿੱਖ ਹਲਕਿਆਂ ਦਾ ਦਾਅਵਾ ਹੈ ਕਿ ਇਹ ਕੇਸ ਪੁਲਿਸ ਨੂੰ ਦਿਤਾ ਹੁੰਦਾ ਤਾਂ ਸ਼ਾਇਦ ਉਹ ਸਖ਼ਤੀ ਨਾਲ ਪੁਛਗਿਛ ਕਰ ਕੇ,ਅਸਲ ਜ਼ੁੰਮੇਵਾਰ ਬੇਨਕਾਬ ਕਰ ਦਿੰਦੀ। ਪੁਲਿਸ ਨੇ ਠੇਕੇਦਾਰ ਦੀ ਪੁੱਛਗਿੱਛ ਕਰ ਕੇ ਸੱਭ ਧਿਰਾਂ ਬੇਪਰਦ ਕਰ ਦੇਣੀਆਂ ਸਨ।

ਸਿੱਖ ਜਸਟਿਸ ਬੀਬੀ ਨਵਿਤਾ ਸਿੰਘ ਵਲੋਂ ਪੜਤਾਲ ਛਡਣੀ ਵੀ ਸ਼ੱਕ ਦੇ ਘੇਰੇ ਵਿਚ ਹੈ ਤੇ ਇਹ ਰੀਪੋਰਟ ਐਡਵੋਕੇਟ ਦੁਆਰਾ ਪੇਸ਼ ਕੀਤੀ ਗਈ ਹੈ।। ਇਕ ਹਜ਼ਾਰ ਸਫ਼ੇ ਦੀ ਰੀਪੋਰਟ ਮੀਡੀਆ ਨੂੰ ਦੇਣ ਦੀ ਥਾਂ ਸੰਖੇਪ ਪ੍ਰੈਸ ਬਿਆਨ ਹੀ ਦਿਤਾ ਹੈ। ਇਸ ਸਬੰਧੀ ਸੁਖਦੇਵ ਸਿੰਘ ਭੌਰ ਨੇ ਕਿਹਾ ਹੈ ਕਿ ਜਦੋਂ ਘਟਨਾ ਵਾਪਰੀ ਸੀ ਤਾਂ ਉਸ ਵੇਲੇ 'ਜਥੇਦਾਰ' ਕਿਥੇ ਗਏ ਸੀ। ਭੌਰ ਮੁਤਾਬਕ ਉਹ ਸਮੁੱਚੀ ਰੀਪੋਰਟ ਪੜ੍ਹ ਕੇ ਪ੍ਰਤੀਕਰਮ ਦੇਣਗੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮੁਤਾਬਕ ਭਲਮਾਣਸੀ ਨਾਲ ਨਹੀਂ ਸਖ਼ਤ ਕਾਰਵਾਈ ਕਰਨ ਤੇ ਹੀ ਸਚਾਈ ਸਾਹਮਣੇ ਆਉਣੀ ਹੈ।

ਸਾਰੀ ਜਾਂਚ ਰੀਪੋਰਟ ਸਾਹਮਣੇ ਆਉੇਣ ਤੇ ਹੀ ਖ਼ਾਮੀ ਦੀ ਪਤਾ ਲੱਗ ਸਕਦਾ ਹੈ।  ਉਸ ਸਮੇਂ ਦੇ ਮੁੱਖ ਸਕੱਤਰ ਗੁਰਚਰਨ ਸਿੰਘ ਨੇ ਦਸਿਆ ਕਿ ਘਟਨਾ ਵਾਪਰਨ ਤੋਂ ਬਾਅਦ ਉਨ੍ਹਾਂ ਅਹੁਦਾ ਸੰਭਾਲਿਆ ਸੀ ਤੇ ਇਸ ਕਾਂਡ ਦਾ ਪਤਾ ਲੱਗਣ ਉਪਰੰਤ ਮਰਹੂਮ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪਸ਼ਚਾਤਾਪ ਲਈ ਪਾਠ ਰਖਵਾਉਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਖਾਮੋਸ਼ ਰਹਿਣ ਲਈ ਕਿਹਾ ਸੀ। ਪਰ ਉਨ੍ਹਾਂ ਜਾਤੀ ਤੌਰ 'ਤੇ ਪਸ਼ਚਾਤਾਪ ਦੀ ਅਰਦਾਸ ਕੀਤੀ ਸੀ। 'ਜਥੇਦਾਰ' ਸਪੱਸ਼ਟੀਕਰਨ ਮੰਗਣਗੇ ਤੇ ਉਹ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਣਗੇ?

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement