ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਨੀਤਿਕ ਗਲਿਆਰਿਆਂ ਵਿਚ ਹੋ ਰਿਹਾ ਹੈ ਸਿਆਸੀ ਹੰਗਾਮਾ
Published : Aug 25, 2020, 2:50 pm IST
Updated : Aug 25, 2020, 3:56 pm IST
SHARE ARTICLE
Politics taking place in political corridor regarding punjab assembly session
Politics taking place in political corridor regarding punjab assembly session

ਖੈਰ ਅਸਲ ਵਜ੍ਹਾ ਕੁੱਝ ਵੀ ਹੋਵੇ, ਅਸਲ ਗੱਲ ਇਹ ਹੈ ਕਿ...

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਮਾਨਸੂਨ ਸੈਸ਼ਨ 28 ਅਗਸਤ ਨੂੰ ਦੋ ਬੈਠਕਾਂ ਵਿਚ ਹੋਵੇਗਾ। ਰਾਜ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਮਾਨਸੂਨ ਸੈਸ਼ਨ ਬੇਸ਼ੱਕ ਸਭ ਤੋਂ ਛੋਟਾ ਹੋਵੇਗਾ ਪਰ ਇਸ ਮੁੱਦੇ ਤੇ ਰਾਜਨੀਤਿਕ ਗਲਿਆਰਿਆਂ ਵਿਚ ਹੋ ਰਿਹਾ ਸਿਆਸੀ ਹੰਗਾਮਾ ਬਹੁਤ ਵੱਡਾ ਹੈ। ਅਚਾਨਕ ਹਮਲਾਵਰ ਹੋਏ ਮੁੱਖ ਵਿਰੋਧੀ ਦਲ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ ਤੰਜ ਕਸਦੇ ਹੋਏ ਕਹਿ ਰਹੇ ਹਨ ਕਿ ਵਿਧਾਨ ਸਭਾ ਵਿਚ ਵਿਰੋਧੀਆਂ ਦੇ ਸਵਾਲਾਂ ਜੇ ਜਵਾਬ ਦੇਣ ਤੋਂ ਸਰਕਾਰ ਘਬਰਾ ਰਹੀ ਹੈ।

captain Amarinder Singh Captain Amarinder Singh

ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿਚ ਚਰਚਾ ਲਈ ਸਰਕਾਰ ਦੇ ਅਸਫ਼ਲਤਾ ਨਾਲ ਜੁੜੇ ਮਸਲੇ ਜ਼ਿਆਦਾ ਹਨ ਅਤੇ ਸੈਸ਼ਨ ਦੀ ਮਿਆਦ ਬੇਹੱਦ ਘਟ। ਉੱਥੇ ਹੀ ਸਰਕਾਰ ਦੀ ਦਲੀਲ ਹੈ ਕਿ ਇਸ ਸਮੇਂ ਕੋਰੋਨਾ ਮਹਾਂਮਾਰੀ ਤੋਂ ਹਟ ਕੇ ਕੋਈ ਹੋਰ ਮੁੱਦਾ ਹੈ ਹੀ ਨਹੀਂ, ਜਿਸ ਤੇ ਚਰਚਾ ਕੀਤੀ ਜਾ ਸਕੇ। ਸੈਸ਼ਨ ਬੁਲਾਉਣ ਦਾ ਇਕਮਾਤਰ ਮਕਸਦ ਸੰਵਿਧਾਨਿਕ ਜ਼ਰੂਰਤਾਂ ਪੂਰੀਆਂ ਕਰਨਾ ਹੈ।

Sukhbir Badal  And Parkash Badal Sukhbir Badal And Parkash Badal

ਖੈਰ ਅਸਲ ਵਜ੍ਹਾ ਕੁੱਝ ਵੀ ਹੋਵੇ, ਅਸਲ ਗੱਲ ਇਹ ਹੈ ਕਿ ਸੈਸ਼ਨ ਦੀ ਮਿਆਦ ਘਟਾਉਣ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਦਲਾਂ ਦੇ ਵਿਚ ਸ਼ੁਰੂ ਹੋਈ ਇਸ ਸਿਆਸੀ ਜੰਗ ਨੇ ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਸੂਬੇ ਦੇ ਉਹਨਾਂ ਦੋਵੇਂ ਮਸਲਿਆਂ ਨੂੰ ਪਿੱਛੇ ਧਕੇਲ ਦਿੱਤਾ ਹੈ ਜਿਹਨਾਂ ਨੂੰ ਲੈ ਕੇ ਹਰ ਪੰਜਾਬੀ ਚਿੰਤਿਤ ਹਨ।

AAPAAP

ਇਸ ਸਮੇਂ ਜਿੱਥੇ ਇਕ ਪਾਸੇ ਰਾਜ ਵਿਚ ਕੋਰੋਨਾ ਵਾਇਰਸ ਅਜਿਹੇ ਨਾਜ਼ੁਕ ਦੌਰ ਵਿਚ ਹੈ ਕਿ ਰਾਜ ਦੇ ਚਾਰ ਵੱਡੇ ਨਗਰਾਂ ਵਿਚ ਮ੍ਰਿਤਕ ਦਰ ਰਾਸ਼ਟਰੀ ਔਸਤ ਤੋਂ ਵਧ ਹੋ ਗਈ ਹੈ ਉੱਥੇ ਹੀ ਸੂਬੇ ਦੇ ਨੌਜਵਾਨਾਂ ਦਾ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਬਹਿਕਾਵੇ ਵਿਚ ਆ ਕੇ ਵੱਖਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਰ ਇਹ ਇਹਨਾਂ ਦੋਵੇਂ ਸੰਵੇਦਨਸ਼ੀਲ ਵਿਸ਼ਿਆਂ ਤੇ ਵੀ ਰਾਜਨੀਤਿਕ ਤੜਕਾ ਉਸੇ ਤਰ੍ਹਾਂ ਜਾਰੀ ਹੈ ਜਿਸ ਤਰ੍ਹਾਂ ਸ਼ਰਾਬ ਤਸਕਰੀ ਵਰਗੇ ਹੋਰ ਮਸਲਿਆਂ ਤੇ ਕਈ ਸਾਲਾਂ ਤੋਂ ਹੁੰਦਾ ਆਇਆ ਹੈ।

Capt Amarinder Singh Capt Amarinder Singh

ਕੋਰੋਨਾ ਵਾਇਰਸ ਦੀ ਵਧਦੀ ਰਫ਼ਤਾਰ ਤੇ ਪ੍ਰਦੇਸ਼ ਸਰਕਾਰ ਦੀ ਸੰਜੀਦਗੀ ਦਾ ਸਬੂਤ ਦਿੰਦੇ ਹੋਏ ਮੁੱਖ ਮੰਤਰੀ ਬਸ ਬਹੁਤ ਹੋਇਆ ਕਹਿੰਦੇ ਹੋਏ ਫੇਸਬੁੱਕ ਤੇ ਲਾਈਵ ਹੋ ਕੇ ਕਰਫਿਊ, ਵੀਕੈਂਡ ਲਾਕਡਾਊਨ ਅਤੇ ਮਾਸਕ ਪਹਿਨਣਾ ਦਾ ਐਲਾਨ ਕਰ ਰਹੇ ਹਨ ਪਰ ਉਸ ਦਾ ਅਸਰ ਜ਼ਮੀਨੀ ਪੱਧਰ ਤੇ ਘਟ ਤੇ ਫੇਸਬੁੱਕ ਤੇ ਜ਼ਿਆਦਾ ਹੁੰਦਾ ਦਿਖ ਰਿਹਾ ਹੈ।

CongressCongress

ਮੁੱਖ ਮੰਤਰੀ ਦੇ ਅਜਿਹੇ ਐਲਾਨ ਜ਼ਮੀਨੀ ਪੱਧਰ ਤੇ ਅਸਰ ਦੀ ਹਾਲ ਹੀ ਵਿਚ ਇਕ ਤਸਵੀਰ ਪੇਸ਼ ਕੀਤੀ ਹੈ ਮੁੱਖ ਮੰਤਰੀ ਦੀ ਮੈਡੀਕਲ ਸਲਾਹਕਾਰ ਟੀਮ ਦੇ ਮੈਂਬਰ ਅਤੇ ਪ੍ਰਦੇਸ਼ ਦੇ ਮੈਡੀਕਲ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਰਾਜ ਬਹਾਦੁਰ ਨੇ ਜਿਹਨਾਂ ਨੇ ਬਿਨਾਂ ਮਾਸਕ ਪਹਿਨੇ 15 ਅਗਸਤ ਸਮੇਤ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਇਸ ਤੋਂ ਤਿੰਨ ਦਿਨ ਬਾਅਦ ਇਸ ਦੇ ਨਾਲ ਹੀ ਹੋਰ ਕਈ ਅਧਿਕਾਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ।

ਕੋਰੋਨਾ ਨੂੰ ਲੈ ਕੇ ਵਿਰੋਧੀ ਦਲਾਂ ਦਾ ਰਵੱਈਆ ਵੀ ਕੁੱਝ ਅਜਿਹਾ ਹੀ ਹੈ। ਮਾਨਸੂਨ ਸੈਸ਼ਨ ਦੀ ਘੋਸ਼ਣਾ ਦੇ ਨਾਲ, ਇਹ ਉਮੀਦ ਕੀਤੀ ਗਈ ਸੀ ਕਿ ਜ਼ਹਿਰੀਲੀ ਸ਼ਰਾਬ, ਗੈਰ ਕਾਨੂੰਨੀ ਮਾਈਨਿੰਗ, ਭ੍ਰਿਸ਼ਟਾਚਾਰ ਅਤੇ ਹੋਰਨਾਂ ਮੁੱਦਿਆਂ 'ਤੇ ਘੱਟੋ ਘੱਟ ਦੋਵੇਂ ਵਿਰੋਧੀ ਪਾਰਟੀਆਂ ਸਦਨ ਵਿੱਚ ਵਿਚਾਰ ਵਟਾਂਦਰੇ ਦੁਆਰਾ ਇੱਕ ਸਰਬਸੰਮਤੀ ਨਾਲ ਹੱਲ ਕੱਢਣਗੀਆਂ। ਪਰ ਜਿਸ ਢੰਗ ਨਾਲ ਵਿਰੋਧੀ ਧਿਰ ਦੇ ਵਿਧਾਇਕ ਸੜਕਾਂ 'ਤੇ ਉਤਰ ਕੇ ਅਤੇ ਸੈਸ਼ਨ 'ਤੇ ਸਵਾਲ ਖੜ੍ਹੇ ਕਰਕੇ ਆਪਣੀ ਰਾਜਨੀਤੀ ਨੂੰ ਚਮਕਾਉਣ ਵਿਚ ਰੁੱਝੇ ਹੋਏ ਹਨ, ਉਨ੍ਹਾਂ ਤੋਂ ਕਿਸੇ ਸਾਰਥਕ ਗੱਲਬਾਤ ਦੀ ਉਮੀਦ ਕਰਨਾ ਬੇਕਾਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement