
ਕੰਮ ਤੋਂ ਘਰ ਪਰਤ ਰਹੀ ਸੀ ਨੀਰੂ
ਜਲੰਧਰ: ਇਥੇ ਬਸਤੀ ਸ਼ੇਖ ਵਿਚ ਖੁੱਲ੍ਹੇ ਗਟਰ ਕਾਰਨ ਸੜਕ ’ਚ ਖੜ੍ਹੇ ਪਾਣੀ ਵਿਚ ਪੈਰ ਫਿਸਲਣ ਕਾਰਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਨੀਰੂ ਨਿਵਾਸੀ ਕਾਲਾ ਸੰਘਿਆ ਰੋਡ ਗ੍ਰੀਨ ਐਵੇਨਿਊ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਨੀਰੂ ਇਕ ਨਿਜੀ ਫੈਕਟਰੀ ਵਿਚ ਕੰਮ ਕਰਦੀ ਸੀ ਅਤੇ ਬੀਤੀ ਰਾਤ 8 ਵਜੇ ਕੰਮ ਤੋਂ ਅਪਣੇ ਘਰ ਜਾ ਰਹੀ ਸੀ। ਰਾਤ ਨੂੰ ਸੀਵਰੇਜ ਦੇ ਪਾਣੀ ਵਿਚ ਫਿਸਲਣ ਕਾਰਨ ਉਸ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਨੀਰੂ ਅਪਣੇ ਪਿਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਈ।
ਇਹ ਵੀ ਪੜ੍ਹੋ: ਸਾਬਕਾ WWE ਚੈਂਪੀਅਨ ਬ੍ਰੇ ਵਿਆਟ ਦਾ ਦੇਹਾਂਤ: 36 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
ਇਸ ਘਟਨਾ ਮਗਰੋਂ ਸਥਾਨਕ ਲੋਕਾਂ ਵਿਚ ਕਾਫੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਸਿਆ ਕਿ ਹਾਦਸੇ ਦੇ ਡਰੋਂ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਉਨ੍ਹਾਂ ਦਸਿਆ ਪ੍ਰਸ਼ਾਸਨ ਵਲੋਂ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਮੁਹੱਲਾ ਨਿਵਾਸੀਆਂ ਨੇ ਦਸਿਆ ਕਿ ਇਹ ਇਲਾਕਾ ਜਲੰਧਰ ਪੱਛਮੀ ਹਲਕੇ ਅਧੀਨ ਆਉਂਦਾ ਹੈ।