ਸਾਬਕਾ WWE ਚੈਂਪੀਅਨ ਬ੍ਰੇ ਵਿਆਟ ਦਾ ਦੇਹਾਂਤ: 36 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
Published : Aug 25, 2023, 12:22 pm IST
Updated : Aug 25, 2023, 12:22 pm IST
SHARE ARTICLE
Bray Wyatt
Bray Wyatt

ਡਬਲਯੂ.ਡਬਲਯੂ.ਈ. ਦੇ ਅਧਿਕਾਰੀ ਪਾਲ "ਟ੍ਰਿਪਲ ਐਚ" ਲੇਵੇਸਕ ਨੇ ਸੋਸ਼ਲ ਮੀਡੀਆ 'ਤੇ ਵਿਆਟ ਦੀ ਮੌਤ ਦੀ ਜਾਣਕਾਰੀ ਦਿਤੀ।

 

ਨਵੀਂ ਦਿੱਲੀ: ਵਰਲਡ ਰੇਸਲਿੰਗ ਇੰਟਰਟੇਨਮੈਂਟ (ਡਬਲਯੂ.ਡਬਲਯੂ.ਈ.) ਸਟਾਰ ਬ੍ਰੇ ਵਿਆਟ ਦਾ 36 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਨੂੰ ਆਖ਼ਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਡਬਲਯੂ.ਡਬਲਯੂ.ਈ. ਦੇ ਅਧਿਕਾਰੀ ਪਾਲ "ਟ੍ਰਿਪਲ ਐਚ" ਲੇਵੇਸਕ ਨੇ ਸੋਸ਼ਲ ਮੀਡੀਆ 'ਤੇ ਵਿਆਟ ਦੀ ਮੌਤ ਦੀ ਜਾਣਕਾਰੀ ਦਿਤੀ।  

ਇਹ ਵੀ ਪੜ੍ਹੋ: ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 12 ਪੈਸੇ ਡਿੱਗ ਕੇ 82.68 ਪ੍ਰਤੀ ਡਾਲਰ 'ਤੇ ਪਹੁੰਚਿਆ

ਪੌਲ ਲੇਵੇਸਕ ਨੇ ਐਕਸ (ਪਹਿਲਾਂ ਟਵਿਟਰ) 'ਤੇ ਪੋਸਟ ਕੀਤਾ, "ਹੁਣੇ ਹੀ ਡਬਲਯੂ.ਡਬਲਯੂ.ਈ. ਹਾਲ ਆਫ ਫੇਮਰ ਮਾਈਕ ਰੋਟੁੰਡਾ ਤੋਂ ਇਕ ਫੋਨ ਆਇਆ, ਜਿਨ੍ਹਾਂ ਨੇ ਸਾਨੂੰ ਦੁਖਦਾਈ ਖ਼ਬਰ ਬਾਰੇ ਦਸਿਆ ਕਿ ਸਾਡੇ ਡਬਲਯੂ.ਡਬਲਯੂ.ਈ. ਪ੍ਰਵਾਰ ਦੇ ਇਕ ਮੈਂਬਰ, ਵਿੰਡਹੈਮ ਰੋਟੁੰਡਾ, ਜਿਸ ਨੂੰ ਬ੍ਰੇ ਵੀ ਕਿਹਾ ਜਾਂਦਾ ਹੈ, ਦਾ ਦੇਹਾਂਤ ਹੋ ਗਿਆ ਹੈ। ਸਾਡੀ ਹਮਰਦਰਦੀ ਉਨ੍ਹਾਂ ਦੇ ਪ੍ਰਵਾਰ ਨਾਲ ਹੈ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।"

ਇਹ ਵੀ ਪੜ੍ਹੋ: ਵਿਦੇਸ਼ ਜਾਣ ਦਾ ਰੁਝਾਨ: ਹੁਣ ਧੀਆਂ ਦੀ ਵਿਦੇਸ਼ੀ ਪੜ੍ਹਾਈ ਦਾ ਖਰਚਾ ਚੁੱਕਣ ਵਾਲੇ ਰਿਸ਼ਤੇ ਲੱਭ ਰਹੇ ਮਾਪੇ

ਮੀਡੀਆ ਰੀਪੋਰਟਾਂ  ਅਨੁਸਾਰ, ਬ੍ਰੇ ਵਿਆਟ ਦਾ ਅਸਲੀ ਨਾਮ ਵਿੰਡਹੈਮ ਰੋਟੁੰਡਾ ਹੈ। ਉਹ 2009 ਤੋਂ WWE ਨਾਲ ਜੁੜੇ ਸਨ ਹਾਲਾਂਕਿ ਉਹ 2021 ਅਤੇ 2022 ਵਿਚ ਡਬਲਯੂ.ਡਬਲਯੂ.ਈ. ਦੇ ਨਾਲ ਨਹੀਂ ਸਨ। ਉਸ ਨੂੰ ਇਕ ਸਾਲ ਲਈ ਆਰਾਮ ਦਿਤਾ ਗਿਆ ਸੀ ਅਤੇ ਇਸ ਫ਼ੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਰੋਟੁੰਡਾ ਪਿਛਲੇ ਸਤੰਬਰ ਵਿਚ ਡਬਲਯੂ.ਡਬਲਯੂ.ਈ. ਵਿਚ ਬਹੁਤ ਧੂਮਧਾਮ ਨਾਲ ਵਾਪਸ ਪਰਤੇ ਸਨ। ਬ੍ਰੇ ਵਿਆਟ ਡਬਲਯੂ.ਡਬਲਯੂ.ਈ. ਵਿਚ ਤਿੰਨ ਵਾਰ ਵਿਸ਼ਵ ਚੈਂਪੀਅਨ ਰਹਿ ਚੁਕੇ ਹਨ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement