
Fazilka News: ਸਤਲੁਜ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਸੀ ਖੇਪ
The fourth accused who ordered heroin worth 150 crores in Fazilka was also arrested News: ਫਾਜ਼ਿਲਕਾ 'ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਿਸ ਨੇ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ 36 ਕਿਲੋ ਹੈਰੋਇਨ ਲਿਆਉਣ ਦੇ ਦੋਸ਼ ਚੌਥੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਮੈਡੀਕਲ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਸੀ ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Firozpur News: ਫ਼ਿਰੋਜ਼ਪੁਰ 'ਚ ਭਰਾ ਨੇ ਭੈਣ ਨਾਲ ਕੀਤਾ ਬਲਾਤਕਾਰ, ਮਤਰੇਈ ਮਾਂ ਨੇ ਵੀ ਦਿਤਾ ਸਾਥ
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ 5 ਅਗਸਤ 2023 ਨੂੰ ਫਿਰੋਜ਼ਪੁਰ ਖੇਤਰ 'ਚ ਹੜ੍ਹਾਂ ਦੇ ਦਿਨਾਂ ਦੌਰਾਨ 36 ਕਿਲੋ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਜਿਸ 'ਤੇ ਪੁਲਿਸ ਨੇ ਕਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: Sonipat youth Murder News: ਯਾਰਾਂ ਨੇ ਕੀਤੀ ਯਾਰ ਮਾਰ, ਆਪਣੇ ਹੀ ਜਿਗਰੀ ਯਾਰ ਦਾ ਕੀਤਾ ਕਤਲ
ਇਸ ਮਾਮਲੇ ਵਿਚ ਪਹਿਲਾਂ ਤਿੰਨ ਮੁਲਜ਼ਮਾਂ ਗੱਗਾ ਗਿੱਲ, ਵੀਰ ਸਿੰਘ ਵੀਰੂ, ਕੁਲਵੰਤ ਸਿੰਘ ਕਾਂਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਵਿਚ ਪੁਲਿਸ ਨੇ ਹੁਣ ਚੌਥੇ ਆਰੋਪੀ ਨੂੰ ਫਿਰੋਜ਼ਪੁਰ ਦੇ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਸਿਕੰਦਰ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ: Sucha Soorma Movie : ਧਮਾਕੇਦਾਰ ਸਕ੍ਰੀਨ ਪ੍ਰੇਜ਼ੈਂਸ ਦੇ ਨਾਲ ਸੁੱਚਾ ਸੂਰਮਾ ਦਾ ਨਵਾਂ ਪੋਸਟਰ ਜਾਰੀ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਸ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।