ਛਪਾਰ ਮੇਲਾ ਦੂਜੇ ਦਿਨ ਵੀ ਮੀਂਹ ਦੀ ਭੇਂਟ ਚੜ੍ਹਿਆ
Published : Sep 25, 2018, 8:19 am IST
Updated : Sep 25, 2018, 8:19 am IST
SHARE ARTICLE
Chhapar Mela
Chhapar Mela

ਕਾਂਗਰਸੀ ਤੇ ਅਕਾਲੀ ਆਗੂ ਮੈਰਿਜ ਪੈਲੇਸਾਂ 'ਚ ਗਰਜੇ............

ਅਹਿਮਦਗੜ : ਛਪਾਰ  ਮੇਲਾ ਅੱਜ ਦੂਜੇ ਦਿਨ ਵੀ ਮੀਂਹ ਦੀ ਭੇਂਟ ਚੜ੍ਹ ਗਿਆ। ਜਿੱਥੇ  ਆਮ ਆਦਮੀ ਪਾਰਟੀ, ਖੱਬੇ ਪੱਖੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪੋ ਆਪਣੀਆਂ ਕਾਨਫਰੰਸਾਂ ਰੱਦ ਕਰ ਦਿੱਤੀਆਂ ਗਈਆਂ ਸਨ ਉਥੇ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪੋ ਆਪਣੀਆਂ ਕਾਨਫਰੰਸਾਂ ਵੱਖ ਵੱਖ ਮੈਰਿਜ ਪੈਲਸਾਂ ਵਿੱਚ ਕੀਤੀਆਂ ਗਈਆਂ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਮੇਲਾ ਛਪਾਰ ਵਿਖੇ ਕਾਨਫਰੰਸ ਵਾਲੀਆਂ ਥਾਵਾਂ ''ਤੇ ਲਗਾਏ ਗਏ

ਪੰਡਾਲਾਂ ਵਿੱਚ ਪੂਰੀ ਤਰਾਂ ਪਾਣੀ ਭਰ ਜਾਣ ਕਾਰਨ ਇਹ ਕਾਨਫਰੰਸਾਂ ਪ੍ਰਭਾਵਿਤ ਹੋਈਆਂ, ਉਥੇ ਮੇਲਾ ਦੇਖਣ ਵਾਲੇ ਮੇਲੀਆਂ ਦਾ ਮਜ਼ਾ ਵੀ ਕਿਰਕਰਾ ਹੋ ਗਿਆ। ਸਵੇਰ ਤੋਂ ਹੀ ਪੈ ਰਹੀ ਬਾਰਿਸ਼ ਕਾਰਨ ਮੇਲੇ 'ਤੇ ਆਏ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਮੇਲੇ ਅੰਦਰ ਦੂਰੋਂ ਦੂਰੋਂ ਆ ਕੇ ਦੁਕਾਨਾਂ, ਮਨੋਰੰਜਨ ਦੇ ਸਾਧਨ ਝੂਲੇ ਤੇ ਸਰਕਸਾਂ ਆਦਿ ਦੁਕਾਨਦਾਰ ਪੂਰੇ ਘਾਟੇ ਵਿੱਚ ਰਹੇ ਜਿਸ ਕਾਰਨ ਉਨ੍ਹਾਂ ਦੇ ਕਿਰਾਏ ਵੀ ਪੂਰੇ ਨਹੀ ਹੋ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement