Advertisement

ਕੈਨੇਡਾ : ਟੋਰਾਂਟੋ ਫ਼ਿਲਮ ਉਤਸਵ 'ਚ ਲੱਗੇਗਾ ਭਾਰਤੀ ਫ਼ਿਲਮਾਂ ਦਾ ਮੇਲਾ

PTI
Published Sep 6, 2018, 10:10 am IST
Updated Sep 6, 2018, 10:10 am IST
ਕੈਨੇਡਾ 'ਚ ਬਹੁਤ ਉਤਸ਼ਾਹ ਨਾਲ ਇਸ ਸਾਲ ਵੀ ਟੋਰਾਂਟੋ ਕੌਮਾਂਤਰੀ ਫ਼ਿਲਮ ਉਤਸਵ (ਟਿਫ) ਮਨਾਇਆ ਜਾ ਰਿਹਾ ਹੈ...........
Toronto Film Festival
 Toronto Film Festival

ਟੋਰਾਂਟੋ  : ਕੈਨੇਡਾ 'ਚ ਬਹੁਤ ਉਤਸ਼ਾਹ ਨਾਲ ਇਸ ਸਾਲ ਵੀ ਟੋਰਾਂਟੋ ਕੌਮਾਂਤਰੀ ਫ਼ਿਲਮ ਉਤਸਵ (ਟਿਫ) ਮਨਾਇਆ ਜਾ ਰਿਹਾ ਹੈ। ਇਸ 43ਵੇਂ ਫ਼ਿਲਮ ਉਤਸਵ 'ਚ ਇਕ ਤਰ੍ਹਾਂ ਨਾਲ ਭਾਰਤੀ ਫਿਲਮਾਂ ਦਾ ਮੇਲਾ ਲੱਗੇਗਾ, ਕਿਉਂਕਿ ਇੱਥੇ ਕਈ ਭਾਰਤੀ ਫ਼ਿਲਮਾਂ ਦਿਖਾਈਆਂ ਜਾਣਗੀਆਂ। ਇਹ ਫ਼ਿਲਮ ਉਤਸਵ 6 ਤੋਂ 16 ਸਤੰਬਰ ਦਰਮਿਆਨ ਆਯੋਜਿਤ ਹੋਵੇਗਾ। ਇਸ ਤੋਂ ਇਲਾਵਾ ਫ਼ਿਲਮ ਉਤਸਵ 'ਚ ਭਾਰਤੀ ਉੁਪ ਮਹਾਦੀਪ 'ਚ ਦਿਖਾਈਆਂ ਗਈਆਂ 3 ਕੌਮਾਂਤਰੀ ਫ਼ਿਲਮਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇਗੀ,

ਜਿਨ੍ਹਾਂ 'ਚ ਬ੍ਰਿਟਿਸ਼ ਡਾਇਰੈਕਟਰ ਮਾਈਕਲ ਵਿੰਟਰਬੋਟਮ ਦੀ 'ਦਿ ਵੈਡਿੰਗ ਗੈਸਟ' ਫਰਾਂਸੀਸੀ ਫਿਲਮਕਾਰ ਮੀਆ ਹੇਨਸੇਨ-ਲਵ ਦੀ 'ਮਾਇਆ' ਅਤੇ ਆਸਟ੍ਰੇਲੀਆਈ ਫ਼ਿਲਮਕਾਰ ਐਂਥਨੀ ਮਰਾਸ ਦੀ ਪਹਿਲੀ ਫ਼ਿਲਮ 'ਹੋਟਲ ਮੁੰਬਈ' ਸ਼ਾਮਲ ਹਨ। ਗਿਆਰਾਂ ਦਿਨਾਂ ਦੇ ਇਸ ਫ਼ਿਲਮ ਉਤਸਵ 'ਚ ਤਕਰੀਬਨ 11 ਭਾਰਤੀ ਫ਼ਿਲਮਾਂ ਦਿਖਾਈਆਂ ਜਾਣਗੀਆਂ। 'ਦਿ ਵੈਡਿੰਗ ਗੈਸਟ' ਅਤੇ 'ਹੋਟਲ ਮੁੰਬਈ' ਦੋਵੇਂ ਹੀ ਫ਼ਿਲਮਾਂ 2008 ਦੇ ਮੁੰਬਈ ਅਤਿਵਾਦੀ ਹਮਲੇ 'ਤੇ ਕੇਂਦਰਿਤ ਹੈ। 'ਹੋਟਲ ਮੁੰਬਈ' ਵਿਚ ਭਾਰਤੀ ਮੂਲ ਦੇ ਮਸ਼ਹੂਰ ਹਾਲੀਵੁੱਡ ਅਭਿਨੇਤਾ ਦੇਵ ਪਟੇਲ ਹਨ। 

ਟੋਰਾਂਟੋ ਕੌਮਾਂਤਰੀ ਫ਼ਿਲਮ ਉਤਸਵ 'ਚ ਦਿਖਾਈਆਂ ਜਾਣ ਵਾਲੀਆਂ ਮੁੱਖ ਭਾਰਤੀ ਫ਼ਿਲਮਾਂ 'ਚ ਅਨੁਰਾਗ ਕਸ਼ਯਪ ਦੀ 'ਮਨਮਰਜ਼ੀਆਂ', ਨੰਦਿਤਾ ਦਾਸ ਦੀ 'ਮੰਟੋ', ਰੀਮਾ ਦਾਸ ਦੀ ਫ਼ਿਲਮ 'ਬੁਲਬੁਲ ਕੈਨ ਸਿੰਗ' ਅਤੇ ਰੀਤੂ ਸਰੀਨ ਅਤੇ ਤੇਜਿੰਗ ਸੋਨਮ ਦੀ 'ਦਿ ਸਵੀਟ ਰੈਕਵੀਮ' ਸ਼ਾਮਲ ਹਨ। ਇਸ ਦੇ ਨਾਲ ਹੀ ਮਸ਼ਹੂਰ ਡਾਕੂਮੈਂਟਰੀ ਫ਼ਿਲਮਕਾਰ ਆਨੰਦ ਪਟਵਰਧਨ ਦੀ ਫ਼ਿਲਮ 'ਵਿਵੇਕ' ਦੀ ਵੀ ਇੱਥੇ ਸਕ੍ਰੀਨਿੰਗ ਕੀਤੀ ਜਾਵੇਗੀ। 4 ਘੰਟੇ 20 ਮਿੰਟ (260) ਮਿੰਟ ਦੀ ਫ਼ਿਲਮ ਭਾਰਤ ਦੇ ਮੌਜੂਦਾ ਸਿਆਸੀ ਮਾਹੌਲ 'ਤੇ ਕੇਂਦਰਿਤ ਹੈ।  (ਪੀਟੀਆਈ)

Location: Canada, Ontario, Toronto
Advertisement

 

Advertisement