ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਦੀ ਸਲਾਨਾ ਬਰਸੀ ਨੂੰ ਸਮਰਪਤ ਸਾਲਾਨਾ ਜੋੜ ਮੇਲਾ 28 ਤੋਂ
Published : Jul 9, 2018, 2:22 pm IST
Updated : Jul 9, 2018, 2:22 pm IST
SHARE ARTICLE
Baba Barbil Singh Akali
Baba Barbil Singh Akali

ਸ਼੍ਰੋਮਣੀ ਸੇਵਾ ਰਤਨ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ...

ਬਠਿੰਡਾ  ਸ਼੍ਰੋਮਣੀ ਸੇਵਾ ਰਤਨ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਹਿੰਦੋਸਤਾਨ ਵਿਸ਼ਵ ਨੇ ਦਸਿਆ ਕਿ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜਥੇਦਾਰ 96 ਕਰੋੜੀ ਦੀ 76ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗਰਦਵਾਰਾ ਬੇਰ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਛਾਉਣੀ ਨਿਹੰਗ ਸਿੰਘਾਂ ਵਿਖੇ 28 ਜੁਲਾਈ ਤੋ ਸ਼ੁਰੂ ਹੋਣ ਜਾ ਰਿਹਾ ਹੈ।

ਧਾਰਮਕ ਸਮਾਗਮ ਦੌਰਾਨ ਸਾਲਾਨਾ ਜੋੜ ਮੇਲਾ ਨੂੰ ਸਮਰਪਤ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿਚ ਕਰਵਾਏ ਜਾਣਗੇ। ਜਿਨ੍ਹਾਂ ਦੇ ਭੋਗ 30 ਜੁਲਾਈ ਨੂੰ ਪੂਰਨ ਗੁਰ-ਮਰਿਆਦਾ ਅਨੁਸਾਰ ਪਾਏ ਜਾਣਗੇ। ਇਸ ਧਾਰਮਕ ਸਮਾਗਮ ਵਿਚ ਵੱਡੀ ਗਿਣਤੀ 'ਚ ਮਹਾਨ ਧਾਰਮਕ ਅਤੇ ਰਾਜਸੀ ਸ਼ਖ਼ਸੀਅਤਾਂ ਸੰਗਤਾਂ ਨਾਲ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਦੇ ਸਿੱਖ ਧਰਮ ਵਿਚ ਪਾਏ ਵੱਡਮੁੱਲੇ ਯੋਗਦਾਨ ਸਣੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆ ਕਰਨਗੀਆ।

ਉਨ੍ਹਾਂ ਦਸਿਆ ਕਿ ਸਮਾਗਮ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਸਣੇ ਤਖ਼ਤ ਸਾਹਿਬਾਨ ਦੇ ਜਥੇਦਾਰ, ਨਿਹੰਗ ਸਿੰਘ ਜੱਥੇਬੰਦੀਆਂ ਦੇ ਮੁਖੀ, ਸੰਤ ਮਹਾਂਪੁਰਸ਼, ਖਾਲਸਾ ਪੰਥ ਦੇ ਸਿਰਮੋਰ ਰਾਗੀ, ਢਾਡੀ ਜੱਥੇ ਜਿਥੇ ਸ਼ਿਰਕਤ ਕਰਨਗੇ, ਉਥੇ ਦਰਬਾਰ ਸਾਹਿਬ ਦਾ ਹਜੂਰੀ ਜੱਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰੇਗਾ। ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੰਘ ਨੀਲਾਂਬਰੀ ਨਿਸ਼ਾਨ ਸਾਹਿਬਾਨ ਦੀ ਤਾਬਿਆ ਹੇਠ ਮੁਹੱਲਾ ਕੱਢਣਗੇ।

ਜਿਸ 'ਚ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਪੁਰਾਤਣ ਰਿਵਾਇਤ ਅਨੁਸਾਰ ਪੂਰੇ ਜਾਹੋ-ਜਲਾਲ ਨਾਲ ਘੋੜ ਦੋੜ, ਘੋੜ ਸਵਾਰੀ ਅਤੇ ਗਤਕੇ ਦੇ ਜੋਹਰ ਵਿਖਾਉਣਗੇ, ਜਦਕਿ ਅੰਤ ਵਿਚ ਜੈਤੂ ਸਿੰਘਾਂ ਵਿਚਕਾਰ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਅਰਜੁਣ ਸਿੰਘ, ਬਾਬਾ ਹਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਵਿਚ ਸਿੰਘ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement