ਕੈਬਨਿਟ ਮੰਤਰੀ ਬਣਨ ਤੋਂ ਪਹਿਲਾਂ ਪਰਗਟ ਸਿੰਘ ਨੇ ਦੱਸਿਆ ਕਿਹੜੇ ਮਹਿਕਮੇ ਦਾ ਬਣਨਾ ਚਾਹੁੰਦੇ ਹਨ ਮੰਤਰੀ
Published : Sep 25, 2021, 7:56 pm IST
Updated : Sep 25, 2021, 8:01 pm IST
SHARE ARTICLE
Pargat Singh
Pargat Singh

ਕਿਹਾ, ਸਿਆਸਤਦਾਨ ਨੂੰ ਆਮ ਲੋਕਾਂ ਵਾਂਗ ਵਿਚਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਸਾਦਗੀ ਅਤੇ ਹਲੀਮੀ ਹੋਣੀ ਚਾਹੀਦੀ ਹੈ

 

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖਾਬ): ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਸੂਚੀ ਅੱਜ ਫਾਈਨਲ ਹੋ ਗਈ ਹੈ। ਨਵੇਂ ਮੰਤਰੀ ਮੰਡਲ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਵਿਚ ਪਰਗਟ ਸਿੰਘ (Pargat Singh) ਦਾ ਨਾਮ ਵੀ ਸ਼ਾਮਲ ਹੈ। ਕੈਬਨਿਟ ਮੰਤਰੀ (Cabinet Minister) ਬਣਨ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਕਿ, "ਮੈਂ ਇਹ ਨਹੀਂ ਸੋਚਦਾ ਕਿ ਮੈਨੂੰ ਤਰੱਕੀ ਮਿਲੀ ਹੈ, ਸਗੋਂ ਇਸ ਨਾਲ ਜ਼ਿੰਮੇਵਾਰੀ ਵਧੀ ਹੈ, ਜਿਸ ਨੂੰ ਅਸੀਂ ਨਿਭਾਉਣਾ ਹੈ।" ਉਨ੍ਹਾਂ ਨੂੰ ਜਦ ਪੁੱਛਿਆ ਗਿਆ ਕਿ ਉਹ ਕਿਸ ਵਿਭਾਗ ਦੇ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੀ ਕੋਈ ਮੰਗ ਨਹੀਂ, ਮੈਂ ਕਿਹਾ ਸੀ ਕਿ ਮੈਨੂੰ ਖੇਡ ਮਹਿਕਮਾ ਦੇ ਦਿਓ, ਪਰ ਬਾਕੀ ਉਨ੍ਹਾਂ ਦੀ ਮਰਜ਼ੀ ਹੈ।

ਹੋਰ ਪੜ੍ਹੋ: ਕੈਬਨਿਟ 'ਚ ਸ਼ਾਮਲ ਹੋਣ ਤੋਂ ਬਾਅਦ Raj Kumar Verka ਦਾ ਧਮਾਕੇਦਾਰ Interview

Pargat SinghPargat Singh

ਸਿਆਸਤ ਵਿਚ ਆਏ ਬਦਲਾਅ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ, “ਮੈਨੂੰ ਲੱਗਦਾ ਇਕ ਸਿਆਸਤਦਾਨ ਨੂੰ ਆਮ ਲੋਕਾਂ ਵਾਂਗ ਵਿਚਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਸਾਦਗੀ ਅਤੇ ਹਲੀਮੀ ਹੋਣੀ ਚਾਹੀਦੀ ਹੈ, ਜੋ ਕਿ ਸਾਡੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਿਚ ਹੈ। ਲੋਕ ਇਨ੍ਹਾਂ ਗੱਲਾਂ ਦੀ ਹੀ ਇਕ ਸਿਆਸਤਦਾਨ ਤੋਂ ਆਸ ਰੱਖਦੇ ਹਨ।"

ਹੋਰ ਪੜ੍ਹੋ: ਮੰਤਰੀ ਬਣਨ ਤੋਂ ਪਹਿਲਾਂ Raja Warring ਦੀ ਦੇਖੋ ਖੁਸ਼ੀ, ਕਿਹਾ ਬਦਲਾਅ ਦੀ ਹਮੇਸ਼ਾਂ ਹੀ ਲੋੜ ਹੁੰਦੀ ਹੈ

Pargat SinghPargat Singh

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵਿਰੋਧ ਕਰਨ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ, ਜਿਹੜਾ ਇਨਸਾਨ ਆਇਆ ਹੈ ਉਨ੍ਹਾਂ ਜਾਣਾ ਵੀ ਹੈ। ਜੇਕਰ ਅੱਜ ਕੋਈ ਸਿਖਰ ’ਤੇ ਹੈ ਤਾਂ ਉਹ ਹੇਠਾਂ ਵੀ ਆ ਸਕਦਾ ਹੈ। ਇਨ੍ਹਾਂ ਗੱਲਾਂ ਨੂੰ ਸਵੀਕਾਰ ਕੇ ਸਾਨੂੰ ਅੱਗੇ ਵੱਲ ਤੁਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੰਮ ਪਿਆਰਾ ਹੈ ਚਮ ਪਿਆਰਾ ਨਹੀਂ ਹੈ। ਲੋਕਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਣਾ ਹੈ, ਇਸ ਲਈ ਸਾਨੂੰ ਵੀ ਪਹਿਲੇ ਦਿਨ ਤੋਂ ਹੀ ਲੋਕਾਂ ਲਈ ਕੰਮ ਕਰਨ ਦੀ, ਸਿਆਣੇ ਫੈਸਲੇ ਲੈਣ ਦੀ ਜ਼ਰੂਰਤ ਹੈ।

ਹੋਰ ਪੜ੍ਹੋ: ਆਮ ਆਦਮੀ ਪਾਰਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ

Pargat SinghPargat Singh

ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਹੈ, ਸਾਨੂੰ ਸਭ ਨੂੰ ਰਲ ਕੇ ਪੰਜਾਬ ਨੂੰ ਬਹਿਤਰੀ ਵੱਲ ਲੈ ਕੇ ਜਾਣਾ ਚਾਹੀਦਾ ਹੈ। ਇਸ ਦੇ ਵਿਚ ਹੁਣ ਪ੍ਰਸ਼ਾਸਨ ਵਿਚ ਭ੍ਰਿਸ਼ਟ ਬੰਦਿਆਂ ਨੂੰ ਡਰ ਹੋਣਾ ਚਾਹੀਦਾ ਹੈ ਅਤੇ ਇਮਾਨਦਾਰਾਂ ਨੂੰ ਡਰਨ ਦੀ ਲੋੜ ਨਹੀਂ ਹੈ। ਇਸ ਲਈ ਪੰਜਾਬ ਨੂੰ ਅੱਗੇ ਲਿਜਾਣ ਲਈ ਸਾਨੂੰ ਅਤੇ ਸਭ ਲੋਕਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਜ਼ਿੰਮੇਵਾਰੀ ਸਭ ਦੀ ਸਾਂਝੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement