
'ਜੇ ਕੈਪਟਨ ਨੂੰ ਸੱਟ ਪਹੁੰਚੀ ਹੈ ਤਾਂ ਅਸੀਂ ਸਾਰੇ ਉਨ੍ਹਾਂ ਕੋਲ ਜਾ ਕੇ ਮਾਫ਼ੀ ਮੰਗਾਂਗੇ'
ਚੰਡੀਗੜ੍ਹ (ਅਮਨ) ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਸੂਚੀ ਫਾਈਨਲ ਹੋ ਗਈ ਹੈ। ਅਮਰਿੰਦਰ ਸਿੰਘ ਦੇ ਕਰੀਬੀ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 8 ਮੰਤਰੀ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਨਵੇਂ ਮੰਤਰੀ ਮੰਡਲ ਵਿੱਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ।
Raj Kumar Verka
ਕੈਬਨਿਟ ਮੰਤਰੀ ਬਣਨ ਤੋਂ ਬਾਅਦ Raj Kumar Verka ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਂ ਬਹੁਤ ਥੋੜ੍ਹਾ ਹੈ ਤੇ ਕੰਮ ਬਹੁਤ ਜ਼ਿਆਦਾ ਹਨ ਪਰ ਸਾਰੇ ਮਿਲ ਕੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਹਨ ਉਹਨਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ।
Raj Kumar Verka
ਹਾਈਕੋਰਟ ਦੀ ਨਿਗਰਾਨੀ ਹੇਠ ਬਹਿਬਲ ਕਲਾਂ, ਬਰਗਾੜੀ ਕਾਂਡ ਦੀ ਸਿੱਟ 15-20 ਦਿਨ ਵਿਚ ਆਪਣਾ ਕੰਮ ਪੂਰਾ ਕਰੇਗੀ। ਡਰੱਗ ਮਾਫੀਆਂ ਦੇ ਮਾਮਲੇ ਵਿਚ ਸੀਲ ਬੰਦ ਫਾਈਲ ਦੁਬਾਰਾ ਜਲਦੀ ਖੁੱਲ੍ਹ ਸਕਦੀ ਹੈ। ਸਾਡੀ ਸਰਕਾਰ ਕਿਸਾਨਾਂ ਦਾ ਸਾਥ ਦੇਵੇਗੀ। ਕੇਂਦਰ ਤੇ ਦਬਾਅ ਪਾ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਵਾਂਗੇ। Raj Kumar Verka ਨੇ ਕਿਹਾ ਕਿ ਅਸੀਂ ਹੁਣ ਅੱਠ ਘੰਟੇ ਦੀ ਨੀਂਦ ਨਹੀਂ ਲਵਾਂਗੇ। ਅਸੀਂ ਹੁਣ ਚਾਰ ਘੰਟੇ ਸੌ ਕੇ ਤੇ ਬਾਕੀ ਦੇ ਚਾਰ ਘੰਟੇ ਬਚਾ ਕੇ ਲੋਕਾਂ ਦੀ ਸੇਵਾ ਕਰਾਂਗੇ।
Raj Kumar Verka
ਉਹਨਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਰਲ ਕੇ ਕੰਮ ਕਰਾਂਗੇ ਤੇ ਲੋਕਾਂ ਦੇ ਭਲਾਈ ਦੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਕੈਪਟਨ ਸਾਡੀ ਪਾਰਟੀ ਦੇ ਸੀਨੀਅਰ ਆਗੂ ਨੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਅਸੀ ਕੈਬਨਿਟ ਵਿਚ ਮੀਟਿੰਗ ਕਰਕੇ ਕੈਪਟਨ ਕੋਲ ਜਾਵਾਂਗੇ ਜੇ ਉਹਨਾਂ ਨੂੰ ਕਿਸੇ ਗੱਲ ਨਾਲ ਸੱਟ ਲੱਗੀ ਹੈ ਤਾਂ ਅਸੀਂ ਸਾਰੇ ਉਹਨਾਂ ਤੋਂ ਮਾਫੀ ਮੰਗਾਂਗੇ।