ਸਿਵਲ ਸੇਵਾਵਾਂ ਪ੍ਰੀਖਿਆ 2020 ’ਚ ਟਾਪਰ
Published : Sep 25, 2021, 12:15 am IST
Updated : Sep 25, 2021, 12:15 am IST
SHARE ARTICLE
image
image

ਸਿਵਲ ਸੇਵਾਵਾਂ ਪ੍ਰੀਖਿਆ 2020 ’ਚ ਟਾਪਰ

ਨਵੀਂ ਦਿੱਲੀ, 24 ਸਤੰਬਰ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸ਼ੁਕਰਵਾਰ ਨੂੰ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ। ਬਿਹਾਰ ਦੇ ਸ਼ੁਭਮ ਕੁਮਾਰ ਨੇ ਵੱਕਾਰੀ ਸਿਵਲ ਸੇਵਾਵਾਂ ਪ੍ਰੀਖਿਆ, 2020 ਵਿਚ ਪਹਿਲਾ ਸਥਾਨ ਹਾਸਲ ਕੀਤਾ। ਸ਼ੁਭਮ ਨੇ ਆਈਆਈਟੀ ਬੰਬੇ ਤੋਂ ਸਿਵਲ ਇੰਜੀਨੀਅਰਿੰਗ ਵਿਚ ਬੀ.ਟੈਕ ਕੀਤੀ ਹੈ।  ਜਾਗਿ੍ਰਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੁਲ 761 ਉਮੀਦਵਾਰਾਂ ਨੇ ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਵਿਚੋਂ 545 ਪੁਰਸ਼ ਅਤੇ 216 ਔਰਤਾਂ ਹਨ।
ਯੂ.ਪੀ.ਐਸ.ਸੀ. ਨੇ ਜਨਵਰੀ 2021 ’ਚ ਹੋਈ ਲਿਖਤੀ ਮੁੱਖ ਪ੍ਰੀਖਿਆ ਅਤੇ ਅਗੱਸਤ ਤੇ ਸਤੰਬਰ 2021 ਦਰਮਿਆਨ ਹੋਈ ਪਰਸਨੈਲਿਟੀ ਪ੍ਰੀਖਿਆ ਦੇ ਅਧਾਰ ’ਤੇ ਫ਼ਾਈਨਲ ਨਤੀਜਾ ਜਾਰੀ ਕੀਤਾ ਹੈ। ਜਨਰਲ ਸ੍ਰੇਣੀ ਦੇ 263, ਆਰਥਕ ਤੌਰ ’ਤੇ ਪਛੜੀਆਂ ਸ੍ਰੇਣੀਆਂ ਦੇ 86, ਹੋਰ ਪਛੜੀਆਂ ਸ੍ਰੇਣੀਆਂ ਦੇ 229, ਅਨੁਸੂਚਿਤ ਜਾਤੀਆਂ ਦੇ 122, ਅਨੁਸੂਚਿਤ ਜਨਜਾਤੀਆਂ ਦੇ 61 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਤੋਂ ਬਾਅਦ ਕੁਲ 761 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 150 ਉਮੀਦਵਾਰਾਂ ਨੂੰ ਰਿਜ਼ਰਵ ਰਖਿਆ ਗਿਆ ਹੈ।
ਯੂਪੀਐਸਸੀ ਹਰ ਸਾਲ ਤਿੰਨ ਪੜਾਵਾਂ ਵਿਚ ਸਿਵਲ ਸੇਵਾਵਾਂ ਪ੍ਰੀਖਿਆਵਾਂ ਕਰਵਾਉਂਦੀ ਹੈ ਜਿਸ ਵਿਚ ਸ਼ੁਰੂਆਤੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਇਮਤਿਹਾਨਾਂ ਰਾਹੀਂ, ਉਮੀਦਵਾਰਾਂ ਨੂੰ ਭਾਰਤੀ ਪ੍ਰਬੰਧਕੀ ਸੇਵਾ (ਆਈਏਐਸ), ਭਾਰਤੀ ਵਿਦੇਸ਼ ਸੇਵਾ (ਆਈਐਫ਼ਐਸ) ਅਤੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਸਮੇਤ ਹੋਰ ਕਈ ਸੇਵਾਵਾਂ ਲਈ ਚੁਣਿਆ ਜਾਂਦਾ ਹੈ।
ਟਾਪ-10 ਦੀ ਸੂਚੀ ਵਿਚ ਸ਼ੁਭਮ ਕੁਮਾਰ, ਜਾਗਿ੍ਰਤੀ ਅਵਸਥੀ, ਅੰਕਿਤਾ ਜੈਨ, ਯਸ ਜਾਲੁਕਾ, ਮਮਤਾ ਯਾਦਵ, ਮੀਰਾ ਕੇ, ਪ੍ਰਵੀਨ ਕੁਮਾਰ, ਜੀਵਾਨੀ ਕਾਰਤਿਕ ਨਾਗਜੀਭਾਈ, ਅਪਲਾ ਮਿਸਰਾ ਅਤੇ ਸੱਤਿਅਮ ਗਾਂਧੀ ਸ਼ਾਮਲ ਹਨ।        (ਏਜੰਸੀ)     

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement